ETV Bharat / bharat

ਕਿਸਾਨ ਅੰਦੋਲਨ: ਕਿਸਾਨਾਂ ਨੇ ਤੋੜਿਆ ਸੀਐਮ ਖੱਟਰ ਦਾ ਮੰਚ, ਪੁਲਿਸ ਨੇ ਕੀਤਾ ਲਾਠੀਚਾਰਜ - ਅੰਦੋਲਨ ਦਾ 46ਵਾਂ ਦਿਨ

ਅੰਦੋਲਨ ਦਾ 46ਵਾਂ ਦਿਨ LIVE
ਅੰਦੋਲਨ ਦਾ 46ਵਾਂ ਦਿਨ LIVE
author img

By

Published : Jan 10, 2021, 10:20 AM IST

Updated : Jan 10, 2021, 10:51 PM IST

19:11 January 10

ਸਾਡਾ ਦੇਸ਼ 'ਚ ਇੱਕ ਮਜ਼ਬੂਤ ਲੋਕਤੰਤਰ ਹੈ: ਮਨੋਹਰ ਲਾਲ ਖੱਟਰ

ਫ਼ੋਟੋ
ਫ਼ੋਟੋ

ਹਰਿਆਣਾ ਦੇ ਮੁੱਖ ਮੰਤਰੀ ਨੇ ਨਿਰਧਾਰਤ ਕਿਸਾਨ ਮਹਾਂਪੰਚਾਇਤ ਵਿਖੇ ਹੋਏ ਰੋਸ ਪ੍ਰਦਰਸ਼ਨ ਉੱਤੇ ਕਿਹਾ ਕਿ ਸਾਡੀ ਦੇਸ਼ ਵਿੱਚ ਇੱਕ ਮਜ਼ਬੂਤ ਲੋਕਤੰਤਰ ਹੈ ਜਿੱਥੇ ਹਰ ਇੱਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਹੈ। ਅਸੀਂ ਇਨ੍ਹਾਂ ਕਥਿਤ ਕਿਸਾਨਾਂ ਅਤੇ ਨੇਤਾਵਾਂ ਦੇ ਬਿਆਨਾਂ ਨੂੰ ਕਦੇ ਨਹੀਂ ਰੋਕਿਆ। ਉਨ੍ਹਾਂ ਦਾ ਅੰਦੋਲਨ ਚੱਲ ਰਿਹਾ ਹੈ। ਕੋਵਿਡ ਦੇ ਬਾਵਜੂਦ, ਅਸੀਂ ਉਨ੍ਹਾਂ ਲਈ ਪ੍ਰਬੰਧ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜਾ ਵੀ ਬੋਲਣਾ ਚਾਹੁੰਦਾ ਹੈ ਉਸ ਨੂੰ ਰੋਕਣਾ ਸਹੀ ਨਹੀਂ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਲੋਕ ਡਾ. ਬੀ.ਆਰ ਅੰਬੇਦਕਰ ਵੱਲੋਂ ਦਿੱਤੇ ਪ੍ਰਬੰਧਾਂ ਦੀ ਉਲੰਘਣਾ ਨੂੰ ਬਰਦਾਸ਼ਤ ਕਰਨਗੇ। ਕਾਂਗਰਸ ਨੇ 1975 ਵਿੱਚ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਲੋਕਾਂ ਨੇ ਉਨ੍ਹਾਂ ਦੇ ਘਿਣਾਉਣੇ ਕੰਮਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਸੁੱਟ ਦਿੱਤਾ। 

16:56 January 10

ਮੁੱਖ ਮੰਤਰੀ ਨੇ ਰੱਦ ਕੀਤੀ ਕਿਸਾਨ ਮਹਾਪੰਚਾਇਤ

ਫ਼ੋਟੋ
ਫ਼ੋਟੋ

ਅੱਜ ਕਰਨਾਲ ਦੇ ਕੈਮਲਾ ਪਿੰਡ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਕਿਸਾਨਾਂ ਨੇ ਉਥੇ ਇਕੱਠੇ ਹੋ ਭੰਨਤੋੜ ਕੀਤੀ ਅਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵਰਤੇ। ਮੁੱਖ ਮੰਤਰੀ ਨੇ ਕਿਸਾਨ ਮਹਾਪੰਚਾਇਤ ਰੱਦ ਕਰ ਦਿੱਤੀ ਹੈ।

