ਝਾਰਖੰਡ/ਧਨਬਾਦ: ਜ਼ਿਲ੍ਹੇ ਦੇ ਕੇਂਦੁਆਡੀਹ ਥਾਣਾ ਖੇਤਰ ਦੇ ਨਿਊ ਮੇਰਿਨ ਗੋਪਾਲੀਚੱਕ ਵਿੱਚ ਇੱਕ ਹੈਰਾਨ ਕਰਨ ਵਾਲੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਹਿਣ ਵਾਲੇ ਓਮ ਕੁਮਾਰ ਨੇ ਆਪਣੀ ਮਾਂ ਦੀ ਲਾਸ਼ ਘਰ 'ਚ ਰੱਖ ਕੇ ਮੰਦਰ 'ਚ ਹੀ ਵਿਆਹ ਕਰਵਾ ਲਿਆ ਹੈ।
ਧਨਬਾਦ ਵਿੱਚ ਇੱਕ ਅਨੋਖਾ ਵਿਆਹ (unique wedding in dhanbad) ਦੇਖਣ ਨੂੰ ਮਿਲਿਆ। ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਬੇਟੇ ਨੇ ਮਾਂ ਦੀ ਦੇਹ ਨੂੰ ਘਰ 'ਚ ਰੱਖ ਕੇ ਮੰਦਰ 'ਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਘਰ 'ਚ ਮ੍ਰਿਤਕ ਦੇਹ ਦੇ ਪੈਰ ਛੂਹ ਕੇ ਮਾਤਾ ਦਾ ਸਸਕਾਰ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬੀਸੀਸੀਐੱਲ ਵਰਕਰ ਬੈਜਨਾਥ ਤੁਰੀ ਦੇ ਬੇਟੇ ਓਮ ਕੁਮਾਰ ਦਾ ਵਿਆਹ ਬੋਕਾਰੋ ਪੇਟਵਾਰ ਥਾਣਾ ਖੇਤਰ ਦੇ ਉਟਾਸਾਰਾ ਨਿਵਾਸੀ ਮਨੋਜ ਤੁਰੀ ਦੀ ਬੇਟੀ ਸਰੋਜ ਤੁਰੀ ਨਾਲ ਤੈਅ ਹੋਇਆ ਸੀ। 10 ਜੁਲਾਈ ਨੂੰ ਦੋਹਾਂ ਦਾ ਵਿਆਹ ਧੂਮ-ਧਾਮ ਨਾਲ ਹੋਣਾ ਸੀ। ਪਰ ਓਮ ਦੀ ਮਾਂ ਜੋ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ, ਦੀ ਵੀਰਵਾਰ ਦੇਰ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ: ਫੌਜ ਦਾ ਹਿੱਸਾ ਹੋਵੇਗੀ ਚਿਹਰੇ ਦੀ ਪਛਾਣ ਕਰਨ ਵਾਲੀ ਟੈਕਨਾਲੋਜੀ, 75 AI ਆਧਾਰਿਤ ਉਤਪਾਦਾਂ ਦਾ ਹੋਵੇਗਾ ਪ੍ਰਦਰਸ਼ਨ