ਮੁਜ਼ੱਫਰਪੁਰ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਅੰਜਲੀ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਮੁਜ਼ੱਫਰਪੁਰ ਦੀ ਮਸ਼ਹੂਰ ਸ਼ਾਹੀ ਲੀਚੀ ਤੋਹਫੇ ਵਜੋਂ ਦਿੱਤੀ ਜਾਵੇਗੀ। ਸਚਿਨ ਦਾ 'ਸੁਪਰ ਫੈਨ' ਅਤੇ ਮੁਜ਼ੱਫਰਪੁਰ ਦਾ ਰਹਿਣ ਵਾਲਾ ਸੁਧੀਰ ਕੁਮਾਰ ਚੌਧਰੀ ਉਰਫ਼ ਗੌਤਮ 22 ਮਈ ਨੂੰ ਤੋਹਫ਼ੇ ਵਜੋਂ ਮਸ਼ਹੂਰ ਸ਼ਾਹੀ ਲੀਚੀ ਲੈ ਕੇ ਰਵਾਨਾ ਹੋਵੇਗਾ।
ਭਾਰਤੀ ਕ੍ਰਿਕਟ ਟੀਮ ਦੇ ਮੈਚਾਂ 'ਚ ਆਪਣੇ ਸਰੀਰ ਨੂੰ ਖਾਸ ਰੰਗ 'ਚ ਰੰਗ ਕੇ ਤਿਰੰਗਾ ਲਹਿਰਾਉਣ ਵਾਲੇ ਸੁਧੀਰ ਇਸ ਸਾਲ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸਪਿਨਰ ਹਰਭਜਨ ਸਿੰਘ ਨੂੰ ਵੀ ਆਪਣੇ ਸ਼ਹਿਰ 'ਚ ਲੀਚੀ ਦਾ ਸਵਾਦ ਚਖਾਉਣ ਲਈ ਉਨ੍ਹਾਂਂ ਦੇ ਸ਼ਹਿਰ ਜਾਣਗੇ। ਸਚਿਨ ਅਤੇ ਅੰਜਲੀ ਦੀ ਵਿਆਹ ਵਰ੍ਹੇਗੰਢ 24 ਮਈ ਨੂੰ ਹੈ। ਆਈਏਐਨਐਸ ਨਾਲ ਗੱਲਬਾਤ ਕਰਦਿਆਂ ਸੁਧੀਰ ਨੇ ਕਿਹਾ, ਮੈਂ ਇੱਥੋਂ 1000 ਲੀਚੀ ਲੈ ਕੇ ਮੁੰਬਈ ਜਾਵਾਂਗਾ ਅਤੇ ਸਚਿਨ ਸਰ ਦੇ ਵਿਆਹ ਵਰ੍ਹੇਗੰਢ ਵਾਲੇ ਦਿਨ ਸ਼ਾਹੀ ਲੀਚੀ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਾਂਗਾ।
ਉਸਨੇ ਦੱਸਿਆ ਕਿ ਉਸਨੇ ਸ਼ਾਹੀ ਲੀਚੀ ਦੀ ਚੋਣ ਕੀਤੀ ਹੈ। ਉਹ ਇਸ ਨੂੰ ਸਪੈਸ਼ਲ ਪੈਕਿੰਗ ਤੋਂ ਬਾਅਦ ਮੁੰਬਈ ਲੈ ਕੇ ਜਾਣਗੇ, ਤਾਂ ਜੋ ਲੀਚੀ ਖਰਾਬ ਨਾ ਹੋਵੇ। ਉਸਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਕਾਰਨ ਉਹ ਲੀਚੀ ਲੈ ਕੇ ਮੁੰਬਈ ਨਹੀਂ ਗਿਆ ਹੈ। ਉਨ੍ਹਾਂ ਦੱਸਿਆ ਕਿ ਸਚਿਨ ਅਤੇ ਉਨ੍ਹਾਂ ਦੀ ਪਤਨੀ ਨੂੰ ਲੀਚੀ ਬਹੁਤ ਪਸੰਦ ਹੈ।
ਸੁਧੀਰ ਦਾ ਕਹਿਣਾ ਹੈ ਕਿ ਇਸ ਸਾਲ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸਪਿਨਰ ਹਰਭਜਨ ਸਿੰਘ ਵੀ ਲੀਚੀ ਦਾ ਸਵਾਦ ਲੈਣ ਉਨ੍ਹਾਂ ਦੇ ਸ਼ਹਿਰ ਜਾਣਗੇ। ਇਸ ਤੋਂ ਪਹਿਲਾਂ ਵੀ ਸੁਧੀਰ ਕਈ ਕ੍ਰਿਕਟ ਖਿਡਾਰੀਆਂ ਨੂੰ ਮੁਜ਼ੱਫਰਪੁਰ ਦੀ ਸ਼ਾਹੀ ਲੀਚੀ ਖੁਆ ਚੁੱਕੇ ਹਨ।
ਵਰਨਣਯੋਗ ਹੈ ਕਿ ਮੁਜ਼ੱਫਰਪੁਰ ਦੀ ਸ਼ਾਹੀ ਲੀਚੀ ਰਸੀਲੀ ਅਤੇ ਮਿੱਠੀ ਹੁੰਦੀ ਹੈ, ਜੋ ਦੇਸ਼-ਵਿਦੇਸ਼ 'ਚ ਵੀ ਮਸ਼ਹੂਰ ਹੈ। ਇਸ ਸਾਲ ਬਿਹਾਰ ਸਰਕਾਰ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹਸਤੀਆਂ ਨੂੰ ਸ਼ਾਹੀ ਲੀਚੀ ਭੇਜਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ:- Live Update: ਕਿਸਾਨਾਂ ਨੂੰ ਮਿਲਿਆ ਅਧਿਆਪਕਾਂ ਦਾ ਸਾਥ, ਧਰਨੇ ’ਚ ਪਹੁੰਚੇ ਅਧਿਆਪਕ