ਨਵੀਂ ਦਿੱਲੀ: ਮੰਡੋਲੀ ਜੇਲ੍ਹ ਵਿੱਚ ਪਿਛਲੇ ਕੁਝ ਸਮੇਂ ਤੋਂ ਮੋਬਾਈਲ, ਚਾਕੂ ਸਮੇਤ ਹੋਰ ਕਈ ਤਰ੍ਹਾਂ ਦਾ ਪਾਬੰਦੀਸ਼ੁਦਾ ਸਮਾਨ ਮਿਲ ਰਿਹਾ ਸੀ। ਇਸ ਤੋਂ ਖਫਾ ਜੇਲ੍ਹ ਦੇ ਨਵੇਂ ਡੀਜੀ ਨੇ ਜੇਲ ਸਟਾਫ ਖਿਲਾਫ ਸਖਤ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਜੇਲ੍ਹ ਦੇ 5 ਅਧਿਕਾਰੀਆਂ ਨੂੰ (THE NEW DG HAS SUSPENDED) ਮੁਅੱਤਲ ਕਰ ਦਿੱਤਾ ਹੈ।
ਤਿਹਾੜ ਜੇਲ੍ਹ ਦੇ ਡੀਜੀ ਸੰਜੇ ਬੈਨੀਵਾਲ ਦੇ ਹੁਕਮਾਂ 'ਤੇ ਜਿਨ੍ਹਾਂ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ, ਉਨ੍ਹਾਂ ਵਿੱਚ ਡਿਪਟੀ ਸੁਪਰਡੈਂਟ ਪ੍ਰਦੀਪ ਸ਼ਰਮਾ, (Tihar Jail DG Sanjay Beniwal) ਡਿਪਟੀ ਸੁਪਰਡੈਂਟ ਧਰਮਿੰਦਰ ਮੌਰਿਆ, ਸਹਾਇਕ ਸੁਪਰਡੈਂਟ ਸੰਨੀ ਚੰਦਰ, ਹੈੱਡ ਵਾਰਡਰ ਲੋਕੇਸ਼ ਧਾਮਾ ਅਤੇ ਵਾਰਡਰ ਹੰਸਰਾਜ ਮੀਨਾ ਦਾ ਨਾਂ ਸ਼ਾਮਿਲ ਹੈ।
ਜੇਲ੍ਹ 'ਚੋਂ ਮਿਲਿਆ ਇਹ ਸਮਾਨ : ਡੀਜੀ ਦੀਆਂ ਹਦਾਇਤਾਂ ਦੇ ਬਾਵਜੂਦ ਮੰਡੋਲੀ ਦੇ ਵੱਖ-ਵੱਖ ਵਾਰਡਾਂ ਵਿੱਚ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਅਤੇ ਚਾਕੂਆਂ ਤੋਂ ਇਲਾਵਾ ਕਈ ਅਜਿਹੀਆਂ ਇਤਰਾਜ਼ਯੋਗ ਵਸਤੂਆਂ ਮਿਲ ਰਹੀਆਂ ਸਨ, ਜਿਸ ਨੂੰ ਲੈ ਕੇ ਤਿਹਾੜ ਪ੍ਰਸ਼ਾਸਨ ਕਾਫ਼ੀ ਚਿੰਤਤ ਸੀ। ਇਸ ਸੰਬੰਧ 'ਚ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਮੋਬਾਇਲ ਫੋਨ ਅਤੇ ਚਾਕੂਆਂ ਦੀ ਬਰਾਮਦਗੀ (Recovery of mobile phones and knives) ਬਾਰੇ ਦੱਸਿਆ ਗਿਆ ਸੀ। ਜੇਲ੍ਹ 'ਚ ਦੋ ਹੈੱਡ ਵਾਰਡਰਾਂ ਨੂੰ ਸੱਟਾਂ ਲੱਗਣ ਦੀ ਵੀ ਸੂਚਨਾ ਹੈ। ਹਾਲਾਂਕਿ ਹੁਣ ਇਸ ਕਾਰਵਾਈ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਜੇਕਰ ਕੋਈ ਅਣਗਹਿਲੀ ਮੁੜ ਤੋਂ ਨਜਰ ਆਉਂਦੀ ਹੈ ਤਾਂ ਜੇਲ੍ਹ ਸਟਾਫ 'ਤੇ ਕਾਰਵਾਈ ਹੋ ਸਕਦੀ ਹੈ।
