ETV Bharat / bharat

SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ

ਕੋਰੋਨਾ ਕਾਲ ਦੌਰਾਨ ਦਵਾਈਆਂ ਦੀ ਕਾਲਾਬਾਜ਼ਾਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਇਸ ਦੌਰਾਨ ਜੈਪੁਰ ਦੀ ਵੈਸ਼ਾਲੀ ਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਉੱਤਮ ਪਹਿਲ ਕੀਤੀ ਹੈ। ਇਹ ਕਮੇਟੀ ਹਰ ਕਿਸਮ ਦੀਆਂ ਦਵਾਈਆਂ ਮਾਰਕੀਟ ਨਾਲੋਂ 50 ਤੋਂ 60 ਪ੍ਰਤੀਸ਼ਤ ਘੱਟ ਮੁੱਲ 'ਤੇ ਮੁਹੱਈਆ ਕਰਵਾ ਰਹੀ ਹੈ।

SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ
SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ
author img

By

Published : Jun 2, 2021, 9:53 AM IST

ਜੈਪੁਰ: ਕੋਰੋਨਾ ਨੇ ਕਹਿਰ ਮਚਾ ਰੱਖਿਆ ਹੈ। ਮਨੁੱਖਤਾ ਦੇ ਦੁਸ਼ਮਣ ਤਾਂ ਦਵਾਈਆਂ ਦੀ ਕਾਲੀਬਾਜ਼ਾਰੀ ਵੀ ਕਰ ਰਹੇ ਹਨ। ਦਵਾਈਆਂ ਦੀ 4 ਤੋਂ 5 ਗੁਣਾ ਵਧੇਰੇ ਕੀਮਤ ਬਾਜ਼ਾਰ 'ਚ ਲਈ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਜੈਪੁਰ ਦੇ ਵੈਸ਼ਾਲੀ ਨਗਰ ਵਿੱਚ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਪਹਿਲ ਕੀਤੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹੇ ਮੈਡੀਕਲ ਸਟੋਰ ਸਥਾਪਿਤ ਕੀਤਾ ਹੈ, ਜਿਥੇ ਹਰ ਕਿਸਮ ਦੀਆਂ ਦਵਾਈਆਂ ਉਪਲਬਧ ਹਨ।

ਨੋ ਲਾੱਸ, ਨੋ ਪ੍ਰਾਫਿਟ 'ਤੇ ਦਵਾਈਆਂ ਉਪਲਬਧ

ਹਰੇਕ ਜਾਤ, ਧਰਮ ਅਤੇ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਘਾਟੇ ਜਾਂ ਲਾਭ ਦੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਹੜੀ ਦਵਾਈ ਦੀ ਕੀਮਤ ਬਾਜ਼ਾਰ 'ਚ 100 ਰੁਪਏ ਹੈ, ਉਹ ਦਵਾਈ ਤੁਹਾਨੂੰ ਇਸ ਮੈਡੀਕਲ ਸਟੋਰ 'ਤੇ ਸਿਰਫ 40 ਤੋਂ 50 ਰੁਪਏ 'ਚ ਪ੍ਰਾਪਤ ਹੋਵੇਗੀ। ਭਾਵ ਇਹ ਹੈ ਕਿ ਜਿਸ ਰੇਟ 'ਤੇ ਇਹ ਦਵਾਈ ਖਰੀਦੀ ਜਾ ਰਹੀ ਹੈ, ਆਮ ਖਪਤਕਾਰਾਂ ਨੂੰ ਉਸੇ ਰੇਟ 'ਤੇ ਦਵਾਈ ਉਪਲਬਧ ਕਰਵਾਈ ਜਾ ਰਹੀ ਹੈ।

SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ
SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ

