ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਸਿਆਸੀ ਭੂਚਾਲ ਆ ਚੁੱਕਿਆ ਹੈ। ਕੈਬਨਿਟ ਮੰਤਰੀ ਤੋਂ ਲੈ ਕੇ ਕਈ ਹੋਰ ਵੱਡੇ ਆਗੂ ਅਸਤੀਫੇ ਦੇ ਚੁੱਕੇ ਹਨ। ਇੰਨ੍ਹਾਂ ਅਸਤੀਫਿਆਂ ਨੇ ਚੰਨੀ ਸਰਕਾਰ ਨੂੰ ਨਵੀਂ ਬਿਪਤਾ ਵਿੱਚ ਪਾ ਦਿੱਤਾ ਹੈ। ਇਸ ਦੇ ਚੱਲਦੇ ਹੀ ਸੀਐਮ ਚੰਨੀ ਵੱਲੋਂ ਕੈਬਨਿਟ ਮੀਟਿੰਗ ਸੱਦੀ ਗਈ ਹੈ।
ਇਸ ਦੇ ਵਿਚਾਲੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਦਾ ਬਿਆਨ ਸਾਹਮਣੇ ਆਇਆ ਹੈ। ਮਨੀਸ਼ ਤਿਵਾੜੀ ਨੇ ਪੰਜਾਬ ਸਰਕਾਰ ਵਿੱਚ ਚੱਲ ਰਹੇ ਕਲੇਸ਼ ਉੱਤੇ ਚਿੰਤਾਂ ਜਾਹਿਰ ਕੀਤੀ ਹੈ। ਉਨ੍ਹਾਂ ਨੇ ਬਿਨਾਂ ਨਾਂਅ ਲਏ ਨਵਜੋਤ ਸਿੰਘ ਸਿੱਧੂ ਉੱਤੇ ਵੀ ਤੰਜ ਕੱਸੀਆ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਇਨ੍ਹਾਂ ਸਾਰਿਆਂ ਮਸਲਿਆਂ ਨੂੰ ਹੱਲ ਕਰਨ ਲਈ ਜਿੰਮੇਦਾਰੀ ਦਿੱਤੀ ਗਈ ਸੀ, ਉਨ੍ਹਾਂ ਨੂੰ ਪੰਜਾਬ ਦੀ ਸਮਝ ਹੀ ਨਹੀਂ ਸੀ।
ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਮੇਰੇ ਪਿਤਾ ਜੀ ਦੇ ਦੋਸਤ ਸਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਇੱਕ ਰਾਸ਼ਟਰਵਾਦੀ ਇਨਸਾਨ ਹਨ। ਉਹ ਜੋ ਕੁੱਝ ਵੀ ਅੱਗੇ ਚੱਲ ਕੇ ਕਰਦੇ ਹਨ ਉਹ ਦੇਸ਼ ਹਿੱਤ ਨੂੰ ਵੇਖਦੇ ਹੋਏ ਹੀ ਕਰਨਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਕੁੱਝ ਜੋ ਇਸ ਵੇਲੇ ਚੱਲ ਰਿਹਾ ਹੈ ਪੰਜਾਬ ਵਿੱਚ ਇਸ ਦਾ ਸਿੱਧਾ ਫਾਇਦਾ ਸਾਡੇ ਗੁੱਆਢੀ ਦੇਸ਼ ਪਾਕਿਸਤਾਨ ਨੂੰ ਹੋਵੇਗਾ। ਉਹ ਆਏ ਦਿਨ ਪੰਜਾਬ ਦੇ ਸਰਹਦੀ ਇਲਾਕਿਆਂ ਵਿੱਚ ਘੁਸਪੈਠ ਕਰਦੇ ਹਨ।
ਇਹ ਵੀ ਪੜ੍ਹੋਂ : ਕੀ ਸਿੱਧੂ ਦੀ ਹੋਵੇਗੀ ਦੁਬਾਰਾ ENTRY, ਕੀ ਕੈਪਟਨ ਕਰਨਗੇ ਵੱਡਾ ਧਮਾਕਾ ?