ETV Bharat / bharat

ਚਿੜੀਆਂ ਨੂੰ ਸਮਰਪਤ ਇੱਕ ਅਧਿਆਪਕ - ਮਛਲੀਪਟਨਮ ਵਿੱਚ ਅਧਿਆਪਕ

ਛਮੀ ਗੋਦਾਵਰੀ ਦੇ ਜੰਗਾਰੈੱਡੀ ਗੁਡੇਮ ਵਿੱਚ ਇੱਕ ਪ੍ਰਾਈਵੇਟ ਅਧਿਆਪਕ ਮਹੇਸ਼ ਖ਼ੁਦ ਬਣਾਏ ਗਏ ਆਲ੍ਹਣਿਆਂ ਨੂੰ ਘਰ-ਘਰ ਦੇਣ ਤੋਂ ਪਹਿਲਾਂ ਹਰ ਘਰ ਦੇ ਮਾਲਕ ਤੋਂ ਲਿਖਤੀ ਰੂਪ ਵਿੱਚ ਇਜਾਜ਼ਤ ਲੈਂਦੇ ਹਨ। ਇਹ ਹੀ ਨਹੀਂ ਬਲਕਿ ਆਪ ਘਰ ਜਾ ਕੇ ਸਮੇਂ-ਸਮੇਂ 'ਤੇ ਸਥਿਤੀ ਦਾ ਜਾਇਜ਼ਾ ਲੈਂਦੇ ਹਨ। ਅੱਜਕੱਲ੍ਹ ਉਹ ਪੱਛਮੀ ਗੋਦਾਵਰੀ ਦੇ ਜੰਗਾਰੈੱਡੀ ਗੁਡੇਮ ਵਿੱਚ ਇੱਕ ਪ੍ਰਾਈਵੇਟ ਅਧਿਆਪਕ ਹਨ।

ਚਿੜੀਆਂ ਨੂੰ ਸਮਰਪਤ ਇੱਕ ਅਧਿਆਪਕ
ਚਿੜੀਆਂ ਨੂੰ ਸਮਰਪਤ ਇੱਕ ਅਧਿਆਪਕ
author img

By

Published : Nov 9, 2020, 11:03 AM IST

ਆਂਧਰਾ ਪ੍ਰਦੇਸ਼: ਵੀਰਾ ਮਹੇਸ਼ ਜਦੋਂ ਬੱਚੇ ਸਨ ਤਾਂ ਉਨ੍ਹਾਂ ਨੂੰ ਘਰਾਂ ਦੀ ਛੱਤਾਂ 'ਤੇ ਰਹਿਣ ਵਾਲੇ ਅਤੇ ਆਲ੍ਹਣਾ ਬਣਾਉਣ ਵਾਲੇ ਪੰਛੀਆਂ ਨੂੰ ਵੇਖਣਾ ਬਹੁਤ ਪਸੰਦ ਸੀ। ਅੱਜਕੱਲ੍ਹ ਉਹ ਪੱਛਮੀ ਗੋਦਾਵਰੀ ਦੇ ਜੰਗਾਰੈੱਡੀ ਗੁਡੇਮ ਵਿੱਚ ਇੱਕ ਪ੍ਰਾਈਵੇਟ ਅਧਿਆਪਕ ਹਨ। ਉਹ ਦਿਨੋ-ਦਿਨ ਚਿੜੀਆਂ ਦੀ ਗਿਣਤੀ ਘੱਟਣ ਕਾਰਨ ਨਿਰਾਸ਼ ਹਨ।

