ਉੱਤਰਕਾਸ਼ੀ: ਉਤਰਾਖੰਡ ਦੇ ਪਹਾੜੀ ਜ਼ਿਲ੍ਹੇ ਵਿੱਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਇਸ ਦਾ ਅਸਰ ਮੈਦਾਨੀ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਬਰਫ਼ਬਾਰੀ ਦੇ ਬਾਅਦ ਪਹਾੜਾਂ 'ਤੇ ਬਰਫ਼ ਦੀ ਸਫੇਦ ਚਾਦਰ ਨਜ਼ਰ ਆ ਰਹੀ ਹੈ। ਬਰਫ਼ਬਾਰੀ ਨੇ ਇੱਕ ਵਾਰ ਫਿਰ ਦੇਸ਼ੀ ਵਿਦੇਸ਼ੀ ਸੈਲਾਨਿਆਂ ਨੂੰ ਆਪਣੀ ਹੋਰ ਖਿਚਿਆ ਹੈ।
ਹਰਸ਼ਿਲ ਘਾਟੀ ਵਿੱਚ ਸਮੋਵਾਰ ਨੂੰ ਸੀਜ਼ਨ ਦੀ ਦੂਸਰੀ ਬਰਫ਼ਬਾਰੀ ਹੋਈ, ਜਿਸ ਕਾਰਨ ਇਥੇ ਕਰੀਬ 2 ਫੀਟ ਤੱਕ ਬਰਫ ਜੰਮ ਗਈ। ਬਰਫਬਾਰੀ ਨੇ ਜਿਥੇ ਸਥਾਨਕ ਲੋਕਾਂ ਦੀ ਮੁਸ਼ਕਲ ਵਧਾ ਦਿੱਤੀ ਹੈ ਤਾਂ ਉੱਥੇ ਹੀ ਸੈਲਾਨਿਆਂ ਤੋਂ ਜੁੜੇ ਕਾਰੋਬਾਰੀਆਂ ਦੇ ਚਿਹਰੇ ਖਿੜੇ ਹੋਏ ਹਨ। ਹੋਟਲ ਕਾਰੋਬਾਰੀ ਸੈਲਾਨਿਆਂ ਨੂੰ ਹਰਸ਼ਿਲ ਆਉਣ ਦੇ ਲਈ ਸੱਦਾ ਦੇ ਰਹੇ ਹਨ।
ਗੰਗੋਤਰੀ ਧਾਮ ਸਹਿਤ ਹਰਸ਼ਿਲ ਘਾਟੀ ਦੇ ਅੱਠ ਪਿੰਡ ਮੁਖਾਬਾ, ਧਾਰਾਲੀ, ਹਰਸ਼ਿਲ, ਬਗੋਰੀ, ਸੁੱਖੀ, ਝਾਲਾ, ਜਸਪੁਰ ਅਤੇ ਪੁਰਲੀ ਵਿੱਚ ਸੀਜ਼ਨ ਦੀ ਦੂਸਰੀ ਵਾਰ ਬਰਫਬਾਰੀ ਹੋਈ ਹੈ। ਜਿੱਥੇ ਪਹਿਲੀ ਬਰਫ਼ਬਾਰੀ ਵਿੱਚ ਹਰਸ਼ਿਲ ਘਾਟੀ ਵਿੱਚ ਵੱਧ ਬਰਫ਼ ਨਹੀਂ ਟਿਕ ਸਕੀ ਤਾਂ ਉੱਥੇ ਸੀਜ਼ਨ ਦੀ ਦੂਜੀ ਬਰਫ਼ਬਾਰੀ ਤੋਂ ਪੂਰੀ ਹਰਸ਼ਿਲ ਘਾਟੀ ਨੇ ਸਫੇਦੀ ਦੀ ਚਾਦਰ ਲਪੇਟ ਲਈ ਹੈ।