ਸ਼ਿਮਲਾ: ਪਹਾੜੀ ਇਲਾਕਿਆਂ ’ਚ ਇੱਕ ਵਾਰ ਫਿਰ ਮੌਸਮ (snowfall in Shimla) ਬਦਲ ਗਿਆ ਹੈ। ਰਾਜਧਾਨੀ ਸ਼ਿਮਲਾ ਸਮੇਤ ਉਪਰਲੇ ਇਲਾਕਿਆਂ 'ਚ ਬਰਫਬਾਰੀ (snowfall in Shimla) ਸ਼ੁਰੂ ਹੋ ਗਈ ਹੈ। ਸ਼ਿਮਲਾ 'ਚ ਸੈਰ-ਸਪਾਟਾ ਸ਼ਹਿਰ ਕੁਫਰੀ 'ਚ ਬਰਫਬਾਰੀ ਹੋ ਰਹੀ ਹੈ। ਜਿਸਦਾ ਅਨੰਦ ਸੈਲਾਨੀ ਮਾਨ ਰਹੇ ਹਨ। ਉੱਥੇ ਹੀ ਦੂਜੇ ਪਾਸੇ ਮੈਦਾਨੀਆਂ ਇਲਾਕਿਆਂ ’ਚ ਠੰਡ ਵਧ ਗਈ ਹੈ।
ਜਿਸ ਦੌਰਾਨ ਸ਼ਿਮਲਾ 'ਚ ਬਰਫਬਾਰੀ ਹੋਈ, ਉਸ ਸਮੇਂ ਰਿਜ ਮੈਦਾਨ 'ਤੇ ਸੈਲਾਨੀਆਂ ਖੂਬ ਮਜ਼ਾ ਕੀਤਾ। ਕ੍ਰਿਸਮਸ ਮੌਕੇ ਬਰਫਬਾਰੀ ਲਈ ਸੈਲਾਨੀ ਸ਼ਿਮਲਾ ਆਏ ਸੀ ਪਰ ਕ੍ਰਿਸਮਸ 'ਤੇ ਮੌਸਮ ਸਾਫ ਰਿਹਾ ਸੀ। ਜਿਸ ਕਾਰਨ ਸੈਲਾਨੀਆਂ ਨੂੰ ਵੀ ਨਿਰਾਸ਼ਾ ਹੋਈ ਪਰ ਐਤਵਾਰ ਸਵੇਰ ਤੋਂ ਹੀ ਅਸਮਾਨ 'ਚ ਬੱਦਲ ਛਾ ਗਏ ਅਤੇ ਦੁਪਹਿਰ ਤੋਂ ਬਾਅਦ ਸ਼ਿਮਲਾ 'ਚ ਬਰਫਬਾਰੀ (snowfall in Shimla) ਸ਼ੁਰੂ ਹੋ ਗਈ। ਜਿਸ ਕਾਰਨ ਸੈਲਾਨੀਆਂ ਦੇ ਚਿਹਰੇ ਖਿੜ ਗਏ।
ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਸੂਬੇ ਵਿੱਚ ਦੋ ਦਿਨਾਂ ਤੱਕ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸ਼ਿਮਲਾ ਸਮੇਤ ਸੂਬੇ ਦੇ ਉਪਰਲੇ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ ਅਤੇ ਅਗਲੇ 48 ਘੰਟਿਆਂ 'ਚ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮੌਸਮ ਵਿਭਾਗ (Meteorological Department Himachal) ਨੇ ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਸੀ। ਜਿਸ ਨੂੰ ਲੈ ਕੇ ਹਿਮਾਚਲ 'ਚ ਯੈਲੋ ਅਲਰਟ (Yellow alert in Himachal) ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਿਮਲਾ ਸਮੇਤ ਸੈਰ-ਸਪਾਟਾ ਸ਼ਹਿਰ ਕੁਫਰੀ 'ਚ ਦੁਪਹਿਰ ਬਾਅਦ ਬਰਫਬਾਰੀ ਸ਼ੁਰੂ ਹੋਣ ਕਾਰਨ ਸੈਲਾਨੀਆਂ ਦੇ ਚਿਹਰੇ ਖਿੜ ਗਏ।
ਇਹ ਵੀ ਪੜੋ: Corona Update: ਦਿੱਲੀ 'ਚ ਸੋਮਵਾਰ ਤੋਂ ਲੱਗੇਗਾ ਨਾਇਟ ਕਰਫਿਊ