ਚਿੜੀਆਂ ਨੂੰ ਸਮਰਪਤ ਇੱਕ ਅਧਿਆਪਕ

ਉਨ੍ਹਾਂ ਨੇ ਚਿੜ੍ਹੀਆਂ ਦੇ ਲੁੱਪਤ ਹੋਣ ਦਾ ਕਾਰਨ ਇਹ ਲੱਭਿਆ ਕਿ ਉਨ੍ਹਾਂ ਦੇ ਰਹਿਣ ਦੇ ਲਈ ਥਾਂ ਨਹੀਂ ਹੈ। ਇਸ ਲਈ ਉਨ੍ਹਾਂ ਨੇ ਜੰਗਾਰੈੱਡੀ ਗੁਡੇਮ ਨੂੰ ਸਪੈਰੋ-ਟਾਉਨ 'ਚ ਬਦਲਣ ਦਾ ਫੈਸਲਾ ਲਿਆ। ਉਨ੍ਹਾਂ ਨੇ ਚਿੱੜੀਆਂ ਦੇ ਰਹਿਣ ਲਈ ਲਕੜੀ ਦੇ ਛੋਟੇ-ਛੋਟੇ ਆਲ੍ਹਣੇ ਬਣਾਏ ਅਤੇ ਉਨ੍ਹਾਂ ਨੂੰ ਘਰ-ਘਰ ਵੰਡਿਆ।

ਪੰਛੀ ਪ੍ਰੇਮੀ ਵੀਰਾ ਮਹੇਸ਼ ਨੇ ਦੱਸਿਆ, "ਮੈਂ ਸੋਚਣ ਦਾ ਤਰੀਕਾ ਗਲੋਬਲ ਰੱਖਿਆ ਅਤੇ ਸਥਾਨਕ ਪੱਧਰ 'ਤੇ ਕੰਮ ਕੀਤਾ ਤੇ ਵਿਵਹਾਰਿਕ ਤੌਰ ਉੱਤੇ ਸਾਬਤ ਕੀਤਾ ਕਿ ਰਹਿਣ ਦੇ ਉੱਚਿਤ ਪ੍ਰਬੰਧਾਂ ਨਾਲ ਛੋਟੀਆਂ ਚਿੱੜੀਆਂ ਦੀ ਗਿਣਤੀ ਵੱਧ ਸਕਦੀ ਹੈ। ਲਕੜੀ ਦੇ ਆਲ੍ਹਣੇ ਬਣਾ ਕੇ ਮੈਂ ਉਨ੍ਹਾਂ ਨੂੰ ਘਰ-ਘਰ ਵੰਡਿਆ। ਉਹ ਸਾਲ 'ਚ ਲਗਭਗ 2 ਤੋਂ 3 ਬਾਰ ਬੱਚੇ ਪੈਦਾ ਕਰਦੀਆਂ ਹਨ।"

ਖ਼ੁਦ ਬਣਾਏ ਗਏ ਆਲ੍ਹਣਿਆਂ ਨੂੰ ਘਰ-ਘਰ ਦੇਣ ਤੋਂ ਪਹਿਲਾਂ ਮਹੇਸ਼ ਹਰ ਘਰ ਦੇ ਮਾਲਕ ਤੋਂ ਲਿਖਤੀ ਰੂਪ ਵਿੱਚ ਇਜਾਜ਼ਤ ਲੈਂਦੇ। ਇਹ ਹੀ ਨਹੀਂ ਬਲਕਿ ਆਪ ਘਰ ਜਾ ਕੇ ਸਮੇਂ-ਸਮੇਂ 'ਤੇ ਸਥਿਤੀ ਦਾ ਜਾਇਜ਼ਾ ਲੈਂਦੇ ਹਨ।

