ਧਮਤਰੀ: ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿੱਚ ਵੀ ਹੁਣ ਵੱਡੇ ਸ਼ਹਿਰਾਂ ਵਾਂਗ ਵਾਰਦਾਤਾਂ ਹੋਣ ਲੱਗ ਪਈਆਂ ਹਨ। ਆਏ ਦਿਨ ਕਤਲ, ਲੁੱਟਾਂ-ਖੋਹਾਂ ਤੇ ਕੁੱਟ ਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਪ੍ਰਸ਼ਾਸਨ ਇਸ ਉਤੇ ਕਾਰਵਾਈ ਕਰਦਾ ਨਜ਼ਰ ਨਹੀਂ ਆ ਰਿਹਾ। ਮੁਲਜ਼ਮਾਂ ਵੱਲੋਂ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਅਰਜੁਨੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਖਰਤੂਲੀ ਦਾ ਹੈ, ਜਿੱਥੇ ਮਿਲਣ ਦੇ ਬਹਾਨੇ ਬੁਲਾਉਣ 'ਤੇ ਝਗੜੇ ਤੋਂ ਬਾਅਦ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਜ਼ਖਮੀ ਕਰ ਲਿਆ। ਦੋਵੇਂ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹਨ।
ਕੀ ਹੈ ਪੂਰਾ ਮਾਮਲਾ: ਪਿੰਡ ਖਰਤੂਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਪਿੰਡ ਦੀ ਹੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਸੀ। ਦੋਵੇਂ ਵੀਰਵਾਰ ਰਾਤ ਇਕ ਦੂਜੇ ਨੂੰ ਮਿਲਣ ਪਹੁੰਚੇ ਸਨ। ਇਸ ਦੌਰਾਨ ਝਗੜਾ ਹੋਣ 'ਤੇ ਉਕਤ ਸਿਰਫਿਰੇ ਪ੍ਰੇਮੀ ਨੇ ਲੜਕੀ ਦੇ ਚਾਕੂਆਂ ਨਾਲ ਵਾਰ ਕੀਤੇ। ਮੁਲਜ਼ਮ ਨੌਜਵਾਨ ਦਾ ਪਿੰਡ ਦੀ ਲੜਕੀ ਨਾਲ 3 ਸਾਲ ਤੋਂ ਪ੍ਰੇਮ ਸਬੰਧ ਸੀ। ਲੜਕੀ ਵੀਰਵਾਰ ਰਾਤ ਨੂੰ ਮਿਲਣ ਆਈ ਸੀ। ਉਸ ਨੂੰ ਡਰਾਉਣ ਲਈ ਨੌਜਵਾਨ ਆਪਣੇ ਨਾਲ ਚਾਕੂ ਲੈ ਗਿਆ ਸੀ, ਪਰ ਉਕਤ ਨੌਜਵਾਨ ਡਰਾਉਣ ਤਕ ਸੀਮਤ ਨਹੀਂ ਰਿਹਾ ਉਸ ਨੇ ਲੜਕੀ ਦੇ ਚਾਕੂਆਂ ਨਾਲ ਕਾਫੀ ਵਾਰ ਕੀਤੇ ਤੇ ਖੁਦ ਵੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : Kaumi Insaaf Morcha: ਕੌਮੀ ਇਨਸਾਫ਼ ਮੋਰਚਾ ਹਟਾਉਣ ਲਈ ਸੁਣਵਾਈ, ਜਵਾਬ ਲਈ ਸਰਕਾਰ ਨੇ ਮੰਗਿਆ ਸਮਾਂ
ਕਿਸੇ ਹੋਰ ਨਾਲ ਪਿਆਰ ਕਰਨ ਦਾ ਇਲਜ਼ਾਮ: ਨੌਜਵਾਨ ਨੇ ਵੀ ਉਸ ਨੂੰ ਆਪਣਾ ਸਟੇਟਸ ਦਿਖਾਉਂਦੇ ਹੋਏ ਪੁੱਛਿਆ ਕਿ ਤੁਸੀਂ ਕਿਸੇ ਹੋਰ ਨਾਲ ਪਿਆਰ ਕਿਉਂ ਕਰਦੇ ਹੋ। ਇਸ ਤੋਂ ਬਾਅਦ ਨੌਜਵਾਨ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ। ਜਦੋਂ ਨੌਜਵਾਨ ਨੇ ਵਿਆਹ ਲਈ ਕਿਹਾ ਤਾਂ ਲੜਕੀ ਨੇ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨ ਨੇ ਚਾਕੂ ਨਾਲ ਵਾਰ ਕਰ ਦਿੱਤਾ ਤੇ ਲੜਕੀ ਜ਼ਖਮੀ ਹੋ ਗਈ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਜ਼ਖਮੀ ਕਰ ਲਿਆ। ਉਨ੍ਹਾਂ ਨੂੰ ਸ਼ੁੱਕਰਵਾਰ ਰਾਤ 12 ਵਜੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ : Punjab Education Budget: ਸਿੱਖਿਆ ਖੇਤਰ ਲਈ ਵੱਡਾ ਐਲਾਨ, ਸਰਕਾਰ ਲਿਆਵੇਗੀ ਇਹ ਸਕੀਮ
ਪੁਲਿਸ ਨੇ ਕੀਤਾ ਮਾਮਲਾ ਦਰਜ: ਡੀਐਸਪੀ ਕੇਕੇ ਬਾਜਪਾਈ ਨੇ ਦੱਸਿਆ ਕਿ "ਖਰਤੁਲੀ ਦੇ ਨੌਜਵਾਨ ਦਾ ਕੁਰੂੜ ਵਿੱਚ ਪੜ੍ਹਦੀ ਇੱਕ ਪਿੰਡ ਦੀ ਲੜਕੀ ਨਾਲ ਪ੍ਰੇਮ ਸਬੰਧ ਹੈ।" ਦੋਵੇਂ ਮਿਲਣ ਲਈ ਇਕੱਠੇ ਹੋਏ ਸਨ। ਕਿਸੇ ਗੱਲ ਨੂੰ ਲੈ ਕੇ ਸੁਰਿੰਦਰ ਨੇ ਉਸ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਖੁਦ ਵੀ ਜ਼ਖਮੀ ਹੋ ਗਿਆ। ਮੁਲਜ਼ਮ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹਨ।