ਨਵੀਂ ਦਿੱਲੀ : ਬਾਹਰੀ ਜ਼ਿਲੇ ਦੇ ਨੰਗਲੋਈ ਇਲਾਕੇ 'ਚ ਸ਼ਨੀਵਾਰ ਨੂੰ ਮੋਹਰਮ ਮੌਕੇ 'ਤੇ ਦਿੱਲੀ ਪੁਲਿਸ ਨੇ ਪੁਲਿਸ ਅਤੇ ਆਮ ਲੋਕਾਂ 'ਤੇ ਪਥਰਾਅ ਕਰਨ, ਗੱਡੀਆਂ ਦੀ ਭੰਨਤੋੜ ਕਰਨ ਸਮੇਤ ਕਈ ਧਾਰਾਵਾਂ 'ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਇਹ ਐੱਫਆਈਆਰ ਐੱਸਐੱਚਓ ਨੰਗਲੋਈ ਪ੍ਰਭੂ ਦਿਆਲ, ਇੰਸਪੈਕਟਰ ਨਾਨਾਗ ਰਾਮ ਅਤੇ ਹੈੱਡ ਕਾਂਸਟੇਬਲ ਦੇ ਬਿਆਨ ’ਤੇ ਦਰਜ ਕੀਤੀ ਗਈ ਹੈ।
ਦੱਸਿਆ ਗਿਆ ਹੈ ਕਿ ਤਾਜੀਆ ਜਲੂਸ 'ਚ ਸ਼ਾਮਿਲ ਲੋਕ ਤੈਅ ਰਸਤੇ ਤੋਂ ਹਟਣ ਲੱਗੇ ਸਨ ਅਤੇ ਰੋਕੇ ਜਾਣ 'ਤੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਲੋਕਾਂ ਨੇ ਉਨ੍ਹਾਂ ਨੂੰ ਸੂਰਜਮਲ ਸਟੇਡੀਅਮ ਜਾਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ, ਜਦਕਿ ਸਟੇਡੀਅਮ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। 6-7 ਗੱਡੀਆਂ 'ਤੇ ਆਏ ਰਿਫਰੈਸ਼ਮੈਂਟ ਦੇ ਪ੍ਰਬੰਧਕਾਂ ਨੇ ਭੀੜ ਨੂੰ ਸਟੇਡੀਅਮ ਦੇ ਅੰਦਰ ਜਾਣ ਲਈ ਉਕਸਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਦੇ ਹੱਥਾਂ ਵਿੱਚ ਤਲਵਾਰਾਂ, ਚਾਕੂ, ਲੋਹੇ ਦੀ ਰਾਡ, ਡੰਡੇ ਆਦਿ ਹਥਿਆਰ ਸਨ।
ਪੁਲਿਸ ਦੇ ਮਨ੍ਹਾ ਕਰਨ 'ਤੇ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ। ਭੀੜ ਵਿੱਚੋਂ ਇੱਕ ਵਿਅਕਤੀ ਨੇ ਐਸਆਈ ਉੱਤੇ ਚਾਕੂ ਨਾਲ ਹਮਲਾ ਵੀ ਕੀਤਾ। ਇੰਸਪੈਕਟਰ ਪ੍ਰਭੂ ਦਿਆਲ ਦੇ ਬਿਆਨ 'ਤੇ ਦੂਜੀ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਵਿੱਚ ਆਈਪੀਸੀ ਦੀਆਂ ਕਈ ਧਾਰਾਵਾਂ ਦੇ ਨਾਲ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਰੋਕੂ ਐਕਟ ਦੀਆਂ ਧਾਰਾਵਾਂ 3 ਅਤੇ 4 ਲਗਾਈਆਂ ਗਈਆਂ ਹਨ। ਘਟਨਾ ਵਾਲੀ ਥਾਂ ਨੰਗਲੋਈ ਚੌਕ ਦੱਸੀ ਗਈ ਹੈ।
- ਮੋਗਾ ਬੱਸ ਸਟੈਂਡ ਨਜ਼ਦੀਕ ਗੁੰਡਾਗਰਦੀ ਦਾ ਨੰਗਾ ਨਾਚ, 20 ਤੋਂ 25 ਹਮਲਾਵਰਾਂ ਨੇ ਨੌਜਵਾਨਾਂ ਉਤੇ ਕੀਤਾ ਹਮਲਾ, ਵੀਡੀਓ ਵਾਇਰਲ
- IIM ਅਹਿਮਦਾਬਾਦ ਵਿੱਚ ਸਿਖਲਾਈ ਲੈਣਗੇ ਪੰਜਾਬ ਦੇ ਹੈੱਡਮਾਸਟਰ, ਪਹਿਲਾ ਬੈਚ ਅੱਜ ਕੀਤਾ ਰਵਾਨਾ
- ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਕਰ ਰਹੀ ਕੰਮ: ਤਰੁਣ ਚੁੱਗ
ਜਦਕਿ ਤੀਜੀ ਐੱਫਆਈਆਰ ਹੈੱਡ ਕਾਂਸਟੇਬਲ ਮੁਕੇਸ਼ ਕੁਮਾਰ ਦੇ ਬਿਆਨ 'ਤੇ ਦਰਜ ਕੀਤੀ ਗਈ ਹੈ। ਜਿਸ ਵਿੱਚ ਆਈਪੀਸੀ ਦੀਆਂ ਕਈ ਧਾਰਾਵਾਂ ਸਮੇਤ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਰੋਕੂ ਐਕਟ ਦੀਆਂ ਧਾਰਾਵਾਂ 3 ਅਤੇ 4 ਤਹਿਤ ਕੇਸ ਦਰਜ ਕੀਤਾ ਗਿਆ ਹੈ। ਘਟਨਾ ਵਾਲੀ ਥਾਂ ਨੰਗਲੋਈ ਮੈਟਰੋ ਸਟੇਸ਼ਨ ਦੱਸੀ ਗਈ ਹੈ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਟੀਮਾਂ ਬਣਾਈਆਂ ਗਈਆਂ ਹਨ ਜੋ ਜਾਂਚ ਕਰ ਰਹੀਆਂ ਹਨ। ਪੁਲੀਸ ਮੁਲਜ਼ਮਾਂ ਦੀ ਪਛਾਣ ਵੀ ਕਰ ਰਹੀ ਹੈ।