ETV Bharat / bharat

Vadodara Twin Girls missing: ਜੁੜਵਾਂ ਧੀਆਂ 51 ਦਿਨਾਂ ਤੋਂ ਲਾਪਤਾ, ਪਿਤਾ ਨੇ ਮੁੱਖ ਮੰਤਰੀ ਨੂੰ ਕੀਤੀ ਮਦਦ ਦੀ ਅਪੀਲ

ਗੁਜਰਾਤ ਦੇ ਵਡੋਦਰਾ 'ਚ ਰਹਿਣ ਵਾਲੀਆਂ ਜੁੜਵਾ ਲੜਕੀਆਂ 51 ਦਿਨਾਂ ਤੋਂ ਲਾਪਤਾ ਹਨ, ਜਿਸ ਨੂੰ ਲੈ ਕੇ ਪਰਿਵਾਰ ਚਿੰਤਤ ਹੈ (Vadodara Twin Girls missing)। ਪੁਲਸ ਨੂੰ ਸ਼ਿਕਾਇਤ ਕਰਨ 'ਤੇ ਵੀ ਧੀਆਂ ਦਾ ਕੁਝ ਪਤਾ ਨਾ ਲੱਗਣ 'ਤੇ ਆਖਿਰ ਪਰੇਸ਼ਾਨ ਪਿਤਾ ਨੇ ਸੀਐੱਮ ਨੂੰ ਚਿੱਠੀ ਲਿਖੀ ਹੈ।

Twin sisters missing for 51 days, father appeals to Chief Minister for help
ਜੁੜਵਾਂ ਧੀਆਂ 51 ਦਿਨਾਂ ਤੋਂ ਲਾਪਤਾ, ਪਿਤਾ ਨੇ ਮੁੱਖ ਮੰਤਰੀ ਨੂੰ ਕੀਤੀ ਮਦਦ ਦੀ ਅਪੀਲ
author img

By

Published : Apr 8, 2023, 9:01 PM IST

ਵਡੋਦਰਾ : ਸ਼ਹਿਰ ਦੇ ਹਰਨੀ ਇਲਾਕੇ 'ਚ ਰਹਿਣ ਵਾਲੇ ਇਕ ਪਿਤਾ ਨੇ ਆਪਣੀਆਂ ਜੁੜਵਾ ਬੇਟੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੋਵੇਂ ਭੈਣਾਂ ਪਿਛਲੇ 51 ਦਿਨਾਂ ਤੋਂ ਲਾਪਤਾ ਹਨ। ਕੋਈ ਜਾਣਕਾਰੀ ਨਾ ਮਿਲਣ 'ਤੇ ਪਿਤਾ ਨੇ 17 ਫਰਵਰੀ ਨੂੰ ਸਯਾਜੀਗੰਜ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪਰ ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਵਡੋਦਰਾ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ। ਪਰ ਫਿਰ ਵੀ ਧੀਆਂ ਦਾ ਕੋਈ ਸੁਰਾਗ ਨਹੀਂ। ਜਿਸ ਤੋਂ ਬਾਅਦ ਪਿਤਾ ਨੇ ਸੀਐਮ ਨੂੰ ਪੱਤਰ ਲਿਖਿਆ ਹੈ।

ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਤੀ ਪੱਤਰ : ਜੁੜਵਾ ਧੀਆਂ ਦਾ ਕੋਈ ਸੁਰਾਗ ਨਾ ਮਿਲਣ 'ਤੇ ਪਿਤਾ ਨੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਲਿਖਤੀ ਪੱਤਰ ਦਿੱਤਾ ਹੈ। ਪਿਤਾ ਆਪਣੀਆਂ ਦੋਵੇਂ ਧੀਆਂ ਨੂੰ ਵਾਪਸ ਲਿਆਉਣ ਲਈ ਮਦਦ ਦੀ ਗੁਹਾਰ ਲਗਾ ਰਿਹਾ ਹੈ। ਵਡੋਦਰਾ ਦੇ ਮੋਤਨਾਥ ਰੈਜ਼ੀਡੈਂਸੀ ਵਿੱਚ ਰਹਿਣ ਵਾਲੀਆਂ ਭੈਣਾਂ ਸਾਰਿਕਾ ਅਤੇ ਸ਼ੀਤਲ ਦੇ 51 ਦਿਨਾਂ ਤੋਂ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਚਿੰਤਤ ਹੈ।

