ETV Bharat / bharat

ਬੈਂਗਲੁਰੂ 'ਚ ਤੇਜ਼ ਰਫਤਾਰ ਕਾਰਨ ਗੱਡੀਆਂ ਦੀ ਟੱਕਰ, ਪਿਓ-ਪੁੱਤ ਦੀ ਮੌਤ, ਜਵਾਈ ਦੀ ਹਾਲਤ ਗੰਭੀਰ - ਸੜਕ ਹਾਦਸਾ

ਕਰਨਾਟਕ ਦੇ ਬੈਂਗਲੁਰੂ 'ਚ ਇਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿਸ 'ਚ ਇਕ ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ 'ਚ ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇਕ ਜਵਾਈ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਬੈਂਗਲੁਰੂ 'ਚ ਤੇਜ਼ ਰਫਤਾਰ ਕਾਰਨ ਗੱਡੀਆਂ 'ਚ ਗੱਡੀਆਂ ਵੱਜੀਆਂ, ਪਿਓ-ਪੁੱਤ ਦੀ ਮੌਤ, ਜਵਾਈ ਦੀ ਹਾਲਤ ਗੰਭੀਰ

author img

By

Published : Aug 7, 2023, 11:05 PM IST

ਬੈਂਗਲੁਰੂ: ਕਰਨਾਟਕ ਦੇ ਬੇਂਗਲੁਰੂ ਵਿੱਚ ਸਦਾਸ਼ਿਵਨਗਰ ਟ੍ਰੈਫਿਕ ਪੁਲਿਸ ਸਟੇਸ਼ਨ ਦੇ ਅਧੀਨ ਇਸਰੋ ਸਰਕਲ ਦੇ ਕੋਲ ਦੇਰ ਰਾਤ ਹਿੱਟ ਐਂਡ ਰਨ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਪਿਓ-ਪੁੱਤ ਦੀ ਮੌਤ ਹੋ ਗਈ ਅਤੇ ਪਰਿਵਾਰ ਦਾ ਇੱਕ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਘੂ (65) ਅਤੇ ਉਸ ਦੇ ਬੇਟੇ ਚਿਰੰਜੀਵੀ (25) ਵਜੋਂ ਹੋਈ ਹੈ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਰਘੂ ਦੇ ਜਵਾਈ ਵਾਸੂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਗੱਡੀਆਂ 'ਚ ਗੱਡੀਆਂ ਵੱਜੀਆਂ: ਰਘੂ ਚਿਰੰਜੀਵੀ ਅਤੇ ਵਾਸੂ ਜੋ ਕਿ ਕੁਵੇਮਪੂਨਗਰ ਦੇ ਰਹਿਣ ਵਾਲੇ ਸਨ, ਕਿਤਾਬਾਂ ਦਾ ਕਾਰੋਬਾਰ ਕਰਦੇ ਸਨ। ਬੀਤੀ ਰਾਤ ਕੰਮ ਤੋਂ ਪਰਤਦੇ ਸਮੇਂ ਐਮ.ਐਸ.ਰਮਈਆ ਹਸਪਤਾਲ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਖੜ੍ਹੀ ਕਾਰ ਅਤੇ ਇੱਕ ਹੋਰ ਆਟੋ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਸੜਕ ਕਿਨਾਰੇ ਖੜ੍ਹੇ ਵਾਸੂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬੇਕਾਬੂ ਹੋਈ ਕਾਰ ਨੇ ਚਿਰੰਜੀਵੀ ਅਤੇ ਰਘੂ ਦੇ ਸਕੂਟਰ ਨੂੰ ਵੀ ਟੱਕਰ ਮਾਰ ਦਿੱਤੀ। ਇਸ ਸੀਰੀਅਲ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਨੇ ਘਟਨਾ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ। ਉਦੋਂ ਹੀ ਸਥਾਨਕ ਲੋਕਾਂ ਅਤੇ ਆਟੋ ਚਾਲਕ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ ਨੂੰ ਰੋਕਿਆ ਅਤੇ ਕਾਰ ਚਾਲਕ ਨੂੰ ਫੜ ਲਿਆ। ਇਸ ਤੋਂ ਬਾਅਦ ਲੋਕਾਂ ਨੇ ਸਦਾਸ਼ਿਵਨਗਰ ਥਾਣੇ ਨੂੰ ਸੂਚਨਾ ਦਿੱਤੀ ਅਤੇ ਦੋਸ਼ੀ ਡਰਾਈਵਰ ਨੂੰ ਪੁਲਸ ਹਵਾਲੇ ਕਰ ਦਿੱਤਾ। ਕਾਰ ਵਿਚ ਸਵਾਰ ਕੁਝ ਹੋਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਸਾਰੇ ਵਿਅਕਤੀ ਨਸ਼ੇ ਵਿਚ ਸਨ।

ਨਸ਼ੇ ਦੀ ਹਾਲਤ 'ਚ ਸੀ ਕਾਰ ਚਾਲਕ: ਫਿਲਹਾਲ ਦੋਸ਼ੀ ਖਿਲਾਫ ਸਦਾਸ਼ਿਵਨਗਰ ਟਰੈਫਿਕ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਇਸ ਸਬੰਧੀ ਸਿਟੀ ਟ੍ਰੈਫਿਕ ਵਿਭਾਗ ਦੇ ਸੰਯੁਕਤ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਇਹ ਭਿਆਨਕ ਹਾਦਸਾ ਵਾਪਰਿਆ । ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ। ਇੱਕ ਪੱਬ ਵਿੱਚੋਂ ਸ਼ਰਾਬ ਪੀ ਕੇ ਕਾਰ ਵੱਲ ਵਾਪਸ ਆਉਂਦੇ ਸਮੇਂ ਪਹਿਲਾਂ ਇੱਕ ਆਟੋ ਨਾਲ ਟਕਰਾ ਗਿਆ ਅਤੇ ਫਿਰ ਸਕੂਟਰ ਨਾਲ ਟਕਰਾ ਗਿਆ। ਸਥਾਨਕ ਲੋਕਾਂ ਨੇ ਕਾਰ 'ਚ ਸਵਾਰ ਆਕਾਸ਼ ਨੂੰ ਪੁਲਸ ਹਵਾਲੇ ਕਰ ਦਿੱਤਾ। ਕਾਬਲੇਜ਼ਿਕਰ ਹੈ ਕਿ ਮੈਡੀਕਲ 'ਚ ਮੁਲਜ਼ਮ ਦੇ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.