ਪਣਜੀ: ਗੋਆ ’ਚ ਜਲ ਸੈਨਾ ਨੂੰ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆ, ਦਰਅਸਲ ਰਾਜ ਦੇ ਸਾਓ ਜੈਕਿੰਟੋ ਟਾਪੂ 'ਤੇ ਜਲ ਸੈਨਾ ਨੇ ਆਜ਼ਾਦੀ ਦੇ ਅੰਮ੍ਰਿਤ ਉਤਸਵ ਦੇ ਹਿੱਸੇ ਵਜੋਂ ਝੰਡਾ ਲਹਿਰਾਉਣ ਅਤੇ ਮਨਾਉਣ ਦਾ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ, ਪਰ ਇਸ ਟਾਪੂ ’ਤੇ ਰਹਿਣ ਵਾਲੇ ਲੋਕਾਂ ਨੇ ਝੰਡਾ ਲਹਿਰਾਉਣ ਅਤੇ ਜਸ਼ਨ ਮਨਾਉਣ 'ਤੇ ਇਤਰਾਜ਼ ਕੀਤਾ। ਇਸ ਤੋਂ ਬਾਅਦ ਜਲ ਸੈਨਾ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਉੱਥੇ ਪ੍ਰੋਗਰਾਮ ਦਾ ਆਯੋਜਨ ਨਾ ਕਰਨ ਦਾ ਫੈਸਲਾ ਕੀਤਾ।
ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨਾਂ ਦੇ ਪ੍ਰੋਗਰਾਮ 'ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਲਈ ਵਿਆਪਕ ਭਾਗੀਦਾਰੀ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਉਣ ਦੇ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜਨ ਭਾਗੀਦਾਰੀ ਦੀ ਭਾਵਨਾ ਵਿੱਚ ਤਿਉਹਾਰ ਮਨਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਜਨ ਅੰਦੋਲਨ ਦੀ ਇੱਕ ਲੜੀ 15 ਅਗਸਤ ਦਾ ਤਿਉਹਾਰ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।
-
Plans to unfurl the national flag in Goa's Sao Jacinto island, as part of 'Azadi ka Amrit Mahotsav' to unfurl Tricolour in islands across Indian between Aug 13 & Aug 15, had to be cancelled due to objections raised by the residents: Goa Naval Area officials
— ANI (@ANI) August 13, 2021 " class="align-text-top noRightClick twitterSection" data="
">Plans to unfurl the national flag in Goa's Sao Jacinto island, as part of 'Azadi ka Amrit Mahotsav' to unfurl Tricolour in islands across Indian between Aug 13 & Aug 15, had to be cancelled due to objections raised by the residents: Goa Naval Area officials
— ANI (@ANI) August 13, 2021Plans to unfurl the national flag in Goa's Sao Jacinto island, as part of 'Azadi ka Amrit Mahotsav' to unfurl Tricolour in islands across Indian between Aug 13 & Aug 15, had to be cancelled due to objections raised by the residents: Goa Naval Area officials
— ANI (@ANI) August 13, 2021
ਉਥੇ ਹੀ ਜਲ ਸੈਨਾ ਨੇ ਇਸ ਵਾਰ 'ਆਜ਼ਾਦੀ ਕੀ ਅੰਮ੍ਰਿਤ ਮਹੋਤਸਵ' ਦੇ ਮੌਕੇ 'ਤੇ 13 ਤੋਂ 15 ਅਗਸਤ ਤਕ ਦੇਸ਼ ਭਰ ਦੇ ਟਾਪੂਆਂ ’ਤੇ ਤਿਰੰਗਾ ਲਹਿਰਾਉਣ ਦਾ ਫੈਸਲਾ ਕੀਤਾ ਹੈ, ਪਰ ਗੋਆ ਦੇ ਸਾਓ ਜੈਕਿੰਟੋ ਟਾਪੂ 'ਤੇ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ।ਗੋਆ ਦੇ ਜੈਕਿੰਟੋ ਟਾਪੂ 'ਤੇ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਨਾ ਦੇਣ ’ਤੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਵਿੱਚ ਤਿਰੰਗਾ ਲਹਿਰਾਇਆ ਜਾਣਾ ਚਾਹੀਦਾ ਹੈ, ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਨਹੀਂ ਹੈ ।
ਇਸ ਨੂੰ ਵੀ ਪੜ੍ਹੋ : ਜਾਣੋ ਕੀ ਹੈ 14 ਅਗਸਤ ਦਾ ਇਤਿਹਾਸ