ਇਹ ਵੀ ਪੜ੍ਹੋ : ਪੀਐਮ ਮੋਦੀ ਨੇ ਚੇਨਈ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਕੀਤਾ ਉਦਘਾਟਨ, ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

17 ਫਰਵਰੀ ਤੋਂ ਲਾਪਤਾ ਦੋਵੇਂ ਭੈਣਾ : ਸਾਰਿਕਾ ਐਮਐਸ ਯੂਨੀ ਵਿੱਚ ਐਮਏ ਦੀ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ ਅਤੇ ਸ਼ੀਤਲ ਐਸਐਨਡੀਟੀ ਕਾਲਜ ਵਿੱਚ ਬੀਏ ਫਾਈਨਲ ਈਅਰ ਦੀ ਪੜ੍ਹਾਈ ਕਰ ਰਹੀ ਸੀ। ਦੋਵੇਂ ਭੈਣਾਂ 17 ਫਰਵਰੀ ਨੂੰ ਕਾਲਜ ਗਈਆਂ ਸਨ, ਪਰ ਵਾਪਸ ਨਹੀਂ ਆਈਆਂ, ਜਿਸ ਤੋਂ ਬਾਅਦ ਪਿਤਾ ਚਿਮਨ ਵੰਕਰ ਨੇ ਸਯਾਜੀਗੰਜ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਚਿਮਨ ਵੰਕਰ ਨੇ 6 ਅਪ੍ਰੈਲ ਨੂੰ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੂੰ ਪੱਤਰ ਲਿਖਿਆ ਹੈ। ਫਿਲਹਾਲ ਸਿਟੀ ਕ੍ਰਾਈਮ ਬ੍ਰਾਂਚ ਨੇ ਦੋਵਾਂ ਭੈਣਾਂ ਦਾ ਵ੍ਹਟਸਐਪ ਡਾਟਾ ਹਾਸਲ ਕਰਨ ਲਈ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਪਲਾਮੂ ਟਾਈਗਰ ਰਿਜ਼ਰਵ 'ਚ ਮੌਜੂਦ ਹਨ ਤਿੰਨ ਟਾਈਗਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਰੀ ਕਰਨਗੇ ਰਿਪੋਰਟ

ਪੁਲਿਸ ਵੱਲੋਂ ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਪੁਲਿਸ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ : ਪਿਤਾ ਚਿਮਨ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਇਲਾਕੇ ਦੇ ਥਾਣੇਦਾਰ ਨਾਲ ਸੰਪਰਕ ਕਰਨ ਲਈ ਕਿਹਾ ਜਿੱਥੋਂ ਉਹ ਲਾਪਤਾ ਹੋਈ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਸਯਾਜੀਗੰਜ ਥਾਣੇ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। 25 ਦਿਨਾਂ ਤੱਕ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਤੋਂ ਬਾਅਦ ਆਖਰਕਾਰ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ। ਉਸ ਦਾ ਕਹਿਣਾ ਹੈ ਕਿ 'ਮੈਂ ਹਰ ਰੋਜ਼ ਇਸ ਉਮੀਦ ਨਾਲ ਉੱਠਦਾ ਹਾਂ ਕਿ ਮੇਰੀਆਂ ਧੀਆਂ ਨੂੰ ਲੱਭ ਲਿਆ ਜਾਵੇਗਾ ਅਤੇ ਪੁਲਿਸ ਮੇਰੀ ਮਦਦ ਕਰੇਗੀ'।

ETV Bharat Logo

Copyright © 2024 Ushodaya Enterprises Pvt. Ltd., All Rights Reserved.