ਪੁਣੇ: ਪੁਣੇ ਵਿੱਚ ਗੂਗਲ ਦੇ ਦਫ਼ਤਰ ਵਿਚ ਬੰਬ ਹੋਣ ਸਬੰਧੀ ਧਮਕੀ ਮਿਲੀ ਸੀ। ਧਮਕੀ ਮਿਲਣ ਤੋਂ ਬਾਅਦ ਕੋਰੇਗਾਂਵ ਪਾਰਕ ਇਲਾਕੇ 'ਚ ਸਨਸਨੀ ਫੈਲ ਗਈ। ਪੁਣੇ ਦੇ ਕੋਰੇਗਾਂਵ ਪਾਰਕ ਸਥਿਤ ਗੂਗਲ ਦਫਤਰ 'ਚ ਬੰਬ ਹੋਣ ਬਾਰੇ ਫੋਨ ਆਇਆ ਸੀ। ਅਧਿਕਾਰੀਆਂ ਅਨੁਸਾਰ ਮੁੰਬਈ ਸਥਿਤ ਗੂਗਲ ਦਫਤਰ ਨੂੰ ਉਡਾਉਣ ਸਬੰਧੀ ਇਕ ਕਾਲ ਆਈ ਸੀ, ਜਿਸ ਤੋਂ ਬਾਅਦ ਬੀਤੀ ਰਾਤ ਬੰਬ ਸਕੁਆਇਡ ਟੀਮ ਵੱਲੋਂ ਪੂਰੀ ਇਮਾਰਤ ਦੀ ਜਾਂਚ ਕੀਤੀ ਗਈ।
ਬੰਬ ਸਬੰਧੀ ਆਈ ਕਾਲ ਨਿਕਲੀ ਝੂਠੀ : ਜਾਂਚ ਦੌਰਾਨ ਟੀਮ ਨੂੰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ । ਪੂਰੀ ਇਮਾਰਤ ਦਾ ਪੁਲਿਸ ਅਧਿਕਾਰੀਆਂ ਅਤੇ ਬੀਡੀਡੀਐੱਸ ਟੀਮ ਵੱਲੋਂ ਨਿਰੀਖਣ ਕੀਤਾ ਗਿਆ। ਐਤਵਾਰ ਨੂੰ ਹੈਦਰਾਬਾਦ ਦੇ ਇੱਕ ਵਿਅਕਤੀ ਨੇ ਬੀਕੇਸੀ ਸਥਿਤ ਗੂਗਲ ਇੰਡੀਆ ਦੇ ਦਫਤਰ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਪੁਣੇ ਸਥਿਤ ਗੂਗਲ ਦਫਤਰ ਵਿੱਚ ਬੰਬ ਰੱਖਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਇਹ ਇਕ ਫੇਕ ਕਾਲ ਹੈ ਅਤੇ ਇਸ ਮਾਮਲੇ ਵਿੱਚ ਬੀਕੇਸੀ ਪੁਲਿਸ ਨੇ ਹੈਦਰਾਬਾਦ ਦੇ ਰਹਿਣ ਵਾਲੇ ਪੰਯਾਮ ਬਾਬੂ ਸ਼ਿਵਾਨੰਦ ਨਾਮ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Ranji Trophy :ਬੀਸੀਸੀਆਈ ਨੇ ਰਣਜੀ ਫਾਈਨਲ ਖੇਡਣ ਲਈ ਉਨਾਦਕਟ ਨੂੰ ਕੀਤਾ ਜਾਰੀ
ਮੁਲਜ਼ਮ ਖਿਲਾਫ ਮਾਮਲਾ ਦਰਜ : ਇਸ ਤਹਿਤ ਪੁਲੀਸ ਨੇ ਸ਼ਿਵਾਨੰਦ ਖ਼ਿਲਾਫ਼ ਧਾਰਾ 505 (1) (ਬੀ) ਅਤੇ 506 (2) ਤਹਿਤ ਧਮਕੀਆਂ ਦੇਣ ਦਾ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਤਕਨੀਕ ਦੀ ਮਦਦ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਲ ਹੈਦਰਾਬਾਦ ਤੋਂ ਆਈ ਸੀ। ਇਸ ਅਨੁਸਾਰ ਬੀਕੇਸੀ ਪੁਲਿਸ ਦੀ ਇੱਕ ਟੀਮ ਹੈਦਰਾਬਾਦ ਲਈ ਰਵਾਨਾ ਹੋ ਗਈ ਹੈ।