ETV Bharat / bharat

ਕਿਸਾਨ ਅੰਦੋਲਨ: 8 ਜਨਵਰੀ ਨੂੰ ਕਿਸਾਨਾਂ ਦੀ ਮੀਟਿੰਗ - Farmers protest live

Tractor parade march by farmers today
Tractor parade march by farmers today
author img

By

Published : Jan 7, 2021, 7:08 AM IST

Updated : Jan 7, 2021, 10:58 PM IST

22:34 January 07

ਸਰਕਾਰ ਸੁਣਨ ਲਈ ਤਿਆਰ ਹੈ ਪਰ ਕਿਸਾਨ ਅੜੀਅਲ ਹੋ ਰਹੇ ਹਨ: ਸੁਰਜੀਤ ਜਿਆਣੀ

ਫ਼ੋਟੋ
ਫ਼ੋਟੋ

ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਸੁਣਨ ਲਈ ਤਿਆਰ ਹੈ ਪਰ ਕਿਸਾਨ ਅੜੀਅਲ ਹੋ ਰਹੇ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਬਰਬਾਦ ਹੋ ਗਈ ਹੈ। ਸਾਡੇ ਵਰਕਰਾਂ ਦੇ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਰਹੀ ਹੈ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਸੀਂ ਉਸ ਬਾਰੇ ਗੱਲਬਾਤ ਕੀਤੀ ਗਈ।

22:28 January 07

26 ਜਨਵਰੀ ਨੂੰ ਟਰੈਕਟਰ ਅਤੇ ਟੈਂਕ ਨਾਲ ਨਾਲ ਚੱਲਣਗੇ: ਰਾਕੇਸ਼ ਟਿਕੈਤ

ਫ਼ੋਟੋ
ਫ਼ੋਟੋ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ 26 ਜਨਵਰੀ ਨੂੰ ਟਰੈਕਟਰ ਅਤੇ ਟੈਂਕ ਨਾਲ ਨਾਲ ਚੱਲਣਗੇ। ਅੱਜ ਦੀ ਰੈਲੀ ਚੰਗੀ ਸੀ। ਲੋਕ ਇਸ ਦਿਨ ਪਰੇਡ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਦਿੱਲੀ ਆਉਣਗੇ। 

19:53 January 07

ਖੇਤੀ ਮੰਤਰੀ ਨਾਲ ਗੱਲਬਾਤ ਚੰਗੀ ਸੀ, ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ: ਲੱਖਾ ਸਿੰਘ

ਫ਼ੋਟੋ
ਫ਼ੋਟੋ

ਗੁਰਦੁਆਰਾ ਨਾਨਕਸਰ ਕਲੇਰਾਂ ਦੇ ਮੁਖੀ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਹੱਦਾਂ ਉੱਤੇ ਚੱਲ ਰਹੇ ਅੰਦੋਲਨ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਬੱਚੇ, ਕਿਸਾਨ, ਬਜ਼ੁਰਗ ਆਦਮੀ ਅਤੇ ਔਰਤਾਂ ਸੜਕ 'ਤੇ ਬੈਠੇ ਹਨ। ਇਹ ਦੁੱਖ ਬਰਦਾਸ਼ਤ ਤੋਂ ਬਾਹਰ ਹੈ। ਮੈਂ ਸੋਚਿਆ ਕਿ ਇਹ ਕਿਸੇ ਤਰ੍ਹਾਂ ਹੱਲ ਹੋ ਜਾਣਾ ਚਾਹੀਦਾ ਹੈ। ਇਸ ਲਈ ਮੈਂ ਅੱਜ ਖੇਤੀ ਮੰਤਰੀ ਨੂੰ ਮਿਲਿਆ। ਖੇਤੀ ਮੰਤਰੀ ਨਾਲ ਗੱਲਬਾਤ ਚੰਗੀ ਸੀ ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਕੋਲ ਇੱਕ ਨਵਾਂ ਪ੍ਰਸਤਾਵ ਹੋਵੇਗਾ ਅਤੇ ਇਸ ਮਾਮਲੇ ਦਾ ਹੱਲ ਲੱਭਾਂਗੇ। ਅਸੀਂ ਇਸ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੰਤਰੀ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਹੱਲ ਲੱਭਣ ਵਿੱਚ ਸਾਡੇ ਨਾਲ ਹਨ। 

