ETV Bharat / bharat

ਇਹ ਹੈ ਬੰਗਾਲ ਦੀ ਮਸ਼ਹੂਰ ਮਠਿਆਈ 'ਬਾਬਰਸ਼ਾ'

author img

By

Published : Dec 17, 2020, 12:51 PM IST

ਬੰਗਾਲ ਦੀ ਮਸ਼ਹੂਰ ਮਠਿਆਈ 'ਬਾਬਰਸ਼ਾ' ਦੇ ਵਿਕਾਸ ਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹਨ। ਕੁੱਝ ਇਤਿਹਾਸਕਾਰਾਂ ਦਾ ਕਹਿਣਾ ਹੈ ਮਠਿਆਈ ਦਾ ਨਾਮ ਇੱਕ ਅੰਗਰੇਜ਼ੀ ਅਧਿਕਾਰੀ ਦੇ ਨਾਮ ਤੇ ਐਡਵਰਡ ਬਾਬਰ ਦੇ ਨਾਮ 'ਤੇ ਰੱਖਿਆ ਗਿਆ ਹੈ।

ਬੰਗਾਲ ਦੀ ਇਹ ਹੈ ਮਸ਼ਹੂਰ ਮਠਿਆਈ 'ਬਾਬਰਸ਼ਾ'
ਬੰਗਾਲ ਦੀ ਇਹ ਹੈ ਮਸ਼ਹੂਰ ਮਠਿਆਈ 'ਬਾਬਰਸ਼ਾ'

ਬੰਗਾਲ: ਚਾਹੇ ਅਸਲੀ ਰਸਗੁੱਲਾ ਹੋਵੇ ਜਾਂ ਉਤੇਜਕ ਸੀਤਾਭੋਗ ਅਤੇ ਮੀਹੀਦਾਨਾ, ਬੰਗਾਲ ਦੀ ਧਰਤੀ ਦੀ ਮਿਠਾਸ ਦਿਲ ਨੂੰ ਛੂਹ ਲੈਂਦੀ ਹੈ। ਇਸਦੇ ਨਾਲ ਮਠਿਆਈ ਦੀ ਥਾਲੀ 'ਚ ਜੋ ਚੀਜ਼ ਪਰੋਸੀ ਜਾਂਦੀ ਹੈ ਉਹ ਬਾਬਰਸ਼ਾ ਹੈ। ਪਰ ਜਿਹੜੇ ਲੋਕ ਖੀਰਪਈ ਨਹੀਂ ਗਏ ਹਨ, ਉਨ੍ਹਾਂ ਨੂੰ ਇਸ ਮਠਿਆਈ ਬਾਰੇ ਕਿਵੇਂ ਪਤਾ ਹੋਵੇਗਾ? ਆਓ, ਅਸੀਂ ਤੁਹਾਨੂੰ ਬਾਬਰਸ਼ਾ ਦੀ ਧਰਤੀ 'ਤੇ ਲੈ ਚੱਲਦੇ ਹਾਂ ਅਤੇ ਕੁੱਝ ਮਿਠਾਸ ਮਹਿਸੂਸ ਕਰਾਉਂਦੇ ਹਾਂ।

ਬੰਗਾਲ ਦੀ ਇਹ ਹੈ ਮਸ਼ਹੂਰ ਮਠਿਆਈ 'ਬਾਬਰਸ਼ਾ'