ਉਨ੍ਹਾਂ ਨੇ ਹੁਣ ਤੱਕ 400 ਤੋਂ ਵੱਧ ਆਲ੍ਹਣੇ ਵੰਡੇ ਹਨ। ਉਨ੍ਹਾਂ ਦਾ ਮਕਸਦ ਵੰਡੇ ਗਏ ਲਕੜੀ ਦੇ ਘਰਾਂ ਨੂੰ ਚਿੜੀ ਆਪਣੇ ਆਲ੍ਹਣੇ 'ਚ ਬਦਲ ਸਕੇ। ਉਹ ਆਪਣੇ ਆਲ੍ਹਣਿਆਂ ਨੂੰ ਪੰਛੀਆਂ ਦੇ ਪ੍ਰਜਨਣ ਲਈ ਢੁੱਕਵਾਂ ਬਣਾਉਣ ਦੇ ਉਪਾਅ ਵੀ ਕਰਦੇ ਹਨ। ਪੰਛੀ ਪ੍ਰੇਮੀ ਵੀਰਾ ਮਹੇਸ਼ ਨੇ ਦੱਸਿਆ, "ਮੈਂ ਇਨ੍ਹਾਂ ਪੰਛੀਆਂ ਦੇ ਘਰ ਖੁਦ ਬਣਾਏ ਹਨ ਅਤੇ ਇਨ੍ਹਾਂ ਨੂੰ ਸ਼ਹਿਰ ਦੇ ਹਰ ਘਰ ਵਿੱਚ ਵੰਡਿਆ ਹੈ। ਮੈਂ ਹਰ ਸਾਲ ਇਨ੍ਹਾਂ ਆਲ੍ਹਣਿਆਂ ਦੀ ਵਿਗਿਆਨਕ ਤੌਰ 'ਤੇ ਨਿਗਰਾਨੀ ਕਰਦਾ ਹਾਂ। ਹੁਣ ਤੱਕ, ਮੈਂ ਆਪਣੀ ਕਾਲੋਨੀ ਵਿੱਚ ਲਗਭਗ 300 ਦੇ ਕਰੀਬ ਚਿੜੀਆਂ ਦੀ ਗਿਣਤੀ ਕਰ ਚੁੱਕਿਆ ਹਾਂ।"

ਮਹੇਸ਼ ਹੁਣ ਮਛਲੀਪਟਨਮ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਹਨ। ਹਫ਼ਤੇ ਦੇ ਆਖ਼ਿਰ ਵਿੱਚ ਘਰ ਆਉਂਦੇ ਹਨ ਅਤੇ ਚਿੜੀਆਂ ਦੀ ਦੇਖਭਾਲ ਲਈ ਵਿਸ਼ੇਸ਼ ਉਪਾਅ ਕਰਦੇ ਹਨ। ਉਨ੍ਹਾਂ ਨੇ ਸਾਲ 2009 'ਚ ਆਪਣੇ ਘਰ 'ਚ ਚਿੜੀਆਂ ਲਈ 2 ਆਲ੍ਹਣੇ ਬਣਾ ਕੇ ਇਹ ਪ੍ਰਯੋਗ ਸ਼ੁਰੂ ਕੀਤਾ ਸੀ।

ਮਹੇਸ਼ ਨੇ ਦੇਖਿਆ ਕਿ ਚਿੜੀਆਂ ਦੇ ਬੱਚੇ ਤਿੰਨ ਸਾਲ 'ਚ ਵੱਡੇ ਹੋ ਗਏ ਹਨ। ਉਸ ਤੋਂ ਬਾਅਦ ਇਸ ਪ੍ਰੋਗਰਾਮ ਦਾ ਵਿਸਥਾਰ ਕੀਤਾ। ਮਹੇਸ਼ ਨੇ ਹੁਣ ਤੱਕ ਜਿਨ੍ਹੇ ਆਲ੍ਹਣੇ ਵੰਡੇ ਹਨ ਉਨ੍ਹਾਂ 'ਚ 97 ਫੀਸਦੀ ਚਿੜੀਆਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਹੈ।

ਮਹੇਸ਼ ਨੇ ਮੁੰਬਈ ਦੀ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਵਿਖੇ ਪੰਛੀਆਂ ਬਾਰੇ ਖੋਜ ਕੀਤੀ ਹੈ। ਚਿੜੀਆਂ ਦੇ ਆਲ੍ਹਣੇ ਦਾ ਖ਼ਤਰਾ ਤੇ ਕਮੀ 'ਤੇ ਅਜੇ ਪੀਐਚਡੀ ਕਰ ਰਹੇ ਹਨ।

