ਤਾਮਿਲਨਾਡੂ : ਤਾਮਿਲਨਾਡੂ ਦੇ ਸਲੇਮ ਕੋਇੰਬਟੂਰ ਨੈਸ਼ਨਲ ਹਾਈਵੇ 'ਤੇ ਇੱਕ ਖ਼ਤਰਨਾਕ ਐਕਸੀਡੈਂਟ ਵਾਪਰਿਆ। ਇਸ ਐਕਸੀਡੈਂਟਦੀ ਵੀਡੀਓ ਬੇਹੱਦ ਦਰਦਨਾਕ ਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ।
ਐਕਸੀਡੈਂਟ ਦੀ ਇਹ ਵੀਡੀਓ ਇੱਕ ਵਿਅਕਤੀ ਵੱਲੋਂ ਕਾਰ ਵਿੱਚ ਬਣਾਈ ਗਈ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਚਾਲਕ ਦੂਜੀ ਗੱਡੀ ਨੂੰ ਤੋਂ ਅੱਗੇ ਲੰਘਣ ਦੀ ਚਾਹ ਵਿੱਚ ਤੇਜ਼ ਰਫ਼ਤਾਰ 'ਚ ਗੱਡੀ ਚਲਾ ਰਿਹਾ ਹੈ। ਇਸ ਦੌਰਾਨ ਉਹ ਸੜਕ ਦੇ ਕਿਨਾਰੇ ਜਾ ਰਹੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦਾ ਹੈ। ਇਹ ਟੱਕਰ ਇੰਨੀ ਕੁ ਭਿਆਨਕ ਸੀ ਕਿ ਮੋਟਰਸਾਈਕਲ ਹਵਾ 'ਚ ਉਡਦਾ ਹੋਇਆ ਸੜਕ ਦੇ ਕੰਢੇ ਆ ਡਿੱਗਦਾ ਹੈ ਤੇ ਉਸ 'ਤੇ ਸਵਾਰ ਦੋ ਲੋਕ ਹੇਠਾਂ ਡਿੱਗ ਜਾਂਦੇ ਹਨ। ਹਲਾਂਕਿ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਵਿਖਾਈ ਦੇ ਰਿਹਾ ਹੈ। ਗੱਡੀ ਚਾਲਕ ਤੇਜ਼ ਰਫਤਾਰ 'ਚ ਮੌਕੇ ਤੋ ਫਰਾਰ ਹੋ ਗਿਆ।
-
Shocking accident caused by reckless driving caught on camera at Salem - Coimbatore highway.. pic.twitter.com/qDak73f02z
— Pramod Madhav♠️ (@PramodMadhav6) July 26, 2021 " class="align-text-top noRightClick twitterSection" data="
">Shocking accident caused by reckless driving caught on camera at Salem - Coimbatore highway.. pic.twitter.com/qDak73f02z
— Pramod Madhav♠️ (@PramodMadhav6) July 26, 2021Shocking accident caused by reckless driving caught on camera at Salem - Coimbatore highway.. pic.twitter.com/qDak73f02z
— Pramod Madhav♠️ (@PramodMadhav6) July 26, 2021
ਭਿਆਨਕ ਐਕਸੀਡੈਂਟ ਦੀ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੱਕ ਯੂਜ਼ਰ ਵੱਲੋਂ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਤੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕੀਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਵੱਲੋਂ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤੇ ਮੁਲਜ਼ਮ ਨੂੰ ਸਜ਼ਾ ਦਵਾਉਣ ਸਬੰਧੀ ਕੁਮੈਂਟ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਖ਼ਤਰਨਾਕ !ਸੜਕਾਂ 'ਤੇ ਆਏ ਸੈਂਕੜੇ ਬਾਂਦਰ, ਲੋਕਾਂ ਦੇ ਸੁੱਕੇ ਸਾਹ