ਭਾਗਵਤ ਗੀਤਾ ਦਾ ਸੰਦੇਸ਼
" ਧਰਮ ਕਹਿੰਦਾ ਹੈ ਕਿ ਜੇਕਰ ਮਨ ਸੱਚਾ ਅਤੇ ਦਿਲ ਚੰਗਾ ਹੈ ਤਾਂ ਰੋਜ਼ ਸੁਖ ਹੋਵੇਗਾ। ਜੋ ਹੋਣ ਵਾਲਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਅਤੇ ਜੋ ਨਹੀਂ ਹੋਣ ਵਾਲਾ ਉਹ ਕਦੇ ਨਹੀਂ ਹੁੰਦਾ। ਇਸ ਤਰ੍ਹਾਂ ਨਿਸਚਿਤ ਜਿਨਾਂ ਦੀ ਬੁੱਧੀ ਵਿੱਚ ਹੁੰਦਾ ਹੈ, ਉਨ੍ਹਾਂ ਨੂੰ ਕਦੇ ਵੀ ਚਿੰਤਾ ਨਹੀਂ ਸਤਾਉਂਦੀ। ਪ੍ਰਬਲ ਵਿਅਕਤੀ ਦੇ ਲਈ ਗੰਦਗੀ ਦਾ ਢੇਰ, ਪੱਥਰ ਅਤੇ ਸੋਨਾ ਸਭ ਸਮਾਨ ਹੈ। ਹਿਰਦੇ ਵਿੱਚ ਗਿਆ ਦੇ ਕਾਰਮ ਜੋ ਸੰਕਾਵਾਂ ਉਠਦੀਆਂ ਹਨ ਉਨ੍ਹਾਂ ਨੂੰ ਗਿਆਨ ਰੂਪੀ ਸ਼ਾਸਤਰ ਨਾਲ ਕੱਟ ਦੋ। ਯੋਗ ਦਾ ਆਸ਼ਰਯ ਲੈ ਕੇ ਖੜ੍ਹੇ ਹੋ ਜਾਓ ਅਤੇ ਆਪਣਾ ਕਰਮ ਕਰੋ। ਮਾਨਮ ਕਲਿਆਣ ਹੀ ਭਾਗਵਤ ਗੀਤਾ ਦਾ ਪ੍ਰਮੁੱਖ ਉਦੇਸ਼ ਹੈ ਇਸ ਲਈ ਮਨੁੱਖ ਨੂੰ ਕਰਤੱਵਾਂ ਦਾ ਪਾਲਣ ਕਰਦੇ ਸਮੇਂ ਮਾਨਵ ਕਲਿਆਣ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। "