ਚੰਡੀਗੜ੍ਹ: ਸ਼ੰਮੀ ਕਪੂਰ ਆਪਣੇ ਜ਼ਮਾਨੇ ਦੇ ਪ੍ਰਸਿੱਧ ਐਕਟਰ ਸਨ। ਸ਼ੰਮੀ ਕਪੂਰ ਦਾ ਜਨਮ 21 ਅਕਤੂਬਰ 1931 ਨੂੰ ਹੋਇਆ ਸੀ। ਸ਼ੰਮੀ ਕਪੂਰ 80 ਸਾਲ ਦੀ ਉਮਰ ਵਿਚ 14 ਅਗਸਤ 2011 ਨੂੰ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਹਿੰਦੀ ਸਿਨੇਮਾ ਦੀ 1950 ਦੇ ਦਹਾਕੇ ਤੋਂ ਸ਼ੁਰੂਆਤ ਕੀਤੀ ਅਤੇ 1970 ਦੇ ਦਹਾਕੇ ਮਸ਼ਹੂਰ ਅਦਾਕਾਰ ਵਜੋਂ ਉਭਰੇ।
ਸ਼ੰਮੀ ਕੂਪਰ ਨੇ ਗੀਤਾ ਬਾਲੀ ਨਾਲ ਵਿਆਹ ਕਰਵਾਇਆ ਅਤੇ ਉਹਨਾਂ ਦੇ ਘਰ ਇਕ ਲੜਕਾ ਅਤੇ ਲੜਕੀ ਦਾ ਜਨਮ ਹੋਇਆ।1965 ਵਿਚ ਗੀਤਾ ਦੀ ਚੇਚਕ ਨਾਲ ਮੌਤ ਹੋ ਗਈ। ਸ਼ੰਮੀ ਕਪੂਰ ਨੇ 27 ਜਨਵਰੀ 1969 ਵਿਚ ਗੁਜਰਾਤ ਦੇ ਭਾਵਨਗਰ ਦੇ ਸਾਬਕਾ ਸ਼ਾਹੀ ਪਰਿਵਾਰ ਦੀ ਕੁੜੀ ਨੀਲਾ ਦੇਵੀ ਨਾਲ ਵਿਆਹ ਕਰਵਾਇਆ।
ਸ਼ੰਮੀ ਕਪੂਰ ਨੂੰ 1968 ਵਿਚ ਫਿਮਲਫੇਅਰ ਸਰਬੋਤਮ ਅਭਿਨੇਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1982 ਵਿਚ ਵਿਧਾਤਾ ਫਿਲਮ ਨੂੰ ਲੈ ਕੇ ਫਿਲਮਫੇਅਰ ਸਰਬੋਤਮ ਸਹਿਯੋਗੀ ਅਦਾਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ਼ੰਮੀ ਕਪੂਰ ਨੂੰ 2005 ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ਼ੰਮੀ ਕਪੂਰ ਦੀਆਂ ਪੰਜ ਫਿਲਮਾਂ ਤੀਸਰੀ ਮੰਜ਼ਿਲ, ਕਸ਼ਮੀਰ ਦੀ ਕਲੀ, ਬ੍ਰਹਮਚਾਰੀ ,ਉਜਾਲਾ ਅਤੇ ਜੰਗਲੀ ਆਦਿ ਬਹੁਤ ਹੀ ਮਸ਼ਹੂਰ ਹੋਈਆਂ। ਦਰਸ਼ਕਾਂ ਵੱਲੋਂ ਇਹਨਾਂ ਫਿਲਮਾਂ ਨੂੰ ਵਧੇਰੇ ਪਸੰਦ ਕੀਤਾ ਗਿਆ ਹੈ। ਸ਼ੰਮੀ ਕਪੂਰ ਨੂੰ 7 ਅਗਸਤ 2011 ਨੂੰ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 14 ਅਗਸਤ 2011 ਨੂੰ ਉਨ੍ਹਾਂ ਦੀ ਮੌਤ ਹੋ ਗਈ।