ਚੇਨਈ: ਤਾਮਿਲਨਾਡੂ ਵਿੱਚ ਧਰਮਾਪੁਰੀ-ਸਲੇਮ ਸਰਹੱਦ 'ਤੇ ਥੋਪਪੁਰ ਸੜਕ 'ਤੇ ਇੱਕ ਭਾਰੀ ਸਮਾਨ ਲੈ ਕੇ ਜਾ ਰਹੇ ਤੇਜ਼ ਰਫਤਾਰ ਟਰੱਕ ਨੇ ਇੱਕ ਤੋਂ ਬਾਅਦ ਇੱਕ 15 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖਮੀ ਹੋ ਗਏ।
ਸਾਰੀ ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ। ਅਗਲੇਰੀ ਜਾਂਚ ਜਾਰੀ ਹੈ।
ਸੂਤਰਾਂ ਮੁਤਾਬਕ ਟਰੱਕ ਚਾਲਕ ਨੇ ਵਾਹਨ ਦਾ ਕੰਟਰੋਲ ਗਵਾ ਦਿੱਤਾ ਅਤੇ ਤੇਜ਼ ਰਫਤਾਰ ਨਾਲ 12 ਕਾਰਾਂ ਅਤੇ ਮਿੰਨੀ ਲਾਰੀਆਂ ਨੂੰ ਟੱਕਰ ਮਾਰ ਦਿੱਤੀ।