ETV Bharat / bharat

Punjab Congress Conflict: ਜਲਦ ਨਿਬੜੇਗਾ ਪੰਜਾਬ ਕਾਂਗਰਸ ਦਾ ਕਲੇਸ਼, ਪੰਜਾਬ 'ਚ ਫੇਰਬਦਲ ਵੀ ਤੈਅ! - The ongoing feud between the Punjab Congress may be resolved soon

ਪੰਜਾਬ ਕਾਂਗਰਸ (Punjab Congress) ਵਿਚਾਲੇ ਚੱਲ ਰਿਹਾ ਕਲੇਸ਼ ਖਤਮ ਕਰਨ ਲਈ ਹਾਈਕਮਾਨ ਵੱਲੋਂ ਬਣਾਈ ਗਈ ਕਮੇਟੀ ਜਲਦ ਆਪਣੀ ਰਿਪੋਰਟ ਪੇਸ਼ ਕਰ ਸਕਦੀ ਹੈ ਜਿਸ ਵਿੱਚ ਵੱਡੇ ਫੇਰਬਦਲ ਕੀਤੇ ਗਏ ਹਨ।

Punjab Congress Conflict: ਜਲਦ ਹੱਲ ਹੋ ਸਕਦਾ ਹੈ ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼

author img

By

Published : Jun 9, 2021, 6:29 PM IST

ਨਵੀਂ ਦਿੱਲੀ: ਪੰਜਾਬ ਕਾਂਗਰਸ (Punjab Congress) ਵਿਚਾਲੇ ਚੱਲ ਰਿਹਾ ਕਲੇਸ਼ ਜਲਦ ਹੀ ਖਤਮ ਹੋ ਸਕਦਾ ਹੈ। ਸੂਤਰਾਂ ਮੁਤਾਬਕ ਹਾਈਕਮਾਨ ਵੱਲੋਂ ਬਣਾਈ ਮੱਲੀਕਾਰਜੁਨ ਖੜਗੇ ਕਮੇਟੀ ਦੇ ਮੈਂਬਰਾਂ ਨੇ ਮੰਗਲਵਾਰ ਦਿੱਲੀ ਵਿੱਚ ਦੇਰ ਸ਼ਾਮ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਕਾਂਗਰਸ ਦੇ ਵਿਵਾਦ ਬਾਰੇ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਪਤਾ ਲੱਗਾ ਹੈ ਕਿ ਇਸ ਰਿਪੋਰਟ ਬਾਰੇ ਮੀਟਿੰਗ ਵਿੱਚ ਚਰਚਾ ਹੋ ਰਹੀ ਹੈ। ਖੜਗੇ ਕਮੇਟੀ ਨਵਜੋਤ ਸਿੱਧੂ (Navjot Sidhu) ਦੀ ਉੱਪ ਮੁੱਖ ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਮੁੱਖ ਮੰਤਰੀ ਵੱਜੋਂ ਸਿਫਾਰਸ਼ ਕਰ ਸਕਦੀ ਹੈ।

Punjab Congress Conflict: ਜਲਦ ਹੱਲ ਹੋ ਸਕਦਾ ਹੈ ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼

ਇਹ ਵੀ ਪੜੋ: ਸੀਨੀਅਰ ਕਾਂਗਰਸੀ ਆਗੂ ਜਿਤਿਨ ਪ੍ਰਸਾਦ ਨੇ ‘ਹੱਥ’ ਛੱਡ ਫੜਿਆ ‘ਕਮਲ’

ਇਸ ਤੋਂ ਇਲਾਵਾ ਪੰਜਾਬ ਕਾਂਗਰਸ (Punjab Congress) ਦੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਨੂੰ ਲਾਂਭੇ ਕੀਤੇ ਜਾਣ ਦੀ ਵੀ ਚਰਚਾ ਹੈ। ਇਸ ਅਹੁਦੇ ਲਈ ਕਿਸੇ ਗੈਰ ਸਿੱਖ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ। ਇਸੇ ਦੌਰਾਨ ਕੈਪਟਨ ਖੇਮੇ ਨੇ ਸਰਗਰਮੀ ਵਿੱਢ ਦਿੱਤੀ ਹੈ। ਪੰਜਾਬ ਦੇ ਤਿੰਨ ਸੰਸਦ ਮੈਂਬਰਾਂ ਰਵਨੀਤ ਬਿੱਟੂ, ਗੁਰਜੀਤ ਔਜਲਾ ਤੇ ਜਸਬੀਰ ਡਿੰਪਾ ਤੋਂ ਇਲਾਵਾ ਵਜ਼ੀਰ ਰਾਣਾ ਸੋਢੀ ਨੇ ਪਿਛਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਾਲ ਸਿਸਵਾਂ ਫਾਰਮ ਹਾਊਸ ’ਤੇ ਸਿਆਸੀ ਮਿਲਣੀ ਕੀਤੀ ਹੈ।

ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ 2022 ਦੀਆਂ ਚੋਣਾਂ ਵਿੱਚ ਅਗਵਾਈ ਕਰਨ ਲਈ ਆਖਿਆ ਹੈ ਤੇ ਸੰਸਦ ਮੈਂਬਰਾਂ ਨੇ ਕੈਪਟਨ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ। ਮਾਝੇ ਦੇ 2 ਸੰਸਦ ਮੈਂਬਰ ਔਜਲਾ ਤੇ ਡਿੰਪਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਮਾਝੇ ਦੇ 3 ਵਜ਼ੀਰਾਂ ਨੇ ਹਾਈਕਮਾਨ ਕੋਲ ਅਮਰਿੰਦਰ (Capt. Amarinder Singh) ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਾਈ ਹੈ।

ਇਹ ਵੀ ਪੜੋ: ਕੈਪਟਨ ਪਟਿਆਲਾ ਤੋਂ ਹੀ ਲੜਨਗੇ ਚੋਣ, ਬੇਟੀ ਜੈਇੰਦਰ ਕੌਰ ਨੇ ਸੰਭਾਲੀ ਪ੍ਰਚਾਰ ਦੀ ਕਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.