ਨਵੀਂ ਦਿੱਲੀ: ਬਹੁ-ਚਰਚਤ ਬਲਵੰਤ ਸਿੰਘ ਮੁਲਤਾਨੀ ਅਗਵਾਹ ਅਤੇ ਹਿਰਾਸਤੀ ਤਸ਼ੱਦਦ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸਿੰਘ ਨੂੰ ਸਰਬ-ਉੱਚ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸੁਮੇਧ ਸੈਣੀ ਨੂੰ ਇਸ ਮਾਮਲੇ ਵਿੱਚ ਅਗਾਊ ਜ਼ਮਾਨਤ ਦੇ ਦਿੱਤੀ ਹੈ।
-
Supreme Court grants anticipatory bail to former Punjab Director General of Police Sumedh Singh Saini, in a case related to alleged abduction and murder of a junior engineer Balwant Singh Multani in 1991 pic.twitter.com/jppo6kuiqe
— ANI (@ANI) December 3, 2020 " class="align-text-top noRightClick twitterSection" data="
">Supreme Court grants anticipatory bail to former Punjab Director General of Police Sumedh Singh Saini, in a case related to alleged abduction and murder of a junior engineer Balwant Singh Multani in 1991 pic.twitter.com/jppo6kuiqe
— ANI (@ANI) December 3, 2020Supreme Court grants anticipatory bail to former Punjab Director General of Police Sumedh Singh Saini, in a case related to alleged abduction and murder of a junior engineer Balwant Singh Multani in 1991 pic.twitter.com/jppo6kuiqe
— ANI (@ANI) December 3, 2020
ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਮੁੜ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ। ਸਾਲ 1991 'ਚ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾਹ ਕਰ ਅਤੇ ਕਲਤ ਦੇ ਮਾਮਲੇ ਵਿੱਚ ਸੈਣੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਸੈਣੀ ਨੇ ਸੁਪਰੀਮ ਕੋਰਟ ਤੋਂ ਅਗਾਊ ਜ਼ਮਾਨਤ ਲਈ ਅਪੀਲ ਕੀਤੀ ਸੀ।