16:52 January 07

ਮਹਾ ਮਾਇਆ ਫਲਾਈਓਵਰ ਤੋਂ ਚਿੱਲਾ ਹੱਦ ਤੱਕ ਟਰੈਕਟਰ ਮਾਰਚ

ਫ਼ੋਟੋ
ਫ਼ੋਟੋ

ਖੇਤੀ ਕਾਨੂੰਨਾਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਭਾਨੂ) ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਮਹਾ ਮਾਇਆ ਫਲਾਈਓਵਰ ਤੋਂ ਚਿੱਲਾ ਹੱਦ ਤੱਕ ਟਰੈਕਟਰ ਮਾਰਚ ਕੱਢਿਆ। 

14:26 January 07

ਬੁਰਾੜੀ 'ਚ ਵੀ ਕੱਢੀ ਟਰੈਕਟਰ ਰੈਲੀ

ਬੁਰਾੜੀ 'ਚ ਵੀ ਕੱਢੀ ਟਰੈਕਟਰ ਰੈਲੀ

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਬੁਰਾੜੀ 'ਚ ਵੀ ਟਰੈਕਟਰ ਰੈਲੀ ਕੱਢੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਉਥੇ ਮੌਜੂਦ ਸੀ। 

14:25 January 07

ਕਿਸਾਨਾਂ ਨੇ ਪਲਵਲ 'ਚ ਕੱਢੀ ਟਰੈਕਟਰ ਰੈਲੀ

ਕਿਸਾਨਾਂ ਨੇ ਪਲਵਲ 'ਚ ਕੱਢੀ ਟਰੈਕਟਰ ਰੈਲੀ

ਕਿਸਾਨਾਂ ਨੇ ਪਲਵਲ 'ਚ ਕੱਢੀ ਟਰੈਕਟਰ ਰੈਲੀ  

14:25 January 07

ਟਰੈਕਟਰ ਰੈਲੀ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਬਿਆਨ

ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਬਿਆਨ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ 45 ਦਿਨਾਂ ਤੋਂ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ। ਕਿਸਾਨਾਂ ਵੱਲੋਂ ਇਹ ਰੈਲੀ ਸਾਂਤਮਈ ਢੰਗ ਨਾਲ ਕੀਤੀ ਜਾ ਰਹੀ ਹੈ। ਕੇਂਦਰ ਨੂੰ ਕਿਸਾਨਾਂ ਦਾ ਸਾਂਤਮਈ ਪ੍ਰਦਰਸ਼ਨ ਸਮਝ ਨਹੀਂ ਆ ਰਿਹਾ, ਇਸ ਲਈ ਅਸੀਂ ਟਰੈਕਟਰ ਰੈਲੀ ਕਰਨ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕੇ ਜੇਕਰ ਇਹ ਅੰਦੋਲਨ 2024 ਤੱਕ ਵੀ ਚੱਲਦਾ ਹੈ ਤਾਂ ਅਸੀਂ ਡੱਟੇ ਰਹਿਣ ਲਈ ਤਿਆਰ ਹਾਂ। 

13:05 January 07

ਕੇਐਮਪੀ ਹਾਈਵੇ ਤੋਂ ਰਵਾਨਾ ਹੋਈ ਕਿਸਾਨਾਂ ਦੀ ਟਰੈਕਟਰ ਰੈਲੀ

ਕੇਐਮਪੀ ਤੋਂ ਰਵਾਨਾ ਹੋਈ ਕਿਸਾਨਾਂ ਦੀ ਟਰੈਕਟਰ ਰੈਲੀ

ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਕੇਐਮਪੀ ਅਤੇ ਕੇਜੀਪੀ ਹਾਈਵੇ 'ਤੇ ਟਰੈਕਟਰ ਰੈਲੀ ਕੱਢੀ। ਕਿਸਾਨਾਂ ਨੇ ਇਸ ਨੂੰ 26 ਜਨਵਰੀ ਨੂੰ ਦਿੱਲੀ 'ਚ ਹੋਣ ਜਾ ਰਹੀ ਟਰੈਕਟਰ ਰੈਲੀ ਦੀ ਰਿਹਰਸਲ ਦੱਸਿਆ।

11:11 January 07

ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ

ਖੇਤੀ ਕਾਨੂੰਨਾਂ ਵਿਰੁੱਧ ਸਰਕਾਰ ਅਤੇ ਕਿਸਾਨਾਂ ਵਿਚਾਲੇ ਪਿਛਲੇ ਦਿਨੀਂ ਹੋਈ 7ਵੀਂ ਬੈਠਕ ਬੇਸਿੱਟਾ ਰਹੀ। ਜਿਸ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਗਾਜ਼ੀਪੁਰ ਬਾਰਡਰ ਤੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ ਹੈ। 