ਘੱਟ ਰੇਟਾਂ 'ਤੇ ਦਵਾਈਆਂ ਮੁਹੱਈਆ ਕਰਵਾਉਣ ਦਾ ਆਦੇਸ਼

ਗੁਰੂਘਰ ਦੇ ਰਾਗੀ ਗਿਆਨੀ ਹੀਰਾ ਸਿੰਘ ਦੱਸਦੇ ਹਨ ਕਿ ਮੈਡੀਕਲ ਸਥਾਪਿਤ ਕਰਨ ਪਿੱਛੇ ਇਹ ਇੱਕੋ-ਇੱਕ ਮਕਸਦ ਹੈ, ਤਾਂ ਜੋ ਲੋਕਾਂ ਨੂੰ ਦਵਾਈਆਂ ਬਹੁਤ ਘੱਟ ਕੀਮਤਾਂ 'ਤੇ ਉਪਲਬਧ ਕਰਵਾਈਆਂ ਜਾ ਸਕਣ। ਇਸ ਮੈਡੀਕਲ ਸਟੋਰ 'ਤੇ ਕਿਸੇ ਵੀ ਕਿਸਮ ਦਾ ਕੋਈ ਲਾਭ ਨਹੀਂ ਕਮਾਇਆ ਜਾਂਦਾ।

ਬਾਜ਼ਾਰ ਨਾਲੋਂ ਅੱਧ ਤੋਂ ਵੀ ਘੱਟ ਕੀਮਤ 'ਤੇ ਦਵਾਈਆਂ

ਜਿਸ ਕੀਮਤ 'ਤੇ ਦਵਾਈ ਆਉਂਦੀ ਹੈ, ਉਸੀ ਕੀਮਤ 'ਚ ਲੋਕਾਂ ਨੂੰ ਇਹ ਉਪਲਬਧ ਕਰਵਾਈ ਜਾਂਦੀ ਹੈ। ਇਥੇ ਉਪਲੱਬਧ ਦਵਾਈ ਦੀ ਕੀਮਤ ਅਤੇ ਬਾਜ਼ਾਰ ਤੋਂ ਖਰੀਦੀ ਗਈ ਦਵਾਈ ਦੀ ਕੀਮਤ 'ਚ 50 ਤੋਂ 60 ਪ੍ਰਤੀਸ਼ਤ ਦਾ ਫਰਕ ਹੁੰਦਾ ਹੈ।

ਮੰਗ ਅਨੁਸਾਰ ਵਧ ਰਹੇ ਸਟਾਕ

ਹੀਰਾ ਸਿੰਘ ਨੇ ਦੱਸਿਆ ਕਿ ਇਸ ਮੈਡੀਕਲ ਦੀ 24 ਮਈ ਤੋਂ ਸ਼ੁਰੂਆਤ ਹੋਈ ਹੈ। ਜਿਵੇਂ-ਜਿਵੇਂ ਦਵਾਈਆਂ ਦੀ ਮੰਗ ਆ ਰਹੀ ਹੈ, ਉਸੇ ਅਨੁਸਾਰ ਦਵਾਈਆਂ ਮੰਗਵਾਈਆਂ ਜਾ ਰਹੀਆਂ ਹਨ। ਭਾਵੇਂ ਉਸ ਸਮੇਂ ਕੋਈ ਦਵਾਈ ਉਪਲਬਧ ਨਾ ਹੋਵੇ ਤਾਂ ਸ਼ਾਮ ਤੱਕ ਉਸ ਦਵਾਈ ਨੂੰ ਉਪਲਬਧ ਕਰਵਾ ਦਿੱਤਾ ਜਾਂਦਾ ਹੈ। ਜ਼ਰੂਰਤ ਅਨੁਸਾਰ ਦਵਾਈਆਂ ਦਾ ਸਟਾਕ ਵਧਾਇਆ ਜਾ ਰਿਹਾ ਹੈ। ਕੋਸ਼ਿਸ਼ ਇਹ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਦਵਾਈ ਤੋਂ ਇਥੋਂ ਵਾਪਸ ਨਾ ਜਾਵੇ।

