ਮੁੰਬਈ: ਐਲਗਾਰ ਪਰਿਸ਼ਦ-ਮਾਓਵਾਦੀ ਲਿੰਕ ਮਾਮਲੇ (Elgar Parishad-Maoist links case) ਦੇ ਦੋਸ਼ੀ ਜੇਸੁਇਟ ਪੁਜਾਰੀ ਸਟੇਨ ਸਵਾਮੀ (Jesuit priest Stan Swamy) ਦਾ ਦਿਹਾਂਤ ਹੋ ਗਿਆ ਹੈ। ਸੋਮਵਾਰ ਨੂੰ, ਹਸਪਤਾਲ ਦੇ ਇਕ ਅਧਿਕਾਰੀ ਨੇ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਨੇ ਬੰਬੇ ਹਾਈ ਕੋਰਟ ਨੂੰ ਸਟੇਨ ਸਵਾਮੀ ਦੀ ਮੌਤ ਬਾਰੇ ਜਾਣਕਾਰੀ ਦਿੱਤੀ।
ਬਾਂਦਰਾ ਦੇ ਹੋਲੀ ਫੈਮਲੀ ਹਸਪਤਾਲ (Holy Family Hospital) ਦੇ ਡਾਇਰੈਕਟਰ ਡਾ. ਈਆਨ ਡੀਸੂਜ਼ਾ (Dr Ian D'Souza) ਨੇ ਹਾਈ ਕੋਰਟ ਦੇ ਜਸਟਿਸ ਐਸ ਐਸ ਸ਼ਿੰਦੇ (S S Shinde) ਅਤੇ ਐਨ ਜੇ ਜਮਦਾਰ (N J Jamadar) ਦੀ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ 84 ਸਾਲਾਂ ਸਵਾਮੀ ਸੋਮਵਾਰ ਦੁਪਹਿਰ 1.30 ਵਜੇ ਅਕਾਲ ਚਲਾਣਾ ਕਰ ਗਏ।
ਕਬਾਇਲੀ ਹੱਕਾਂ ਦੇ ਕਾਰਕੁੰਨ (tribal rights activist) ਨੂੰ 29 ਮਈ ਨੂੰ ਤਲੋਜਾ ਜੇਲ੍ਹ (Taloja prison ) ਤੋਂ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸਦੇ ਬਾਅਦ ਉਨ੍ਹਾਂ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ 'ਤੇ ਹਾਈ ਕੋਰਟ ਦੇ ਇਕ ਆਦੇਸ਼ ਤੋਂ ਬਾਅਦ ਡਾਕਟਰੀ ਸਹਾਇਤਾ ਦੀ ਮੰਗ ਕੀਤੀ, ਕਿਉਂਕਿ ਉਹ ਉਸ ਸਮੇਂ ਕੋਵਿਡ-19 ਅਤੇ ਪਾਰਕਿੰਸਨ ਬਿਮਾਰੀ (Parkinson's disease) ਤੋਂ ਪੀੜਤ ਸੀ।
ਡੀਸੂਜਾ ਨੇ ਅਦਾਲਤ ਨੂੰ ਦੱਸਿਆ ਕਿ ਐਤਵਾਰ ਸਵੇਰੇ ਸਵਾਮੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਮਦਦ ਦਿੱਤੀ ਗਈ।
ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਉਹ (ਸਵਾਮੀ) ਠੀਕ ਨਹੀਂ ਹੋਏ ਅਤੇ ਅੱਜ ਦੁਪਹਿਰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਉਨ੍ਹਾਂ ਕਿਹਾ ਕਿ ਮੌਤ ਦਾ ਕਾਰਨ ਪੁਲਮੋਨਰੀ ਇਨਫੈਕਸ਼ਨ (pulmonary infection), ਪਾਰਕਿੰਸਨ ਰੋਗ ਅਤੇ ਕੋਵਿਡ-19 ਦੀਆਂ ਪੇਚੀਦਗੀਆਂ ਹਨ।
ਸਵਾਮੀ ਦੀ ਮੌਤ 'ਤੇ, ਕਮਿਉਨਿਸਟ ਪਾਰਟੀ ਆਫ ਇੰਡੀਆ-ਮਾਰਕਸਵਾਦੀ (ਸੀਪੀਆਈ-ਐਮ) ਦੇ ਸਕੱਤਰ ਜਨਰਲ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਫਾਦਰ ਸਟੇਨ ਸਵਾਮੀ ਦੇ ਦੇਹਾਂਤ ਤੋਂ ਉਹ ਦੁਖੀ ਅਤੇ ਗੁੱਸੇ 'ਚ ਹਨ।
ਉਨ੍ਹਾਂ ਦੀ ਮੌਤ 'ਤੇ ਰਾਹੁਲ ਗਾਂਧੀ ਨੇ ਟਵੀਟ ਕੀਤਾ,'ਫਾਦਰ ਸਟੇਨ ਸਵਾਮੀ ਦੀ ਮੌਤ 'ਤੇ ਦਿਲੋਂ ਸ਼ਰਧਾਂਜਲੀ। ਉਹ ਨਿਆਂ ਅਤੇ ਮਨੁੱਖਤਾ ਦੇ ਹੱਕਦਾਰ ਸੀ।'
ਇਸ ਤੋਂ ਇਲਾਵਾ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਵੀ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ।
ਸਵਾਮੀ ਦੇ ਵਕੀਲ ਮਿਹਰ ਦੇਸਾਈ ਨੇ ਕਿਹਾ ਕਿ ਤਲੋਜਾ ਜੇਲ੍ਹ ਅਧਿਕਾਰੀਆਂ ਵੱਲੋਂ ਲਾਪਰਵਾਹੀ ਵਰਤੀ ਗਈ ਹੈ, ਜੋ ਜੇਸੁਇਟ ਪੁਜਾਰੀ ਨੂੰ ਤੁਰੰਤ ਡਾਕਟਰੀ ਮਦਦ ਦੇਣ ਵਿੱਚ ਅਸਫਲ ਰਹੇ। ਸਵਾਮੀ ਨੂੰ ਅਕਤੂਬਰ 2020 ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਨੇ ਗ੍ਰਿਫਤਾਰ ਕੀਤਾ ਸੀ ਅਤੇ ਉਦੋਂ ਤੋਂ ਉਹ ਜੇਲ੍ਹ ਵਿਚ ਸੀ।