07:00 January 07

ਕਿਸਾਨ ਅੰਦੋਲਨ: 8 ਜਨਵਰੀ ਨੂੰ ਕਿਸਾਨਾਂ ਦੀ ਮੀਟਿੰਗ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 43ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਪਿਛਲੇ ਦਿਨੀਂ ਹੋਈ 7ਵੀਂ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਮਾਰਚ ਸ਼ੁਰੂ ਕੀਤਾ ਗਿਆ ਹੈ।  

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਰਾਹੀਂ ਕਿਸਾਨ ਕੇਂਦਰ ਸਰਕਾਰ ਅਗੇ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਜ਼ਾਹਿਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਅੰਦੋਲਨ ਦੌਰਾਨ ਕਿਸਾਨੀ ਸੰਦ ਟਰੈਕਟਰ ਵੀ ਸੰਘਰਸ਼ ਦਾ ਤਾਰਕਵਰ ਪ੍ਰਤੀਕ ਬਣ ਕੇ ਉੱਭਰੀਆ ਹੈ। ਟਰਕੈਟਰ ਮਾਰਚ ਜੋ ਕਿ 26 ਜਨਵਰੀ ਨੂੰ ਆਉਣ ਵਾਲੇ ਸਮੇਂ ਦਾ ਟ੍ਰੇਲਰ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰਬੀ ਅਤੇ ਪੱਛਮੀ ਪੈਰੀਫਿਰਲ ਸਮੇਤ ਦਿੱਲੀ ਦੀਆਂ ਚਾਰ ਹੱਦਾਂ 'ਤੇ ਟਰੈਕਟਰ ਮਾਰਚ ਕਢਾਂਗੇ।

ਟਰੈਕਟਰਾਂ ਦਾ ਕਾਫ਼ਿਲਾ  

ਦਿੱਲੀ ਦੁਆਲੇ ਮਾਰਗਾਂ 'ਤੇ ਸਿੰਘੂ ਬਾਰਡਰ ਤੋਂ ਕਰੀਬ 5 ਕਿਲੋਮੀਟਰ ਦੂਰ ਟਿਕਰੀ ਬਾਰਡਰ ਲਈ ਅਤੇ ਟਿਕਰੀ ਤੋਂ ਸਿੰਘੂ ਤੱਕ, ਗਾਜ਼ੀਪੁਰ ਬਾਰਡਰ ਤੋਂ ਕਰੀਬ 100 ਕਿਲੋਮੀਟਰ ਦੂਰ ਪਲਵਨ ਤੋਂ ਗਾਜ਼ੀਪੁਰ ਬਾਰਡਰ ਲਈ ਟਰੈਕਟਰ ਦਾ ਕਾਫ਼ਲਾ ਤੁਰੇਗਾ।

8 ਜਨਵਰੀ ਨੂੰ ਹੋਵੇਗੀ ਅਗਲੀ ਮੀਟਿੰਗ  

ਸਰਕਾਰ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ ਹੋਈਆਂ 7 ਬੈਠਕਾਂ ਬੇਸਿੱਟਾ ਰਹੀਆਂ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਿੱਥੇ ਸਰਕਾਰ ਪਹਿਲਾਂ ਜਿੱਥੇ ਖੜ੍ਹੀ ਸੀ ਉੱਥੇ ਹੀ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਲੱਕ ਬੰਨ੍ਹ ਲੈਣਾ ਚਾਹੀਦਾ ਹੈ ਕਿ ਲੰਬੇ ਸੰਘਰਸ਼ ਵਿੱਚੋਂ ਕੁਝ ਨਿਕਲੇਗਾ। ਇਸ ਨੂੰ ਲੈ ਕੇ ਹੁਣ ਸਰਕਾਰ ਅਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ 8 ਜਨਵਰੀ ਨੂੰ ਹੋਵੇਗੀ।  

ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਾਂਗੇ  

7ਵੇਂ ਗੇੜ ਦੀ ਮੀਟਿੰਗ ਤੋਂ ਬਾਅਦ ਸੀਨੀਅਰ ਕਿਸਾਨ ਆਗੂ ਡਾ.ਦਰਸ਼ਨਪਾਲ ਨੇ ਕਿਹਾ ਸੀ  ਕਿ ਸਰਕਾਰ ਇਹ ਹੁਣ ਸਮਝ ਗਈ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਘੱਟ ਲਈ ਨਹੀਂ ਮੰਨਣਗੇ।  

Last Updated : Jan 7, 2021, 10:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.