ਡਾਕਟਰਾਂ ਦੀ ਪਰਚੀ ਲਿਆਉਣ ਤੇ ਹੀ ਦਵਾਈ

ਮੈਡੀਕਲ ਸਟੋਰ ਸੰਭਾਲ ਰਹੇ ਅਮਰਜੀਤ ਸੇਠੀ ਦਾ ਕਹਿਣਾ ਹੈ ਕਿ ਇਸ ਦੀ ਸਥਾਪਨਾ ਸਾਰੇ ਨਿਯਮਾਂ ਅਤੇ ਕਾਨੂੰਨਾਂ ਤਹਿਤ ਲਾਇਸੈਂਸ ਲੈਕੇ ਕੀਤੀ ਗਈ ਹੈ। ਇੱਥੇ ਕੋਈ ਵੀ ਵਿਅਕਤੀ ਉਦੋਂ ਹੀ ਦਵਾਈ ਪ੍ਰਾਪਤ ਕਰ ਸਕਦਾ ਹੈ ਜਦੋਂ ਉਹ ਡਾਕਟਰ ਦੀ ਪਰਚੀ ਨਾਲ ਲੈਕੇ ਆਉਂਦਾ ਹੈ। ਕੁਝ ਨਿਯਮ ਇਸ ਲਈ ਲਾਗੂ ਕੀਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਾਲਾਬਾਜ਼ਾਰੀ ਦੀ ਸ਼ਿਕਾਇਤ ਨਾ ਹੋਵੇ। ਜਿਨ੍ਹਾਂ ਨਿਯਮਾਂ ਤਹਿਤ ਮੈਡੀਕਲ ਸਟੋਰ ਤੋਂ ਦਵਾਈਆਂ ਉਪਲਬਧ ਹਨ, ਉਨ੍ਹਾਂ ਨਿਯਮਾਂ ਤਹਿਤ ਹੀ ਇਥੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਜਾਤ, ਧਰਮ ਜਾਂ ਵਰਗ ਦੀ ਕੋਈ ਪਾਬੰਦੀ ਨਹੀਂ

ਇਹ ਸਿਰਫ ਸ਼ੁਰੂਆਤ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੌਲੀ-ਹੌਲੀ ਹਰ ਤਰਾਂ ਦੀਆਂ ਦਵਾਈਆਂ ਇਸ ਮੈਡੀਕਲ ਸਟੋਰ 'ਤੇ ਮਿਲ ਸਕਣ ਅਤੇ ਇਥੇ ਕਿਸੇ ਦੀ ਜਾਤ, ਧਰਮ ਜਾਂ ਵਰਗ ਦੀ ਕੋਈ ਪਾਬੰਦੀ ਨਹੀਂ ਹੁੰਦੀ। ਜੇ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦੀ ਦਵਾਈ ਦੀ ਜ਼ਰੂਰਤ ਹੈ, ਤਾਂ ਉਹ ਡਾਕਟਰ ਦੀ ਪਰਚੀ ਲੈ ਕੇ ਆ ਸਕਦਾ ਹੈ ਅਤੇ ਇਥੋਂ ਦਵਾਈ ਲੈ ਸਕਦਾ ਹੈ।

ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ

ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਤਰ੍ਹਾਂ ਦੇ ਸਮਾਜਿਕ ਸਰੋਕਾਰਾਂ ਲਈ ਕੰਮ ਕਰ ਰਹੀ ਹੈ। ਇਸ ਸਮੇਂ ਜਦੋਂ ਇਹ ਦੇਖਿਆ ਗਿਆ ਕਿ ਲੋਕਾਂ ਨੂੰ ਦਵਾਈਆਂ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਵਾਈਆਂ ਲੋਕਾਂ ਨੂੰ ਮਹਿੰਗੇ ਭਾਅ 'ਤੇ ਵੇਚੀਆਂ ਜਾ ਰਹੀਆਂ ਹਨ, ਫਿਰ ਮੈਡੀਕਲ ਸਟੋਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ:ਹੈਦਰਾਬਾਦ ਹਵਾਈ ਅੱਡੇ 'ਤੇ ਪੁੱਜੀ ਸਪੁਤਨਿਕ ਵੀ (SPUTNIK-V) ਦੀ 30 ਲੱਖ ਡੋਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.