15:55 January 10

ਦਿੱਲੀ-ਯੂਪੀ ਹੱਦ ਗਾਜ਼ੀਪੁਰ ਬਾਰਡਰ 'ਤੇ ਦੰਗਲ

ਵੇਖੋ ਵੀਡੀਓ

ਅੱਜ ਦਿੱਲੀ-ਯੂਪੀ ਹੱਦ ਗਾਜ਼ੀਪੁਰ ਬਾਰਡਰ 'ਤੇ ਕੁਸ਼ਤੀ ਚੱਲ ਰਹੀ ਹੈ। ਇਸ ਦੰਗਲ ਵਿੱਚ ਹਰਿਆਣਾ, ਪੰਜਾਬ ਅਤੇ ਉੱਤਰ-ਪ੍ਰਦੇਸ਼ ਦੇ ਪਹਿਲਵਾਨ ਸ਼ਾਮਲ ਹੋਣਗੇ। ਕਿਸਾਨੀ ਅੰਦੋਲਨ ਵਿੱਚ ਚੱਲ ਰਹੇ ਦੰਗਲ ਨੂੰ ਵੇਖਣ ਲਈ ਸਵੇਰ ਤੋਂ ਹੀ ਆਮ ਲੋਕ ਵੀ ਇਕੱਠੇ ਹੋ ਰਹੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮਹਿਲਾ ਪਹਿਲਵਾਨ ਵੀ ਇਸ ਦੰਗਲ ਵਿੱਚ ਹਿੱਸਾ ਲੈਣਗੀਆਂ। 

15:24 January 10

ਅੰਦੋਲਨ ਕਰ ਰਹੇ ਕਿਸਾਨਾਂ ਨੇ ਸੀਐਮ ਮਨੋਹਰ ਲਾਲ ਖੱਟਰ ਦੇ ਵਿਰੋਧ ਵਿੱਚ ਤੋੜਿਆ ਸਟੇਜ

ਵੇਖੋ ਵੀਡੀਓ

ਕਰਨਾਲ ਦੇ ਕੈਮਲਾ ਪਿੰਡ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਮਹਾਪੰਚਾਇਤ ਕਰਨੀ ਸੀ ਉੱਥੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਸੀਐਮ ਦੇ ਵਿਰੋਧ ਵਿੱਚ ਸਟੇਜ ਤੋੜਿਆ। ਸਟੇਜ ਉੱਤੇ ਚੜ੍ਹ ਕੇ ਥਾਂ ਥਾਂ 'ਤੇ ਕਿਸਾਨਾਂ ਨੇ ਭੰਨਤੋੜ ਕੀਤੀ। 

15:16 January 10

ਕਿਸਾਨਾਂ ਨੇ ਹੱਦ 'ਤੇ ਦੰਗਲ ਦਾ ਕੀਤਾ ਆਯੋਜਨ

ਫ਼ੋਟੋ
ਫ਼ੋਟੋ

ਗਾਜੀਪੁਰ ਹੱਦ 'ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਹੱਦ 'ਤੇ ਦੰਗਲ ਦਾ ਆਯੋਜਨ ਕੀਤਾ। 

14:59 January 10

ਅੰਦੋਲਨ 'ਚ ਫੌਤ ਹੋਏ ਦੋ ਕਿਸਾਨਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਦੁਖ

ਫ਼ੋਟੋ
ਫ਼ੋਟੋ

ਬੀਤੇ ਦਿਨੀਂ ਜੋ ਦੋ ਕਿਸਾਨ ਅੰਦੋਲਨ ਵਿੱਚ ਫੌਤ ਹੋਏ, ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਦੁਖ ਪ੍ਰਗਟ ਕੀਤਾ। ਟਿਕਰੀ ਬਾਰਡਰ ਉੱਤੇ ਫ਼ਤਿਹਗੜ੍ਹ ਸਾਹਿਬ ਦੇ ਅਮਰਿੰਦਰ ਸਿੰਘ ਅਤੇ ਕੁੰਡਲੀ ਬਾਰਡਰ ਉੱਤੇ ਫ਼ਾਜ਼ਿਲਕਾ ਦੇ ਲਾਲ ਚੰਦ ਫੌਤ ਹੋਏ ਹਨ। ਉਨ੍ਹਾਂ ਕਿਹਾ ਕਿਸਾਨਾਂ ਨੂੰ ਗੁਆਉਣਾ ਬਹੁਤ ਦੁਖਦਾਈ ਹੈ। ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਤਾਕਤ ਦੀ ਪ੍ਰਾਰਥਨਾ ਕਰਦਾ ਹਾਂ।

13:49 January 10

ਕਰਨਾਲ ਮਹਾਂਪੰਚਾਇਤ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਹੱਥੋਪਾਈ

ਕਿਸਾਨਾਂ ਤੇ ਪੁਲਿਸ ਵਿਚਕਾਰ ਹੱਥੋਪਾਈ

ਕਰਨਾਲ ਵਿਖੇ ਰੱਖੀ ਗਈ ਮਹਾਂਪੰਚਾਇਤ ਦੌਰਾਨ ਹਾਜ਼ਰ ਪੁਲਿਸ ਵਾਲਿਆਂ ਅਤੇ ਕਿਸਾਨਾਂ ਵਿੱਚ ਹੱਥੋਪਾਈ ਹੋ ਗਈ। ਇਸ ਮਹਾਂਪੰਚਾਇਤ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਿਰਕਤ ਕਰਨੀ ਸੀ। ਇਸ ਦੌਰਾਨ ਸਮਾਗਮ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲਈ ਲਗਾਏ ਗਏ ਮੰਚ ਨੂੰ ਵੀ ਕਿਸਾਨਾਂ ਨੇ ਤੋੜ ਦਿੱਤਾ। 

