ETV Bharat / bharat

ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ - ਦਿੱਲੀ ਪੁਲਿਸ ਨਾਲ ਕੋਈ ਗੱਲਬਾਤ ਨਹੀਂ

ਆਪਣੇ ਵਿਵਾਦਾਂ ਕਾਰਨ ਚਰਚਾ ਵਿੱਚ ਰਹਿੰਦੀ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ (Bollywood actress Kangna Ranaut) ਦੇ ਆਜਾਦੀ ਬਾਰੇ ਬਿਆਨ ਦੀ ਕਿਸਾਨ ਆਗੂਆਂ ਨੇ ਕੰਗਨਾ ਦੀ ਨਿਖੇਧੀ (Farmers' leader condemn Kangna) ਕੀਤੀ ਹੈ।

ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ
ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ
author img

By

Published : Nov 12, 2021, 4:17 PM IST

ਗਾਜੀਆਬਾਦ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ (BKU leader Rakesh Tikait) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੰਗਨਾ ਰਨੌਤ ਨੇ ਸ਼ਹੀਦਾਂ ਦਾ ਅਪਮਾਨ ਕੀਤਾ (Kangna Ranaut insulted martyrs) ਹੈ। ਕੰਗਨਾ ਨੇ ਦੇਸ਼ ਦੀ ਆਜਾਦੀ ਬਾਰੇ ਵਿਵਾਦਤ ਬਿਆਨ (Disputed statement about independence) ਦਿੱਤਾ ਸੀ ਕਿ 1947 ਵਿੱਚ ਦੇਸ਼ ਨੂੰ ਆਜਾਦੀ ਨਹੀਂ ਸਗੋਂ ਭੀਖ ਮਿਲੀ ਸੀ। ਇਸੇ ’ਤੇ ਪ੍ਰਤੀਕ੍ਰਮ ਦਿੰਦਿਆਂ ਰਾਕੇਸ਼ ਟਿਕੈਤ (Rakesh Tikait reaction) ਨੇ ਕਿਹਾ ਹੈ ਕਿ ਭੀਖ ਨਾਲ ਆਜਾਦੀ ਨਹੀਂ ਮਿਲਦੀ, ਆਜਾਦੀ ਲੜ ਕੇ ਮਿਲਦੀ ਹੈ। ਇਸ ਤਰ੍ਹਾਂ ਦਾ ਬਿਆਨ ਸ਼ਹੀਦਾਂ ਦਾ ਅਪਮਾਨ ਹੈ।

ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ
ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ

ਜਿਕਰਯੋਗ ਹੈ ਕਿ ਟਿਕੈਤ ਗਾਜੀਪੁਰ ਬਾਰਡਰ ’ਤੇ ਅੱਜ ਕਿਸਾਨਾਂ ਦੀ ਇੱਕ ਮੀਟਿੰਗ (Farmers' meeting at Gajipur Border) ਨੂੰ ਸੰਬੋਧਨ ਕਰ ਰਹੇ ਸੀ। ਇਸ ਮੀਟਿੰਗ ਵਿੱਚ 22 ਨਵੰਬਰ ਨੂੰ ਲਖਨਊ ਵਿੱਚ ਹੋਣ ਵਾਲੀ ਮਹਾਂਪੰਚਾਇਤ (Lucknow Maha Panchayat) ਦੀ ਰਣਨੀਤੀ ਤੈਅ ਕੀਤੀ ਗਈ। ਕਿਸਾਨਾਂ ਵੱਲੋਂ ਸ਼ਾਮ ਵੇਲੇ 29 ਨਵੰਬਰ ਨੂੰ ਦਿੱਲੀ ਜਾਣ ਦੀ ਰਣਨੀਤੀ ’ਤੇ ਵੀ ਚਰਚਾ ਕੀਤੀ ਜਾਵੇਗੀ। ਸਵੇਰੇ ਦੀ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਨਾ ਸਿਰਫ ਕੰਗਨਾ ਰਨੌਤ ਦੀ ਨਖੇਧੀ ਕੀਤੀ, ਸਗੋਂ ਉਸ ਨੂੰ ਨਸੀਹਤ ਵੀ ਦਿੱਤੀ ਕਿ ਉਸ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਤੇ ਤਾਂ ਹੀ ਕੋਈ ਗੱਲ ਕਰਨੀ ਚਾਹੀਦੀ ਹੈ।

ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ
ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ

ਜਿਕਰਯੋਗ ਹੈ ਕਿ ਰਾਕੇਸ਼ ਟਿਕੈਤ ਨੇ ਮਹਾਂ ਪੰਚਾਇਤ ਬਾਰੇ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ। ਇਥੇ ਇਹ ਵੀ ਜਿਕਰਯੋਗ ਹੈ ਕਿ 26 ਨਵੰਬਰ ਨੂੰ ਕਿਸਾਨ ਅੰਦੋਲਨ ਦਾ ਪੂਰਾ ਇੱਕ ਸਾਲ ਹੋਣ ਜਾ ਰਿਹਾ ਹੈ ਤੇ ਅੱਗੇ ਇਸ ਅੰਦੋਲਨ ਨੂੰ ਕਿਵੇਂ ਚਲਾਉਣਆ ਹੈ, ਇਸੇ ਬਾਰੇ ਕਿਸਾਨ ਆਪਣੀ ਰਣਨੀਤੀ ਬਣਾ ਰਹੇ ਹਨ ਤੇ ਇਸ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ 29 ਨਵੰਬਰ ਨੂੰ ਸੰਸਦ ਵੱਲ ਜਾਣ (Sansad kooch) ਦੇ ਮੁੱਦੇ ’ਤੇ ਵੀ ਫੈਸਲਾ ਲਿਆ ਜਾਣਾ ਹੈ। ਸੂਤਰ ਦੱਸਦੇ ਹਨ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਕੂਚ ਕਰਨ ਦਾ ਪ੍ਰੋਗਰਾਮ ਉਲੀਕਣ ’ਤੇ ਵਿਚਾਰ ਕਰ ਰਹੇ ਹਨ। ਟਿਕੈਤ ਨੇ ਮੀਡੀਆ ਨੂੰ ਦੱਸਿਆ ਕਿ ਅਜੇ ਇਸ ਬਾਰੇ ਦਿੱਲੀ ਪੁਲਿਸ ਨਾਲ ਕੋਈ ਗੱਲਬਾਤ ਨਹੀਂ (No discussion with Delhi police) ਹੋਈ ਹੈ।

ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ
ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ

ਇਹ ਵੀ ਪੜ੍ਹੋ:ਰਾਮ ਰਹੀਮ ਪ੍ਰੋਡਕਸ਼ਨ ਵਾਰੰਟ ਦਾ ਮਾਮਲਾ: ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਮੰਗਿਆ 4 ਹਫਤੇ ਦਾ ਸਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.