ਮਠਿਆਈ ਦੀ ਦੁਕਾਨ ਦਾ ਮਾਲਕ ਵੀ ਬਹੁਤ ਦਿਲਚਸਪ ਅਤੇ ਧਿਆਨ ਨਾਲ ਬਾਬਰਸ਼ਾ ਨੂੰ ਤਿਆਰ ਕਰਦੇ ਹਨ। ਆਓ ਜਾਣਦੇ ਹਾਂ ਕਿਵੇਂ ਬਣਦਾ ਹੈ ਬਾਬਰਸ਼ਾ? ਬਾਬਰਸ਼ਾ ਮੁੱਖ ਤੌਰ 'ਤੇ ਡਾਲਡਾ, ਆਟਾ, ਦੁੱਧ, ਘਿਓ, ਪਾਣੀ, ਖੰਡ ਦੀ ਚਾਸ਼ਨੀ ਅਤੇ ਸ਼ਹਿਦ ਨਾਲ ਮਿਲਕੇ ਬਣਾਈ ਜਾਂਦੀ ਹੈ। ਪਹਿਲਾਂ, ਡਾਲਡਾ ਅਤੇ ਆਟਾ ਗੁੰਨਿਆ ਜਾਂਦਾ ਹੈ। ਫਿਰ ਇਸ 'ਚ ਪਾਣੀ ਅਤੇ ਦੁੱਧ ਮਿਲਾਇਆ ਜਾਂਦਾ ਹੈ। ਜਦੋਂ ਮਿਸ਼ਰਣ ਤਿਆਰ ਹੋ ਜਾਵੇ, ਤਾਂ ਇਸ ਮਗਰੋਂ ਇਸ ਨੂੰ ਟੁਕੜਿਆਂ ਵਿੱਚ ਕੱਟ ਕੇ ਹੋਲੀ-ਹੋਲੀ ਘਿਓ ਵਿੱਚ ਪਾਇਆ ਜਾਂਦਾ ਹੈ। ਆਖਿਰ ਵਿੱਚ, ਤਲੇ ਹੋਏ ਟੁਕੜੇ ਸ਼ਹਿਦ ਜਾਂ ਚੀਨੀ ਦੀ ਚਾਸ਼ਨੀ ਵਿੱਚ ਪਾਏ ਜਾਂਦੇ ਹਨ।

ਬਾਬਰਸ਼ਾ ਦੇ ਵਿਕਾਸ ਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹਨ। ਕੁੱਝ ਇਤਿਹਾਸਕਾਰਾਂ ਦਾ ਕਹਿਣਾ ਹੈ ਮਠਿਆਈ ਦਾ ਨਾਮ ਇੱਕ ਅੰਗਰੇਜ਼ੀ ਅਧਿਕਾਰੀ ਐਡਵਰਡ ਬਾਬਰ ਦੇ ਨਾਮ 'ਤੇ ਰੱਖਿਆ ਗਿਆ ਸੀ। ਬਾਕੀ ਲੋਕ ਕਹਿੰਦੇ ਹਨ ਕਿ ਬਾਬਰ ਨਾਮ ਮੁਗਲ ਬਾਦਸ਼ਾਹ ਬਾਬਰ ਤੋਂ ਲਿਆ ਗਿਆ ਹੈ।

ਮਠਿਆਈ ਦੁਕਾਨ ਦਾ ਮਾਲਕ ਅਸ਼ੋਕ ਵਿਸ਼ਵਾਸ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਇਸ ਕਾਰੋਬਾਰ ਵਿੱਚ ਸਨ। ਉਹ ਬਾਬਰਸ਼ਾ ਬਣਾ ਕੇ ਵੇਚਦੇ ਸਨ। ਪਰ ਇਸ ਮਠਿਆਈ ਦੇ ਨਾਮ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਹਨ। ਕੁੱਝ ਇਤਿਹਾਸਕਾਰ ਕਹਿੰਦੇ ਹਨ ਕਿ ਬਾਦਸ਼ਾਹ ਬਾਬਰ ਦੇ ਕਰਨਲ ਨੇ ਇਥੇ ਡੇਰਾ ਲਾਇਆ ਹੋਇਆ ਸੀ ਅਤੇ ਇਥੇ ਹੀ ਰੁਕਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮਠਿਆਈ ਨੂੰ ਪਹਿਲਾਂ ਘਿਓ ਅਤੇ ਸ਼ਹਿਦ ਨਾਲ ਬਣਾਈ ਜਾਂਦੀ ਸੀ ਅਤੇ ਕਰਨਲ ਨੂੰ ਸਾਲ ਦੇ ਪੱਤਿਆਂ ਤੋਂ ਬਣੀ ਟੋਕਰੀ ਵਿੱਚ ਭੇਂਟ ਕੀਤੀ ਜਾਂਦੀ ਸੀ।