13:09 January 10

ਕਿਸਾਨਾਂ ਨੇ ਕੀਤਾ ਹੰਗਾਮਾ

ਕਿਸਾਨਾਂ ਨੇ ਕੀਤਾ ਹੰਗਾਮਾ

ਹਰਿਆਣਾ ਵਿੱਚ ਕਰਨਾਲ ਦੇ ਘਰੌਂਡਾ ਵਿੱਚ ਅੱਜ ਕਿਸਾਨ ਮਹਾਂਪਚਾਇਤ ਦਾ ਸਮਾਗਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਿਰਕਤ ਕਰਨੀ ਸੀ, ਪਰ ਇਸ ਤੋਂ ਪਹਿਲਾ ਹੀ ਕਿਸਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਵੱਲੋਂ ਉੱਥੇ ਲੱਗੇ ਬੈਰੀਕੇਡ ਨੂੰ ਤੋੜ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਹੰਗਾਮਾ ਕਰ ਰਹੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। 

09:44 January 10

ਕਿਸਾਨ ਅੰਦੋਲਨ: ਕਿਸਾਨਾਂ ਨੇ ਤੋੜਿਆ ਸੀਐਮ ਖੱਟਰ ਦਾ ਮੰਚ, ਪੁਲਿਸ ਨੇ ਕੀਤਾ ਲਾਠੀਚਾਰਜ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ 46ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਠੰਢ, ਮੀਂਹ, ਝੱਖੜ੍ਹ ਵਿੱਚ ਵੀ ਕਿਸਾਨ ਅੰਦੋਲਨ ਵਿੱਚ ਡੱਟੇ ਹੋਏ ਹਨ। ਕਿਸਾਨਾਂ ਦਾ ਸਾਫ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਘਰ ਵਾਪਸੀ ਨਹੀਂ ਕਰਨਗੇ। ਅੱਜ ਸਵੇਰੇ ਅੱਠ ਵਜੇ ਤੋਂ 11 ਕਿਸਾਨਾਂ ਨੇ ਅੰਦੋਲਨ ਵਾਲੀ ਥਾਂ 'ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।  

ਅੱਜ ਯੂਪੀ ਗੇਟ 'ਤੇ ਹੋਵੇਗਾ ਪਹਿਲਵਾਨਾਂ ਦਾ ਦੰਗਲ  

ਯੂਪੀ ਗੇਟ ਦੇ ਨਜ਼ਦੀਕ ਅੰਦੋਲਨ ਵਾਲੀ ਥਾਂ 'ਤੇ ਅੱਜ ਪਹਿਲਵਾਨਾਂ ਦਾ ਦੰਗਲ ਕਰਵਾਇਆ ਜਾਵੇਗਾ। ਇਸ ਜ਼ਰੀਏ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਵੇਗੀ। ਇਸ ਦੰਗਲ ਵਿੱਚ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਪਹਿਲਵਾਨ ਇੱਥੇ ਪਹੁੰਚਣਗੇ।  

15 ਜਨਵਰੀ ਨੂੰ ਸਰਕਾਰ ਨਾਲ ਮੁੜ ਤੋਂ ਵਾਹ

ਖੇਤੀ ਕਾਨੂੰਨਾਂ ਦੇ ਹੱਲ ਨੂੰ ਲੈ ਕੇ ਕੇਂਦਰ ਸਰਕਾਰ ਕਿਸਾਨਾਂ ਨੂੰ ਸਮਝਾਉਣ ਲਈ ਫੇਲ ਸਾਬਿਤ ਹੋਈ ਹੈ। ਹੁਣ ਤੱਕ ਸਰਕਾਰ ਅਤੇ ਕਿਸਾਨਾਂ ਵਿਚਾਲੇ 9 ਬੈਠਕਾਂ ਹੋ ਚੁੱਕੀਆਂ ਹਨ ਪਰ ਹਰ ਬੈਠਕ ਬੇਸਿੱਟਾ ਰਹੀ ਹੈ। ਸਰਕਾਰ ਕਹਿ ਰਹੀ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀ ਉਪਜ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਖੇਤੀ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ। ਜਿਸ ਨਾਲ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।  

ਤੋਮਰ ਨੇ ਮੁੜ ਪ੍ਰਗਟਾਈ ਕਿਸਾਨਾਂ ਨਾਲ ਹੱਲ ਨਿਕਲਣ ਦਾ ਆਸ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੁੜ ਤੋਂ ਆਸ ਪ੍ਰਗਟਾਈ ਹੈ ਕਿ 9ਵੇਂ ਗੇੜ ਦੀ ਬੈਠਕ ਵਿੱਚ ਹੱਲ ਜ਼ਰੂਰ ਨਿਕਲ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਬਦਲਾਅ ਦਾ ਰਾਹ ਜ਼ਰੂਰ ਮਿਲੇਗਾ ਅਤੇ ਅਸੀਂ ਮਸਲੇ ਦੇ ਹੱਲ ਵੱਲ ਵਧਾਂਗੇ।

Last Updated : Jan 10, 2021, 10:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.