ਨਵੀਂ ਦਿੱਲੀ: ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ.ਏ.ਆਈ.) ਦੇ ਜਨਰਲ ਸਕੱਤਰ ਅਜੈ ਸਿੰਘਾਨੀਆ ਨੇ ਦੱਸਿਆ ਹੈ ਕਿ ਟੋਕਿਓ ਉਲੰਪਿਕ (Tokyo Olympics) ਵਿੱਚ ਚਾਰ ਬੈਡਮਿੰਟਨ (badminton team) ਖਿਡਾਰੀ ਭਾਰਤ ਲਈ ਮੁਕਾਬਲਾ ਕਰਨਗੇ। ਉਨ੍ਹਾਂ ਦੱਸਿਆ ਕਿ ਪੁਲੇਲਾ ਗੋਪੀਚੰਦ ਨੇ ਟੋਕਿਓ ਨਾ ਜਾਣ ਦਾ ਫੈਸਲਾ ਕੀਤਾ ਹੈ। “ਸਿਰਫ ਇੱਕ ਕੋਟਾ ਉਪਲਬਧ ਹੋਣ ਕਰਕੇ, ਪੀ ਗੋਪੀਚੰਦ ਨੇ ਆਪਣਾ ਨਾਮ ਵਾਪਸ ਲੈ ਲਿਆ ਤਾਂ ਜੋ ਐਗੁਸ ਡੀ ਸੰਤੋਸਾ ਨੂੰ ਜਗ੍ਹਾ ਦਿੱਤੀ ਜਾ ਸਕੇ।
ਸਿੰਗਾਨੀਆ ਨੇ ਕਿਹਾ ਕਿ ਐਗਸ ਡਿਵੀ ਸੰਤੋਸਾ ਮਹਾਂਮਾਰੀ ਦੇ ਸਮੇਂ ਤੋਂ ਸਾਈ ਪ੍ਰਨੀਤ ਨਾਲ ਸਿਖਲਾਈ ਲੈ ਰਿਹਾ ਹੈ। ਟੋਕਿਓ ਓਲੰਪਿਕਸ ਕੋਰੋਨਾ ਦੀਆਂ ਪਾਬੰਦੀਆਂ ਕਾਰਨ ਪਿਛਲੀਆਂ ਖੇਡਾਂ ਤੋਂ ਬਿਲਕੁਲ ਵੱਖਰਾ ਹੋਵੇਗਾ। ਇਸ ਵਾਰ ਭਾਰਤੀ ਖਿਡਾਰੀਆਂ ਦੇ ਸਾਹਮਣੇ ਚੁਣੌਤੀ ਵੱਡੀ ਹੋਵੇਗੀ। ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਇਨ੍ਹਾਂ ਖੇਡਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਤਗਮੇ ਜਿੱਤੇਗਾ।
’ਗੋਪੀਚੰਦ ਨੇ ਮਨੀਪੁਰ ਦੀ ਰਾਸ਼ਟਰੀ ਖੇਡ ਯੂਨੀਵਰਸਿਟੀ ਵੱਲੋਂ ਆਯੋਜਿਤ‘ ਟੋਕਿਓ ਓਲੰਪਿਕ-ਭਾਰਤ ਦੀ ਯਾਤਰਾ ਅਤੇ ਉਮੀਦ ’ਵਿਸ਼ੇ‘ ਤੇ ਇੱਕ ਵੈਬਿਨਾਰ ਦੌਰਾਨ ਕਿਹਾ ਕਿ ਟੋਕਿਓ ਖੇਡਾਂ ਸਾਡੇ ਐਥਲੀਟਾਂ ਲਈ ਮੁਸ਼ਕਲ ਹੋਣਗੀਆਂ। ਕਿਉਂਕਿ ਉਨ੍ਹਾਂ ਨੂੰ ਉਥੇ ਜਾਣਾ ਹੈ ਅਤੇ ਬਸ ਖੇਡਣਾ ਹੈ।
ਉਨ੍ਹਾਂ ਲਈ ਇਹ ਜ਼ਰੂਰੀ ਹੋਏਗਾ ਕਿ ਉਹ ਇੱਕ ਮਖੌਟਾ ਲਗਾਉਣ ਅਤੇ ਖੇਡ 'ਤੇ ਆਪਣਾ ਪੂਰਾ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਲਈ ਤਗਮੇ ਨਾਲ ਵਾਪਸੀ ਕਰਨ। ਉਨ੍ਹਾਂ ਕਿਹਾ ਕਿ ਇਹ ਚੁਣੌਤੀ ਭਰਪੂਰ ਹੋਣ ਜਾ ਰਿਹਾ ਹੈ ਪਰ ਇਸ ਸਮੇਂ ਭਾਰਤੀ ਖੇਡ ਅਜਿਹੇ ਮੋੜ 'ਤੇ ਖੜੀ ਹੈ, ਜਿੱਥੋਂ ਉਹ ਸਫਲਤਾ ਦੀ ਇੱਕ ਛਾਲ ਲੈ ਜਾਣਗੇ ਤੇ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਕੋਲ ਕਾਫ਼ੀ ਮੈਡਲ ਹੋਣਗੇ।
ਦੱਸ ਦੇਈਏ ਕਿ ਪਿਛਲੇ ਮਹੀਨੇ ਬੀ.ਏ.ਆਈ. ਨੇ ਆਈ.ਓ.ਏ. ਨੂੰ ਪੱਤਰ ਲਿਖ ਕੇ ਇਕ ਸੱਤ ਮੈਂਬਰੀ ਸਹਾਇਤਾ ਅਮਲੇ ਦੀ ਪੇਸ਼ਕਸ਼ ਕੀਤੀ ਸੀ, ਪਰ, ਸਖਤ COVID-19 ਪ੍ਰੋਟੋਕੋਲ ਅਤੇ 33% ਸਹਾਇਤਾ ਸਟਾਫ ਦੇ ਨਿਰਧਾਰਤ ਕੋਟੇ ਦੇ ਨਾਲ, ਸਿਰਫ ਇਕ ਪੰਜ ਮੈਂਬਰੀ ਟੀਮ ਨੂੰ ਹੀ ਮਨਜ਼ੂਰੀ ਮਿਲ ਸਕੀ ਹੈ।
ਇਹ ਵੀ ਪੜ੍ਹੋ : tokyo olympics 2021: 41 ਸਾਲ ਬਾਅਦ ਮੈਡਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਕਪਤਾਨ ਮਨਪ੍ਰੀਤ ਦੀ ਟੀਮ