ETV Bharat / bharat

ਸਟਰੈਚਰ ਨਹੀਂ ਮਿਲਿਆ ਤਾਂ ਘਸੀਟ ਕੇ ਲੈ ਗਏ ਲਾਸ਼

ਯੂਪੀ ਪੁਲਿਸ ਦਾ ਅਣਮਨੁੱਖੀ ਚਿਹਰਾ ਸਾਹਮਣੇ ਆਇਆ ਹੈ। ਸਰਕਾਰੀ ਮੈਡੀਕਲ ਕਾਲਜ ਦੇ ਮੁਰਦਾਘਰ ਤੋਂ ਪੁਲਿਸ ਨੇ ਇੱਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਜ਼ਮੀਨ 'ਤੇ ਘਸੀਟ ਦੀ ਨਜ਼ਰ ਆ ਰਹੀ ਹੈ।

ਯੂਪੀ ਪੁਲਿਸ ਦਾ ਅਣਮਨੁੱਖੀ ਚਿਹਰਾ ਆਇਆ ਸਾਹਮਣੇ
ਯੂਪੀ ਪੁਲਿਸ ਦਾ ਅਣਮਨੁੱਖੀ ਚਿਹਰਾ ਆਇਆ ਸਾਹਮਣੇ
author img

By

Published : Aug 17, 2021, 8:12 PM IST

Updated : Aug 17, 2021, 8:20 PM IST

ਕੰਨੌਜ: ਅਕਸਰ ਯੂਪੀ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲਾ ਕਨੌਜ ਜ਼ਿਲ੍ਹੇ ਦਾ ਹੈ। ਜਿੱਥੇ ਯੂਪੀ ਪੁਲਿਸ ਦਾ ਅਣਮਨੁੱਖੀ ਚਿਹਰਾ ਸਾਹਮਣੇ ਆਇਆ ਹੈ। ਸਰਕਾਰੀ ਮੈਡੀਕਲ ਕਾਲਜ ਦੇ ਮੁਰਦਾਘਰ ਤੋਂ ਪੁਲਿਸ ਨੇ ਇੱਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਜ਼ਮੀਨ 'ਤੇ ਘਸੀਟ ਦੀ ਨਜ਼ਰ ਆ ਰਹੀ ਹੈ। ਮੌਤ ਤੋਂ ਬਾਅਦ ਵੀ ਪੁਲਿਸ ਵਾਲੇ ਬਜ਼ੁਰਗਾਂ ਨੂੰ ਸਟਰੈਚਰ ਨਹੀਂ ਦੇ ਸਕੇ। ਇਸ ਦੇ ਨਾਲ ਹੀ ਬਜ਼ੁਰਗ ਦੀ ਲਾਸ਼ ਨੂੰ ਘਸੀਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਯੂਪੀ ਪੁਲਿਸ ਦਾ ਅਣਮਨੁੱਖੀ ਚਿਹਰਾ ਆਇਆ ਸਾਹਮਣੇ

ਦਰਅਸਲ ਇੱਕ 60 ਸਾਲਾ ਅਣਜਾਣ ਬਜ਼ੁਰਗ ਨੂੰ ਜ਼ਖਮੀ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਬਜ਼ੁਰਗ ਨੂੰ ਤਿਰਵਾ ਕਸਬੇ ਵਿੱਚ ਸਥਿਤ ਸਰਕਾਰੀ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ, ਕਿ 8 ਅਗਸਤ ਨੂੰ ਬਜ਼ੁਰਗ ਨੂੰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ 15 ਅਗਸਤ ਨੂੰ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਸੂਚਨਾ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਮੈਡੀਕਲ ਕਾਲਜ 'ਚ ਰਖਵਾ ਦਿੱਤਾ ਸੀ। 16 ਅਗਸਤ ਨੂੰ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਉਂਦੇ ਹੋਏ, ਪੁਲਿਸ ਮੁਲਾਜ਼ਮਾਂ ਨੇ ਮਨੁੱਖਤਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਲਾਸ਼ ਨੂੰ ਸਟਰੈਚਰ 'ਤੇ ਲਿਜਾਣ ਦੀ ਬਜਾਏ, ਪੁਲਿਸ ਮੁਲਾਜ਼ਮ ਨੇ ਇਸ ਨੂੰ ਮੁਰਦਾਘਰ ਤੋਂ ਚੁੱਕਿਆ, ਜਿਸ ਤੋਂ ਬਾਅਦ ਇੱਕ ਬੈਗ ਵਿੱਚ ਰੱਖ ਕੇ ਜ਼ਮੀਨ 'ਤੇ ਖਿੱਚਣਾ ਸ਼ੁਰੂ ਕਰ ਦਿੱਤਾ।

ਮ੍ਰਿਤਕ ਦੇਹ ਨੂੰ ਘਸੀਟਦੇ ਹੋਏ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਹਲ-ਚਲ ਮਚ ਗਈ। ਐੱਸ.ਪੀ. ਪ੍ਰਸ਼ਾਂਤ ਵਰਮਾ ਨੇ ਦੱਸਿਆ, ਕਿ ਵਾਇਰਲ ਵੀਡੀਓ ਵਿੱਚ ਪੁਲਿਸ ਵਾਲੇ ਬੈਗ ਨੂੰ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਕੁਲਗਾਮ 'ਚ ਭਾਜਪਾ ਕਾਰਕੁਨ ਜਾਵੇਦ ਅਹਿਮਦ ਡਾਰ 'ਤੇ ਹਮਲਾ

Last Updated : Aug 17, 2021, 8:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.