ਨਵੀਂ ਦਿੱਲੀ: ਲਗਾਤਾਰ ਆਕਸੀਜਨ ਦੀ ਕਿੱਲਤ ਤੋਂ ਲੜ ਰਹੀ ਦਿੱਲੀ ਦੀ ਸਥਿਤੀ ਹੁਣ ਕੁਝ ਠੀਕ ਹੁੰਦੀ ਦਿਖ ਰਹੀ ਹੈ। 5 ਮਈ ਨੂੰ ਪਹਿਲੀ ਵਾਰ ਕੇਂਦਰ ਸਰਕਾਰ ਵੱਲੋਂ ਦਿੱਲੀ ਨੂੰ 730 ਟਨ ਆਕਸੀਜਨ ਦੀ ਸਪਲਾਈ ਮਿਲੀ ਹੈ। ਇਹ ਹੁਣ ਤੱਕ ਕਿਸੇ ਵੀ ਇੱਕ ਦਿਨ ਚ ਮਿਲੀ ਸਭ ਤੋਂ ਵੱਧ ਸਪਲਾਈ ਹੈ।
ਦੱਸ ਦਈਏ ਕਿ ਦਿੱਲੀ ਸਰਕਾਰ ਸ਼ੁਰੂ ਤੋਂ ਮੰਗ ਕਰਦੀ ਆ ਰਹੀ ਹੈ ਕਿ ਦਿੱਲੀ ਦੀ ਜਰੂਰਤ ਹਰ ਦਿਨ 700 ਟਨ ਤੋਂ ਜਿਆਦਾ ਦੀ ਹੈ ਹਾਲਾਂਕਿ ਹੁਣ ਇਹ ਜਰੂਰਤ ਵੱਧ 976 ਟਨ ਹੋ ਗਈ ਹੈ। ਪਰ ਇੱਕ ਦਿਨ ਚ ਮਿਲੀ ਇਨ੍ਹੀ ਸਪਲਾਈ ਦੇ ਲਈ ਦਿੱਲੀ ਦੇ ਮੁੱਥਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ।
ਇਸਨੂੰ ਲੈ ਕੇ ਮੁੱਖਮੰਤਰੀ ਨੇ ਪ੍ਰਧਾਨਮੰਤਰੀ ਨੂੰ ਪੱਤਰ ਲਿਖਿਆ ਹੈ ਪੀਐੱਮ ਨੂੰ ਲਿਖੇ ਗਏ ਪੱਤਰ ਚ ਸੀਐੱਮ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੀ ਖਪਤ 700 ਮੀਟ੍ਰਿਕ ਟਨ ਆਕਸੀਜਨ ਪ੍ਰਤੀਦਿਨ ਦੀ ਹੈ। ਅਸੀਂ ਲਗਾਤਾਰ ਕੇਂਦਰ ਸਰਕਾਰ ਤੋਂ ਅਪੀਲ ਕਰ ਰਹੇ ਸੀ ਕਿ ਇੰਨੀ ਆਕਸੀਜਨ ਸਾਨੂੰ ਦਿੱਤੀ ਜਾਵੇ।
ਇਹ ਵੀ ਪੜੋ: ਦੇਸੀ ਜੁਗਾੜ: ਕਾਰਪੇਂਟਰ ਨੇ ਕੋਰੋਨਾ ਮਰੀਜ਼ਾਂ ਲਈ ਬਣਾਇਆ ਦੇਸੀ ਫਲੋਮੀਟਰ