ETV Bharat / bharat

ਡਾਕਟਰ ਨੇ ਆਕਸੀਜਨ ਦੀ ਘਾਟ ਦਾ ਕੱਢਿਆ ਅਨੋਖਾ ਹੱਲ

ਮਹਾਰਾਜਗੰਜ ਵਿਚ ਡਾਕਟਰ ਪ੍ਰਮੋਦ ਕੁਮਾਰ ਨੇ ਆਕਸੀਜਨ ਦੀ ਘਾਟ ਦੇ ਬਾਵਜੂਦ ਦੋ ਲੋਕਾਂ ਦੀ ਜਾਨ ਬਚਾਈ ਹੈ। ਡਾਕਟਰ ਨੇ ਇੱਕ ਸਿਲੰਡਰ ਵਿੱਚੋਂ ਦੋ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਿਸ ਨਾਲ ਮਰੀਜ਼ਾਂ ਦੀ ਜਾਨ ਬਚ ਗਈ।

ਡਾਕਟਰ ਨੇ ਆਕਸੀਜਨ ਦੀ ਘਾਟ ਦਾ ਕੱਢਿਆ ਅਨੋਖਾ ਹੱਲ
ਡਾਕਟਰ ਨੇ ਆਕਸੀਜਨ ਦੀ ਘਾਟ ਦਾ ਕੱਢਿਆ ਅਨੋਖਾ ਹੱਲ
author img

By

Published : May 9, 2021, 10:53 AM IST

ਮਹਾਰਾਜਗੰਜ (ਉੱਤਰ ਪ੍ਰਦੇਸ਼) : ਦੇਸ਼ ਚ ਕੋੋਰੋਨਾ ਦਾ ਕਹਿਰ ਜਾਰੀ ਹੈ। ਹਰ ਰੋਜ਼ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਮੌਤਾਂ ਦਾ ਅੰਕੜਾ ਵੀ ਦੇਸ਼ ਚ ਵਧਦਾ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।ਇਸ ਦੌਰਾਨ ਕੋਰੋੋਨਾ ਤੇ ਆਮ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤਾਂ ਹੋ ਰਹੀਆਂ ਹਨ। ਕੇਂਦਰ ਤੇ ਸੂਬਾ ਸਰਕਾਰਾਂ ਆਪਣੇ ਪੱਧਰ ਤੇ ਆਕਸੀਜਨ ਦਾ ਪ੍ਰਬੰਧ ਕਰਨ ਵਿੱਚ ਲੱਗੀਆਂ ਹੋਈਆਂ ਹਨ।

ਜੇ ਗੱਲ ਦਿੱਲੀ ਦੀ ਕਰੀਏ ਤਾਂ ਲਗਾਤਾਰ ਆਕਸੀਜਨ ਦੀ ਘਾਟ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ ਅਜੇ ਵੀ ਆਕਸੀਜਨ ਦੀ ਵੱਡੀ ਘਾਟ ਪਾਈ ਜਾ ਰਹੀ ਹੈ ਇਸ ਦੌਰਾਨ ਇੱਕ ਖਬਰ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਡਾਕਟਰੀ ਦੇ ਵਲੋਂ ਦੇਸੀ ਜੁਗਾੜ ਲਗਾ ਕੇ ਦੋ ਮਰੀਜਾਂ ਨੂੰ ਇੱਕ ਸਿਲੰਡਰ ਤੋਂ ਆਕਸੀਜਨ ਦੇ ਕੇ ਦੋਵਾਂ ਮਰੀਜ਼ਾਂ ਦੀ ਜਾਨ ਬਚਾਈ ਗਈ ਹੈ।ਡਾਕਟਰ ਦੇ ਇਸ ਕੰਮ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।

ਮਹਾਰਾਜਗੰਜ ਜ਼ਿਲੇ ਦੇ ਇਕ ਡਾਕਟਰ ਪ੍ਰਮੋਦ ਕੁਮਾਰ ਨੇ ਆਕਸੀਜਨ ਸਿਲੰਡਰ ਦੀ ਘਾਟ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਇਕ ਹੱਲ ਕੱਢਿਆ ਹੈ। ਡਾਕਟਰ ਵਲੋਂ ਇੱਕ ਸਲੰਡਰ ਤੋਂ ਇੱਕੋ ਸਮੇਂ ਦੋ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਦਿੱਤੀ ਗਈ ਹੈ। ਜਿਸ ਨਾਲ ਦੋਵਾਂ ਮਰੀਜ਼ਾਂ ਦੀ ਜਾਨ ਬਚ ਗਈਉਹ ਦੋ ਪਾਈਪਾਂ ਨੂੰ ਸਿਲੰਡਰ ਦੇ ਗੋਡੇ ਨਾਲ ਜੋੜ ਰਿਹਾ ਹੈ ਅਤੇ ਇਕੋ ਆਕਸੀਜਨ ਸਿਲੰਡਰ ਤੋਂ ਦੋ ਤੋਂ ਦੋ ਮਰੀਜ਼ਾਂ ਦੀ ਸਪਲਾਈ ਕਰ ਰਿਹਾ ਹੈ. ਜੋ ਕਿ ਦੋਵਾਂ ਦੀ ਮਦਦ ਕਰ ਰਿਹਾ ਹੈ।

ਇਹ ਵੀ ਪੜੋ:ਕੈਪਟਨ ਨੇ ਕੋਰੋਨਾ ਨਾਲ ਨਜਿੱਠਣ ਲਈ ਮੰਗਿਆ ਡੇਰਾ ਰਾਧਾ ਸੁਆਮੀ ਬਿਆਸ ਦਾ ਸਹਿਯੋਗ

ETV Bharat Logo

Copyright © 2024 Ushodaya Enterprises Pvt. Ltd., All Rights Reserved.