ਉਸਨੇ ਇਸ ਮਠਿਆਈ ਦਾ ਸਵਾਦ ਚੱਖਿਆ ਅਤੇ ਇਸਨੂੰ ਆਪਣੇ ਬਾਦਸ਼ਾਹ ਦੇ ਨਾਮ 'ਤੇ ਰੱਖਿਆ। ਦੂਜੇ ਪਾਸੇ ਕਹਿੰਦੇ ਹਨ ਕਿ ਇੱਕ ਵਾਰ ਖੀਰਪਈ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਨੂੰ ਰੋਕਣ ਲਈ ਇੱਕ ਮਠਿਆਈ ਬਣਾਉਣ ਵਾਲੇ ਨੇ ਇਸ ਮਠਿਆਈ ਨੂੰ ਐਡਵਰਡ ਬਾਬਰ ਨਾਮ ਦੇ ਇੱਕ ਅੰਗਰੇਜ਼ ਨੂੰ ਭੇਟ ਕੀਤਾ ਅਤੇ ਇਸ ਤਰ੍ਹਾਂ ਮਿਠਆਈ ਨੂੰ ਇਸਦਾ ਨਾਮ ਮਿਲ ਗਿਆ।

ਬਹੁਤ ਸਾਰੇ ਲੋਕਾਂ ਨੇ ਇਸ ਨੂੰ ਚੱਖਣ ਤੋਂ ਬਾਅਦ ਬਾਬਰਸ਼ਾ ਦੀ ਪ੍ਰਸ਼ੰਸਾ ਕੀਤੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸਾਬਕਾ ਮੁੱਖ ਮੰਤਰੀ ਸਿਧਾਰਥ ਸ਼ੰਕਰ ਰਾਏ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਇੰਨੀ ਪ੍ਰਸੰਸਾ ਪ੍ਰਾਪਤ ਕਰਨ ਤੋਂ ਬਾਅਦ ਵੀ ਬਾਬਰਸ਼ਾ ਨੂੰ ਕਦੇ ਵੀ ਭੂਗੋਲਿਕ ਸੰਕੇਤ ਦਾ ਟੈਗ ਨਹੀਂ ਮਿਲਿਆ। ਮਠਿਆਈਆਂ ਦੀ ਦੁਕਾਨ ਦੇ ਮਾਲਕ ਅਤੇ ਨਿਰਮਾਤਾ ਇਸ ਵਿਲੱਖਣ ਮਠਿਆਈ ਨੂੰ ਪ੍ਰਦਰਸ਼ਿਤ ਕਰਨ ਲਈ ਕੋਈ ਸਰਕਾਰੀ ਸਹਾਇਤਾ ਨਾ ਮਿਲਣ 'ਤੇ ਅਫ਼ਸੋਸ ਕਰ ਰਹੇ ਹਨ।

ਅਸ਼ੋਕ ਵਿਸ਼ਵਾਸ ਨੇ ਅੱਗੇ ਦੱਸਿਆ ਕਿ ਬਾਬਰਸ਼ਾ ਨਾ ਸਿਰਫ ਪੂਰੇ ਭਾਰਤ ਵਿੱਚ ਮਸ਼ਹੂਰ ਹੈ, ਬਲਕਿ ਇਹ ਦੂਜੇ ਦੇਸ਼ਾਂ ਵਿੱਚ ਵੀ ਬਹੁਤ ਮਸ਼ਹੂਰ ਹੈ। ਬਹੁਤ ਸਾਰੇ ਲੋਕ ਇਹ ਮਠਿਆਈ ਖੀਰਪਈ ਤੋਂ ਖਰੀਦਦੇ ਹਨ ਅਤੇ ਇਸਨੂੰ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਲੈ ਜਾਂਦੇ ਹਨ ਪਰ ਸਾਨੂੰ ਰਾਜ ਸਰਕਾਰ ਦੀ ਕੋਈ ਸਹਾਇਤਾ ਨਹੀਂ ਮਿਲੀ ਹੈ।

ਪੱਛਮੀ ਬੰਗਾਲ ਅਤੇ ਭਾਰਤ ਦੀਆਂ ਭੂਗੋਲਿਕ ਸੀਮਾਵਾਂ ਨੂੰ ਪਾਰ ਕਰਦੇ ਹੋਏ ਬਾਬਰਸ਼ਾ ਕਈ ਪਲੇਟਾਂ 'ਤੇ ਪਹੁੰਚਦਾ ਹੈ। ਜਦੋਂ ਤੁਸੀਂ ਖੀਰਪਈ ਵਿੱਚ ਹੋ ਤਾਂ ਮੂੰਹ 'ਚ ਪਾਣੀ ਲਿਆਉਣ ਵਾਲੇ ਬਾਬਰਸ਼ਾ ਦਾ ਸੁਆਦ ਲੈ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.