ਰਿਸ਼ੀਕੇਸ਼: ਏਮਜ਼ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਮਧੂ ਮੱਖੀਆਂ ਦੇ ਹਮਲੇ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 26 ਸਾਲਾ ਰਾਹੁਲ ਨੌਟਿਆਲ ਰਿਸ਼ੀਕੇਸ਼ ਏਮਜ਼ 'ਚ ਨਰਸਿੰਗ ਅਫਸਰ ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਜਾਣਕਾਰੀ ਮੁਤਾਬਕ ਜਦੋਂ ਰਾਹੁਲ ਨੌਟਿਆਲ ਡਿਊਟੀ ਤੋਂ ਬਾਅਦ ਸਕੂਟੀ 'ਤੇ ਘਰ ਪਰਤ ਰਿਹਾ ਸੀ ਤਾਂ ਰਸਤੇ 'ਚ ਇਹ ਘਟਨਾ ਵਾਪਰ ਗਈ। ਇਹ ਘਟਨਾ ਰਿਸ਼ੀਕੇਸ਼ ਦੇਹਰਾਦੂਨ ਸਟੇਟ ਹਾਈਵੇਅ ਦੀ ਹੈ। ਜੰਗਲਾਤ ਵਿਭਾਗ ਦੀ ਚੌਕੀ ਤੋਂ ਕੁਝ ਦੂਰੀ 'ਤੇ ਸਕੂਟੀ 'ਤੇ ਘਰ ਪਰਤ ਰਹੇ ਰਾਹੁਲ ਨੌਟਿਆਲ 'ਤੇ ਮਧੂ ਮੱਖੀਆਂ ਦ ਝੁੰਡ ਬੁਰੀ ਤਰ੍ਹਾਂ ਟੁੱਟ ਪੈਂਦਾ ਹੈ। ਮਧੂ ਮੱਖੀਆਂ ਨਾਲ ਘਿਰੇ ਰਾਹੁਲ ਨੂੰ ਵੇਖ ਕੇ ਆਲੇ-ਦੁਆਲੇ ਦੇ ਲੋਕ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਮਧੂ ਮੱਖੀਆਂ ਉਨ੍ਹਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਲੈਦੀਆਂ ਹਨ।
ਹਾਲਤ ਗੰਭੀਰ: ਮਧੂ ਮੱਖੀਆਂ ਵੱਲੋਂ ਆਪਣਾ ਨਿਸ਼ਾਨਾ ਬਣਾਏ ਗਏ ਰਾਹੁਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਿਉਂ ਰਾਹੁਲ 'ਤੇ ਬਹੁਤ ਸਾਰੀਆਂ ਮਧੂ ਮੱਖੀਆਂ ਨੇ ਹਮਲਾ ਕੀਤਾ ਹੈ । ਇਸ ਸਮੇਂ ਰਾਹੁਲ ਜ਼ੇਰੇ ਇਲਾਜ਼ ਹੈ। ਰਾਹੁਲ ਦੇ ਪਿਤਾ ਨੇ ਦੱਸਿਆ ਕਿ ਡਾਟਕਟਾਂ ਨੇ 300 ਮਧੂ ਮੱਖੀਆਂ ਦੇ ਡੰਗ ਕੱਢੇ ਹਨ। ਇੰਨ੍ਹਾਂ ਹੀ ਨਹੀਂ ਡਾਕਟਰ ਨੇ ਰਾਹੁਲ ਦੇ ਕੰਨ ਵਿੱਚੋਂ ਵੀ ਇੱਕ ਜਿੰਦਾ ਮਧੂ ਮੱਖੀ ਨੂੰ ਕੱਢਿਆ ਹੈ। ਇਸੇ ਕਾਰਨ ਰਾਹੁਲ ਦੀ ਹਾਲਤ ਕਾਫ਼ੀ ਗੰਭੀਰ ਹੈ। ਡਾਕਟਰਾਂ ਨੇ ਰਾਹੁਲ ਨੂੰ ਆਈ.ਸੀ.ਯੂ. 'ਚ ਰੱਖਿਆ ਹੈ।
ਜੰਗਲਾਤ ਵਿਭਾਗ ਉੱਤੇ ਇਲਜ਼ਾਮ: ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਜਲੰਗਾਤ ਵਿਭਾਗ ੳੇੁੱਤੇ ਵੱਡੇ ਇਲਜ਼ਾਮ ਲਗਾਏ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਉਨਾਂ੍ਹ ਨੇ ਕੋਈ ਸਹੀ ਜਵਾਬ ਦਿੱਤਾ। ਜੰਗਲਾਤ ਵਿਭਾਗ ਦੇ ਕਰਮਚਾਰੀ ਫੋਨ ਵਿੱਚ ਹੀ ਰੁੱਝੇ ਰਹੇ ਅਤੇ ਉਨ੍ਹਾਂ ਮਦਦ ਕਰਨ ਦੀ ਥਾਂ ਜਵਾਬ ਦਿੱਤਾ ਅਤੇ ਆਖਿਆ ਕਿ ਜੇਕਰ ਮਧੂ ਮੱਖੀਆਂ ਨੇ ਡੰਗ ਮਾਰ ਦਿੱਤਾ ਤਾਂ ਕੋਈ ਗੱਲ ਨਹੀਂ ਮਧੂ ਮੱਖੀ ਦੇ ਡੰਗ ਨਾਲ ਕੋਈ ਇਨਸਾਨ ਮਰਦਾ ਨਹੀਂ ਬਸ ਬੇਹੋਸ਼ ਹੋ ਜਾਂਦਾ ਹੈ। ਇਨ੍ਹਾਂ ਹੀ ਨਹੀਂ ਲੋਕਾਂ ਨੇ ਦੱਸਿਆ ਕਿ ਅਸੀਂ ਇਸ ਇਲਾਕੇ ਲੋਕ ਮਧੂ ਮੱਖੀਆਂ ਨੂੰ ਭਜਾਉਣ ਲਈ ਧੂੰਏ ਦਾ ਸਹਾਰਾ ਲੈ ਰਹੇ ਹਨ, ਜਦਕਿ ਇਹ ਕੰਮ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਰਨਾ ਚਾਹੀਦਾ ਹੈ। ਲੋਕਾਂ ਨੇ ਜੰਗਲਾਤ ਵਿਭਾਗ ਨੂੰ ਮਧੂ ਮੱਖੀਆਂ ਨੂੰ ਭਜਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Amalaki Ekadashi 2023: 3 ਮਾਰਚ ਨੂੰ ਰੱਖਿਆ ਜਾਵੇਗਾ ਅਮਲਕੀ ਇਕਾਦਸ਼ੀ ਦਾ ਵਰਤ, ਆਂਵਲੇ ਦੀ ਪੂਜਾ ਦਾ ਵਿਸ਼ੇਸ਼ ਮਹੱਤਵ