ਨਹੀਂ ਬਰਦਾਸ਼ਤ ਹੋਵੇਗੀ ਲਾਪਰਵਾਹੀ : ਤਿਹਾੜ ਜੇਲ੍ਹ ਦੇ ਪੀਆਰਓ ਧੀਰਜ ਮਾਥੁਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਡਾਇਰੈਕਟਰ ਜਨਰਲ (ਡੀਜੀ) ਸੰਜੇ ਬੈਨੀਵਾਲ ਨੇ ਸਾਰੇ ਜੇਲ੍ਹ ਸੁਪਰਡੈਂਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਜੇਲ੍ਹਾਂ ਵਿੱਚ ਪਾਬੰਦੀਸ਼ੁਦਾ ਮੋਬਾਈਲ ਫੋਨ ਅਤੇ ਹੋਰ ਅਜਿਹੀਆਂ ਵਸਤੂਆਂ ਦਾ ਪਤਾ ਲਗਾਉਣ। ਤਿਹਾੜ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕਰੇਗਾ।
ਹੁਣ ਤੱਕ ਮਿਲੇ ਨੇ 117 ਮੋਬਾਇਲ: ਦਰਅਸਲ ਪਿਛਲੇ 15 ਦਿਨਾਂ 'ਚ ਵੱਖ-ਵੱਖ ਸਮੇਂ ਚਲਾਏ ਗਏ ਸਰਚ ਆਪਰੇਸ਼ਨ 'ਚ 117 ਮੋਬਾਈਲ (117 mobiles recovered) ਬਰਾਮਦ ਕੀਤੇ ਗਏ ਹਨ। ਤਿਹਾੜ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਹਫਤੇ ਤਿਹਾੜ ਦੀ ਜੇਲ ਵਾਰਡ ਨੰਬਰ 8 ਅਤੇ 9 ਵਿਚ ਤਿੱਖੀ ਵਸਤੂਆਂ ਤੋਂ ਇਲਾਵਾ ਤੰਬਾਕੂ ਅਤੇ ਬਿਜਲੀ ਦੀਆਂ ਤਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਅੱਗੇ ਵੀ ਜਾਰੀ ਰਹੇਗੀ ਕਾਰਵਾਈ : ਹੈਰਾਨੀ ਵਾਲੀ ਗੱਲ ਹੈ ਕਿ ਜੇਲ 'ਚੋਂ ਲਗਾਤਾਰ ਇਹ ਵਸਤੂਆਂ ਮਿਲ ਰਹੀਆਂ ਸਨ। ਇਸ ਨਾਲ ਜੇਲ ਪ੍ਰਸ਼ਾਸਨ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਸੀ। ਦੂਜੇ ਪਾਸੇ ਇਸ ਨਾਲ ਕੈਦੀਆਂ ਦੀ ਜਾਨ ਨੂੰ ਖਤਰਾ ਹੋਣ ਦਾ ਵੀ ਖਦਸ਼ਾ ਹੈ। ਤਿਹਾੜ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਅਜਿਹੀਆਂ ਗੈਰ-ਕਾਨੂੰਨੀ ਚੀਜ਼ਾਂ ਨੂੰ ਰੋਕਣ ਲਈ ਛਾਪੇਮਾਰੀ ਦੀ ਮੁਹਿੰਮ ਜਾਰੀ ਰਹੇਗੀ।