ਨਵੀਂ ਦਿੱਲੀ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਭੀੜ ਨੂੰ ਰੋਕਿਆ ਨਹੀਂ ਗਿਆ ਤਾਂ ਅਗਲੇ 6 ਤੋਂ 8 ਹਫ਼ਤੀਆਂ ਬਾਅਦ ਕੋਰੋਨਾ ਦੀ ਤੀਜੀ ਲਹਿਰ ਦੇਸ਼ 'ਚ ਦਸਤਕ ਦੇ ਸਕਦੀ ਹੈ।
ਗੁਲੇਰੀਆ ਨੇ ਕਿਹਾ ਕਿ ਜਦੋਂ ਤੱਕ ਵੱਡੀ ਗਿਣਤੀ ਵਿੱਚ ਆਬਾਦੀ ਦਾ ਟੀਕਾਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਕੋਵਿਡ ਨਿਯਮਾਂ ਦੀ ਤੇਜ਼ੀ ਨਾਲ ਪਾਲਣਾ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ ਹੋਣ 'ਤੇ ਸਖ਼ਤ ਨਿਗਰਾਨੀ ਅਤੇ ਖੇਤਰ-ਸੰਬੰਧੀ ਲੌਕਡਾਊਨ ਦੀ ਲੋੜ ‘ਤੇ ਜ਼ੋਰ ਦਿੱਤਾ।
ਗੁਲੇਰੀਆ ਨੇ ਮੁੜ ਦੋਹਰਾਇਆ ਕਿ ਹੁਣ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸੰਕਰਮਣ ਦੀ ਅਗਲੀ ਲਹਿਰ ਵਿੱਚ ਸਭ ਤੋਂ ਵੱਧ ਬੱਚੇ ਪ੍ਰਭਾਵਤ ਹੋਣਗੇ।
ਇਸ ਤੋਂ ਪਹਿਲਾਂ , ਭਾਰਤ ਵਿੱਚ ਮਹਾਂਮਾਰੀ ਵਿਗਿਆਨੀਆਂ ਨੇ ਸੰਕੇਤ ਦਿੱਤੇ ਸਨ ਕਿ ਕੋਵਿਡ-19 ਦੀ ਤੀਜੀ ਲਹਿਰ ਆਉਣਾ ਅੱਟਲ ਹੈ ਤੇ ਸਤੰਬਰ -ਅਕਤੂਬਰ ਤੋਂ ਇਸ ਦੇ ਸ਼ੁਰੂ ਹੋਣ ਦੀ ਉਮੀਦ ਹੈ।
ਅਪ੍ਰੈਲ ਅਤੇ ਮਈ 'ਚ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਇਸ ਦੌਰਾਨ ਰੋਜ਼ਾਨਾ ਵੱਡੀ 'ਚ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੇ ਵੱਖ-ਵੱਖ ਹਸਪਤਾਲਾਂ 'ਚ ਆਕਸੀਜਨ ਸਪਲਾਈ ਦੀ ਘਾਟ ਕਾਰਨ ਸੰਕਟ ਹੋਰ ਵੱਧ ਗਿਆ ਸੀ। ਹਾਲਾਂਕਿ, ਹੁਣ ਮਹਾਂਮਾਰੀ ਦੇ ਮਾਮਲਿਆਂ 'ਚ ਗਿਰਾਵਟ ਆਈ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕੇਸਾਂ ਦੀ ਦਰ ਵੀ ਘੱਟ ਰਹੀ ਹੈ। ਕੋਵਿਡ -19 ਦੇ ਰੋਜ਼ਾਨਾ ਮਾਮਲੇ ਜੋ ਕਿ ਵਧ ਕੇ ਚਾਰ ਲੱਖ ਹੋ ਗਏ ਸਨ, ਹੁਣ ਘਟ ਕੇ 60,000 ਦੇ ਕਰੀਬ ਰਹਿ ਗਏ ਹਨ।
