ਕਰਨਾਲ: ਕਿਸਾਨਾਂ ਦਾ ਕਾਫਲਾ ਕਰਨਾਲ ਦੇ ਬਸਾਲਟਾ ਟੋਲ ਪਲਾਜ਼ਾ ਤੋਂ ਦਿੱਲੀ ਬਾਰਡਰ ਲਈ ਰਵਾਨਾ ਹੋਇਆ। ਇਹ ਕਾਫਲਾ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ ਵਿੱਚ ਅੱਗੇ ਵਧਿਆ। ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਕਰਨਾਲ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ ਤਾਂ ਜੋ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੀ ਮੌਜੂਦਗੀ ਕਾਇਮ ਰਹੇ।
ਉਨ੍ਹਾਂ ਕਿਹਾ ਕਿ ਕੋਰੋਨਾ ਕਿਸਾਨ ਨਹੀਂ ਸਰਕਾਰ ਫੈਲਾ ਰਹੀ ਹੈ। ਸਰਕਾਰ ਆਪਣੇ ਨਿਕੰਮੇਪਨ ਨੂੰ ਛੁਪਾਉਣ ਲਈ ਕਿਸਾਨਾਂ ਉੱਤੇ ਇਲਜ਼ਾਮ ਲਗਾ ਰਹੀ ਹੈ। ਸਰਕਾਰ ਦੇ ਕੋਲ ਐਂਬੂਲੈਂਸਾਂ, ਬਿਸਤਰੇ ਅਤੇ ਹਸਪਤਾਲ ਦੀਆਂ ਸੇਵਾਵਾਂ ਵੀ ਨਹੀਂ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਕਿਸਾਨਾਂ ‘ਤੇ ਦੋਸ਼ ਲਗਾ ਰਹੀ ਹੈ। ਅੰਦੋਲਨ ਕਰਨਾ ਸਾਡੀ ਮਜਬੂਰੀ ਹੈ।
ਇਹ ਵੀ ਪੜੋ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੇਂਦਰ ਨੂੰ ਲਲਕਾਰ
ਚਢੂਨੀ ਨੇ ਦੱਸਿਆ ਕਿ ਇਹ ਕਾਫਲਾ ਕਰਨਾਲ ਤੋਂ ਇਸ ਲਈ ਨਿਕਲਿਆ ਹੈ ਤਾਂ ਕਿ ਟਿਕਰੀ ਬਾਰਡਰ ਉੱਤੇ ਹਾਜ਼ਰੀ ਬਣੀ ਰਹੇ। ਸਰਕਾਰ ਨੂੰ ਅਜਿਹਾ ਨਾ ਲੱਗੇ ਕਿ ਅੰਦੋਲਨ ਠੰਡਾ ਪੈ ਗਿਆ ਹੈ। ਸਾਰੇ ਕਿਸਾਨ ਨਿਰੰਤਰ ਉਥੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਯੂਨਾਈਟਿਡ ਫਰੰਟ ਦੀ ਤਰਫੋਂ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਕਿ ਕਿਸਾਨ ਵੀ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਜਦੋਂ ਸਰਕਾਰ ਤਿਆਰ ਹੁੰਦੀ ਹੈ, ਅਸੀਂ ਵੀ ਤਿਆਰ ਹੁੰਦੇ ਹਾਂ, ਪਰ ਗੱਲਬਾਤ ਤਾਂ ਕੀਤੀ ਜਾਵੇ। ਇਹ ਪੱਤਰ ਸਰਕਾਰ ਨੂੰ ਇਸ ਲਈ ਲਿਖਿਆ ਗਿਆ ਹੈ ਤਾਂ ਕਿ ਜਨਤਾ ਨੂੰ ਇਹ ਮਹਿਸੂਸ ਨਾ ਹੋਵੇ ਕਿ ਕਿਸਾਨ ਜ਼ਿੱਦੀ ਹਨ। ਅਸੀਂ ਗੱਲਬਾਤ ਲਈ ਵੀ ਤਿਆਰ ਹਾਂ।