ਤਾਮਿਲਨਾਡੂ: ਚੇਨੱਈ, ਤਾਮਿਲਨਾਡੂ 'ਚ ਇੱਕ ਬਰਆਨੀ ਦੁਕਾਨ ਦੇ ਮਾਲਕ ਨੇ ਇੱਕ ਗਹਾਕਾਂ ਲਈ ਆਫ਼ਰ ਦਿੱਤਾ ਸੀ, ਕਿ 5 ਪੈਸੇ 'ਚ ਬਿਰਿਆਨੀ ਦਿੱਤੀ ਜਾਵੇਗੀ। ਪਰ ਦੁਕਾਨ ਮਾਲਕ ਦੀ ਦੁਕਾਨ ਅੱਗੇ ਹਜ਼ਾਰਾਂ ਦੀ ਭੀੜ ਜੁੱਟ ਗਈ,ਅੰਤ ਪੁਲਿਸ ਬਲਾਉਣ ਤੱਕ ਦੀ ਨੋਬਤ ਆਈ।
ਤੁਸੀ ਸੋਚ ਸਕਦੇ ਹੋ ਕਿ ਅੱਜ ਦੇ ਯੁੱਗ ਵਿੱਚ ਕਿਸੇ ਕੋਲ 5 ਪੈਸੇ ਦਾ ਸਿੱਕਾ ਵੀ ਹੋਵੇਗਾ? ਪਰ ਇਹ ਸੋਚਦਿਆਂ, ਇੱਕ ਬਿਰਿਆਨੀ ਦੀ ਦੁਕਾਨ ਮਾਲਕ ਨੇ ਇਹ ਸਰਤ ਰੱਖ ਦਿੱਤੀ, ਕਿ ਜੋ ਵੀ ਵਿਅਕਤੀ 5 ਪੈਸੇ ਲੈ ਕੇ ਆਵੇਗਾ, ਉਸ ਨੂੰ ਬਰਿਆਨੀ ਦਿੱਤੀ ਜਾਵੇਗੀ। ਪਰ ਇਹ ਸਰਤ ਦੁਕਾਨ ਮਾਲਕ ਨੂੰ ਉਸ ਸਮੇਂ ਉਲਟੀ ਪੈ ਗਈ,ਜਦੋਂ ਦੁਕਾਨ ਅੱਗੇ ਹਜ਼ਾਰਾਂ ਲੋਕਾਂ ਦਾ ਇਕੱਠ 5 ਪੈਸੇ ਲੈ ਕੇ ਖੜ੍ਹ ਗਿਆ।
ਮਾਮਲਾ ਚੇਨੱਈ ਦੇ ਤਾਮਿਲਨਾਡੂ ਦਾ ਹੈ, ਜਿੱਥੇ ਇੱਕ ਦੁਕਾਨਦਾਰ ਨੇ ਆਪਣੀ ਨਵੀ ਬਰਿਆਨੀ ਦੀ ਦੁਕਾਨ ਖੋਲ੍ਹੀ ਸੀ, ਤੇ ਦੁਕਾਨ ਦੀ ਮਸਹੂਰੀ ਲਈ ਦੁਕਾਨਦਾਰ ਨੇ 5 ਪੈਸੇ ਦੀ ਸਰਤ ਰੱਖੀ, ਜੋ ਕਿ ਦੁਕਾਨ ਨੂੰ ਮਹਿੰਗੀ ਪੈ ਗਈ।
ਚੇਨੱਈ ਦੇ ਸਲਲਲੂਰ ਇਲਾਕੇ 'ਚ ਬਰਿਆਨੀ ਦੇ ਇਸ ਆਫ਼ਰ ਨੂੰ ਲੈਣ ਲਈ 5 ਪੈਸੇ ਦਾ ਸਿੱਕਾ ਲੈ ਕੇ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ, ਪਰ ਲੋਕਾਂ ਦੇ ਇਕੱਠ ਤੋਂ ਪਰੇਸ਼ਾਨ ਦੁਕਾਨਦਾਰ ਨੂੰ ਦੁਕਾਨ ਦਾ ਸਟਰ ਸੁੱਟਣਾ ਪਿਆ।
ਲੋਕ ਬਰਿਆਨੀ ਦੇ ਚੱਕਰ ਵਿੱਚ ਕੋਰੋਨਾ ਮਹਾਂਮਾਰੀ ਦੀ ਸਾਵਧਾਨੀਆਂ ਤੋਂ ਬਿਲਕੁਲ ਅਣਜਾਣ ਹੋ ਗਏ, ਕਿ ਕੋਰੋਨਾ ਨਿਯਮਾਂ ਦੀ ਪਾਲਣਾ ਨੂੰ ਛਿੱਕੇ ਟੰਗਿਆ ਜਾਂ ਰਿਹਾ ਹੈ, ਪਰ ਮੁਫ਼ਤ ਦੀ ਬਰਿਆਨੀ ਦਾ ਹਰ ਇੱਕ ਚਾਹਵਾਨ ਸੀ।
ਇਸ 5 ਪੈਸੇ 'ਚ ਬਰਿਆਨੀ ਲੈਣ ਵਾਲੀ ਭੀੜ 'ਤੇ ਕਾਬੂ ਪਾਉਣ ਲਈ ਅੰਤ ਵਿੱਚ ਪੁਲਿਸ ਨੂੰ ਬਲਾਉਣਾ ਪਿਆ, ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ, ਪਰ ਫਿਰ ਵੀ ਲੋਕਾਂ ਦੀ ਸਿਕਾਇਤ ਸੀ, ਕਿ ਸਾਨੂੰ 5 ਪੈਸੇ ਵਿੱਚ ਬਰਿਆਨੀ ਨਹੀ ਦਿੱਤੀ ਗਈ।
ਇਹ ਵੀ ਪੜ੍ਹੋ: - ਤੁਸੀਂ ਕਦੇ ਵੇਖੀ ਸੋਨੇ ਦੀ ਕਾਰ, ਨਹੀਂ ! ਤਾਂ ਇਹ ਵੀਡੀਓ ਤੁਹਾਡੇ ਲਈ