ਗੁਲੇਰੀਆ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, ‘ਜੇ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਤੀਜੀ ਲਹਿਰ 6 ਤੋਂ 8 ਹਫ਼ਤਿਆਂ ਵਿੱਚ ਆ ਸਕਦੀ ਹੈ। ਸਾਨੂੰ ਇੱਕ ਹੋਰ ਵੱਡੀ ਲਹਿਰ ਨੂੰ ਰੋਕਣ ਲਈ ਹਮਲਾਵਰ ਤੌਰ 'ਤੇ ਕੰਮ ਕਰਨ ਦੀ ਲੋੜ ਹੈ। ਜਦੋਂ ਕਿ ਤੱਕ ਦੇਸ਼ ਦੀ ਵੱਡੀ ਆਬਾਦੀ ਦਾ ਟੀਕਾਕਰਨ ਨਹੀਂ ਹੋ ਜਾਂਦਾ।
ਉਨ੍ਹਾਂ ਨੇ ਆਖਿਆ ਕਿ ਕੋਵਿਡ ਹੌਟਸਪੌਟ ਵਿੱਚ ਤੇਜ਼ੀ ਨਾਲ ਨਿਗਰਾਨੀ ਰੱਖਣ ਤੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ ਹੋਣ 'ਤੇ ਲੌਕਡਾਊਨ ਦੀ ਬੇਹਦ ਲੋੜ ਹੈ। ਉਨ੍ਹਾਂ ਕਿਹਾ ਕਿ ਜਦ ਵੀ ਕਿਸੇ ਖੇਤਰ ਵਿਸ਼ੇਸ਼ ਵਿੱਚ ਮਾਮਲੇ ਵੱਧਦੇ ਹਨ ਤਾਂ ਸੰਕਰਮਣ ਦਰ 5 ਫੀਸਦੀ ਵੱਧ ਜਾਂਦੀ ਹੈ। ਖੇਤਰ ਵਿਸ਼ੇਸ਼ ਲੌਕਡਾਊਨ ਤੇ ਰੋਕਥਾਮ ਨਿਯਮਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, " ਹਲਾਂਕਿ ਆਰਥਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਪੱਧਰ ਦਾ ਲੌਕਡਾਊਨ ( ਮਹਾਂਮਾਰੀ ਉੱਤੇ ਕਾਬੂ ਪਾਉਣ ਦੇ ਲਈ ) ਹੱਲ ਨਹੀਂ ਹੋ ਸਕਦਾ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜੇ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਇੱਕ ਦਿਨ ਦੇ ਅੰਦਰ ਕੋਵਿਡ-19 ਦੇ 60,753 ਨਵੇਂ ਮਾਮਲੇ ਆਉਣ ਮਗਰੋਂ ਸੰਕਰਮਣ ਦੀ ਕੁੱਲ ਗਿਣਤੀ 2,98,23,546 ਹੋ ਗਈ ਹੈ। ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 7,60, 019 ਹੋ ਗਈ ਹੈ, ਜੋ ਬੀਤੇ 74 ਦਿਨਾਂ ਵਿੱਚ ਸਭ ਤੋਂ ਘੱਟ ਹੈ।
ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 1,674 ਅਤੇ ਮ੍ਰਿਤਕਾਂ ਦੀ ਗਿਣਤੀ 3,85,137 ਹੋ ਗਈ ਹੈ। ਜ਼ੇਰੇ ਇਲਾਜ ਮਰੀਜਾਂ ਦੀ ਗਿਣਤੀ ਸੰਕਰਮਣ ਦੇ ਕੁੱਲ ਮਾਮਲੇ ਦੀ 2.55 ਫੀਸਦੀ ਹੈ। ਜਦੋਂ ਕਿ ਕੋਵਿਡ-19 ਨਾਲ ਸਿਹਤਯਾਬ ਹੋ ਲੋਕਾਂ ਦੀ ਰਾਸ਼ਟਰੀ ਦਰ 96.16 ਫੀਸਦੀ ਹੈ।