ਨਾਗਪੁਰ: ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਮਾਤਾ-ਪਿਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਮਾਪਿਆਂ ਨੇ ਆਪਣੇ ਪੁੱਤ ਦੇ ਖ਼ਿਲਾਫ਼ ਸਥਾਨਕ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਟ੍ਰਿਬਿਊਨਲ ਨੇ ਇਸ ਸਬੰਧ ਵਿੱਚ ਮਾਪਿਆਂ ਦੀ ਸ਼ਿਕਾਇਤ ਨੂੰ ਮਨਜ਼ੂਰ ਕਰ ਲਿਆ ਸੀ। ਪੀੜਤਾਂ ਮਾਪਿਆਂ ਦੇ ਪੁੱਤਰ ਨੇ ਫੈਸਲੇ ਖ਼ਿਲਾਫ਼ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਕੇਸ ਦੇ ਤੱਥਾਂ ਨੂੰ ਕਾਨੂੰਨੀ ਮੰਨਦਿਆਂ ਟ੍ਰਿਬਿਊਨਲ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ।
ਇਹ ਜਾਣਕਾਰੀ ਮਿਲੀ ਹੈ ਜਿਸ ਮਾਮਲੇ ਵਿੱਚ ਸੁਣਵਾਈ ਕੀਤੀ ਜਾ ਰਹੀ ਸੀ ਉਸ ਵਿੱਚ ਖ਼ਿਲਾਫ਼ ਪਟੀਸ਼ਨਰ ਦੇ ਮਾਤਾ-ਪਿਤਾ ਨਾਗਪੁਰ ਦੇ ਹੰਸਾਪੁਰੀ ਇਲਾਕੇ 'ਚ ਰਹਿੰਦੇ ਹਨ। ਪਿਤਾ ਦੀ ਉਮਰ 78 ਅਤੇ ਮਾਂ 65 ਸਾਲ ਦੀ ਹੈ। ਲੜਕੇ ਨੇ ਉਨ੍ਹਾਂ ਦਾ ਘਰ ਸੰਭਾਲ ਲਿਆ ਹੈ। ਪਿਤਾ ਬੀਮਾਰ ਹਨ ਅਤੇ ਉਨ੍ਹਾਂ ਦੀ ਬਾਈਪਾਸ ਸਰਜਰੀ ਕਰਵਾਉਣ ਦਾ ਸਮਾਂ ਆ ਗਿਆ ਹੈ। ਪਰ ਉਨ੍ਹਾਂ ਕੋਲ ਇਲਾਜ ਲਈ ਪੈਸੇ ਦੇਣ ਦੀ ਸਹੂਲਤ ਨਹੀਂ ਹੈ। ਬੱਚਿਆਂ ਵੱਲੋਂ ਉਨ੍ਹਾਂ ਦਾ ਕੋਈ ਆਰਥਿਕ ਸਹਿਯੋਗ ਨਹੀਂ ਕੀਤਾ ਜਾ ਰਿਹਾ ਹੈ। ਨਾਲ ਹੀ ਘਰ ਵਿੱਚ ਰਹਿਣ ਨਾਲ ਘਰੇਲੂ ਖਰਚੇ ਪੂਰੇ ਨਹੀਂ ਹੁੰਦੇ।
ਦੱਸ ਦਈਏ ਕਿ ਉਨ੍ਹਾਂ ਦਾ ਪੁੱਤ ਘਰ ਖਰਚੇ ਵਿੱਚ ਉਨ੍ਹਾਂ ਦੀ ਮਦਦ ਨਹੀਂ ਕਰਦਾ ਨਾਲ ਹੀ ਉਹ ਆਪਣੇ ਮਾਤਾ-ਪਿਤਾ ਨਾਲ ਇੱਜ਼ਤ ਨਾਲ ਪੇਸ਼ ਨਹੀਂ ਆਉਂਦਾ। ਇਹ ਪੁੱਤ ਉਨ੍ਹਾਂ ਨੂੰ ਕੁੱਟਦਾ ਅਤੇ ਗਾਲ੍ਹਾਂ ਕੱਢਦਾ ਹੈ। ਉਸ ਦੇ ਮਾਤਾ-ਪਿਤਾ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਤੰਗ ਆ ਕੇ ਪੁੱਤ ਦੇ ਵਿਰੁੱਧ ਦਰਖਾਸਤ ਦਿੱਤੀ ਹੈ। ਪੀੜਤ ਮਾਪਿਆਂ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੇ ਮਾਪਿਆਂ ਦੇ ਰਿਸ਼ਤੇਦਾਰਾਂ ਨੂੰ ਘਰ ਨਹੀਂ ਆਉਣ ਦਿੰਦਾ।
ਮਾਪਿਆਂ ਨੇ 21 ਜਨਵਰੀ, 2020 ਨੂੰ ਸਥਾਨਕ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਟ੍ਰਿਬਿਊਨਲ ਨੇ ਇਸ ਸਬੰਧ ਵਿੱਚ ਮਾਪਿਆਂ ਦੀ ਸ਼ਿਕਾਇਤ ਨੂੰ ਮਨਜ਼ੂਰ ਕਰ ਲਿਆ ਸੀ। ਲੜਕੇ ਨੇ ਫੈਸਲੇ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਕੇਸ ਦੇ ਤੱਥਾਂ ਨੂੰ ਕਾਨੂੰਨੀ ਮੰਨਦਿਆਂ ਟ੍ਰਿਬਿਊਨਲ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਇਸ ਲਈ ਇਸ ਉਸ ਪੁੱਤ ਨੂੰ ਘਰ ਦੇ ਬਾਹਰੋਂ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਮੁਲਾਜ਼ਮਾਂ 'ਤੇ ਦਿੱਲੀ 'ਚ ਮਾਮਲਾ ਦਰਜ, ਜਾਣੋ ਕੀ ਹੈ ਮਾਮਲਾ