ਉਨ੍ਹਾਂ ਨੇ ਦੇਖਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀ ਦੀ ਮਦਦ ਨਾਲ ਰੈਲੀਆਂ ਵੀ ਕੱਢੀਆਂ। ਸਥਾਨਕ ਲੋਕ ਚਿੜੀਆਂ ਦੇਖਣ ਦਾ ਮਜ਼ਾ ਲੈ ਰਹੇ ਹਨ ਜੋ ਹੁਣ ਪਹਿਲਾਂ ਦੀ ਤੁਲਨਾ 'ਚ ਵੱਧ ਗਿਣਤੀ 'ਚ ਪਾਈ ਜਾਂਦੀ ਹੈ।

ਸਥਾਨਕ ਵਾਸੀਆਂ ਨੇ ਦੱਸਿਆ ਕਿ ਉਹ ਛੋਟੇ-ਛੋਟੇ ਬਕਸੇ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਘਰ-ਘਰ ਜਾ ਕੇ ਮੁਫ਼ਤ ਦਿੰਦੇ ਹਨ। ਉਹ ਵਾਤਾਵਰਣ ਦੀ ਰਾਖੀ ਲਈ ਅਤੇ ਚਿੜੀ ਦੇ ਕਬੀਲੇ ਨੂੰ ਵਧਾਉਣ ਲਈ ਸਖ਼ਤ ਮਿਹਨਤ ਕਰਦੇ ਹਨ।

ਸ਼ੁਰੂ ਵਿੱਚ ਹਰ ਕੋਈ ਹੈਰਾਨ ਹੋਇਆ ਕਿ ਉਹ ਕੀ ਕਰਨ ਵਾਲਾ ਹੈ। ਹੁਣ ਹਰ ਕੋਈ ਉਨ੍ਹਾਂ ਦੇ ਮਕਸਦ ਵਿੱਚ ਮਦਦ ਕਰ ਰਿਹਾ ਹੈ, ਜਿਸ ਕਾਰਨ ਚਿੜੀਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਸਾਡੇ ਘਰਾਂ ਦੇ ਆਸ ਪਾਸ ਬਹੁਤ ਸਾਰੇ ਪੰਛੀ ਚਹਿਕਦੇ ਹਨ, ਉਡਦੇ ਹਨ, ਜਿਨ੍ਹਾਂ ਨੂੰ ਵੇਖ ਕੇ ਖੁਸ਼ੀ ਮਿਲਦੀ ਹੈ।

ਮੌਸਮ ਦੀ ਬਦਲਦੀ ਸਥਿਤੀ ਤੇ ਮਨੁੱਖ ਦੀਆਂ ਗਤੀਵਿਧੀਆਂ ਚਿੜੀਆਂ ਦੀ ਜ਼ਿੰਦਗੀ ਤੇ ਰਹਿਣ ਦੇ ਲਿਹਾਜ਼ ਨਾਲ ਖ਼ਤਰਨਾਕ ਬਣ ਗਈਆਂ ਹਨ। ਮਹੇਸ਼ ਦਾ ਸੁਝਾਅ ਹੈ ਕਿ ਜੇ ਚਿੜੀਆਂ ਨੂੰ ਅਸੀਂ ਆਪਣੇ ਘਰਾਂ 'ਚ ਆਲ੍ਹਣੇ ਬਣਾਉਣ ਦਿੰਦੇ ਹਨ ਤਾਂ ਉਨ੍ਹਾਂ ਨੂੰ ਲੁਪਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਮਹੇਸ਼ ਨੇ ਚਿੜ੍ਹੀਆਂ ਦੇ ਲਈ ਅਨੁਕੂਲ ਥਾਂ ਬਣਾਉਣ ਦੀ ਦਿਸ਼ਾ 'ਚ ਕੰਮ ਨੂੰ ਜਾਰੀ ਰੱਖਿਆ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.