ETV Bharat / bharat

ਨੋਇਡਾ ਦਾ ਟਵਿਨ ਟਾਵਰ ਢਹਿ ਜਾਣ ਤੋਂ ਬਾਅਦ ਕਿਵੇਂ ਦਾ ਹੈ ਮਾਹੌਲ, ਨੋਇਡਾ CEO ਨੇ ਦਿੱਤੀ ਜਾਣਕਾਰੀ - noida twin towers demolished

Noida Supertech Twin Towers 9 ਸਕਿੰਟਾਂ ਦੇ ਅੰਦਰ ਹੋਏ ਦੋ ਧਮਾਕਿਆਂ ਵਿੱਚ ਢਇ ਢੇਰੀ ਹੋ ਗਿਆ। ਭ੍ਰਿਸ਼ਟਾਚਾਰ ਮਾਮਲੇ ਸੁਪਰੀਮ ਕੋਰਟ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ ਇਹ ਇਮਾਰਤ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀ ਗਈ ਹੈ ਇਸ ਲਈ ਇਸ ਨੂੰ ਗਿਰਾਇਆ ਜਾਵੇ।

noida supertech twin towers
ਨੋਇਡਾ ਦਾ ਟਵਿਨ ਟਾਵਰ ਢਹਿ ਜਾਣ ਤੋਂ ਬਾਅਦ ਕਿਵੇਂ ਦਾ ਹੈ ਮਾਹੌਲ
author img

By

Published : Aug 28, 2022, 4:05 PM IST

Updated : Aug 28, 2022, 4:51 PM IST

ਨਵੀਂ ਦਿੱਲੀ/ਨੋਇਡਾ: ਨੋਇਡਾ ਦਾ ਟਵਿਨ ਟਾਵਰ (noida supertech twin towers) ਆਖਰਕਾਰ ਇਤਿਹਾਸ ਬਣ ਗਿਆ ਹੈ। ਇਸ ਨੂੰ ਐਤਵਾਰ ਰਾਤ 30 ਵਜੇ ਢਾਹ ਦਿੱਤਾ ਗਿਆ। ਸਿਰਫ ਨੌਂ ਸਕਿੰਟਾਂ ਵਿੱਚ, 32 ਅਤੇ 29 ਮੰਜ਼ਿਲਾ ਦੋਵੇਂ ਟਾਵਰ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਏ (noida twin towers demolished)। ਨੋਇਡਾ ਅਥਾਰਟੀ ਦੇ ਸੀਈਓ ਰਿਤੂ ਮਹੇਸ਼ਵਰੀ ਨੇ ਕਿਹਾ ਕਿ ਹੁਣ ਤੱਕ ਇਹ ਉਮੀਦ ਮੁਤਾਬਕ ਹੀ ਹੋਇਆ ਹੈ। ਫਿਲਹਾਲ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇੱਕ ਘੰਟੇ ਬਾਅਦ ਹੀ ਪਤਾ ਲੱਗੇਗਾ ਕਿ ਕੋਈ ਨੁਕਸਾਨ ਤਾਂ ਨਹੀਂ ਹੋਇਆ।

ਨੋਇਡਾ ਦਾ ਟਵਿਨ ਟਾਵਰ ਢਹਿ ਜਾਣ ਤੋਂ ਬਾਅਦ ਕਿਵੇਂ ਦਾ ਹੈ ਮਾਹੌਲ

ਏਆਈ ਵੱਲੋਂ ਪ੍ਰਾਪਤ ਜਾਣਕਾਰੀ ਅਨੂਸਾਰ ਨੋਇਡਾ ਸੀਈਓ ਨੇ ਕਿਹਾ ਹੈ ਕਿ ਮੋਟੇ ਤੌਰ 'ਤੇ ਨੇੜਲੀਆਂ ਹਾਊਸਿੰਗ ਸੁਸਾਇਟੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਸਿਰਫ਼ ਥੋੜ੍ਹਾ ਜਿਹਾ ਮਲਬਾ ਸੜਕ ਵੱਲ ਆ ਗਿਆ ਹੈ। ਅਸੀਂ ਇੱਕ ਘੰਟੇ ਵਿੱਚ ਸਥਿਤੀ ਦਾ ਬਿਹਤਰ ਅੰਦਾਜ਼ਾ ਲਗਾ ਲਵਾਂਗੇ।

  • #WATCH | I was just 70 metres away from the building. The domilition was 100% succesful. It took 9-10 seconds for the entire building to demolish. There were 10 people in my team, 7 foreign experts and 20-25 people from Edifice Engineering: Chetan Dutta, Edifice Official pic.twitter.com/v4rLBSZzDQ

    — ANI (@ANI) August 28, 2022 " class="align-text-top noRightClick twitterSection" data=" ">

ਟਵੀਨ ਟਾਵਰ ਨੂੰ ਹੇਠਾਂ ਗਿਰਾਉਣ ਲਈ 3700 ਕਿਲੋ ਬਾਰੂਦ ਦੀ ਵਰਤੋਂ ਕੀਤੀ ਗਈ ਸੀ। ਇਮਾਰਤ 'ਚ ਧਮਾਕੇ ਦੌਰਾਨ 30 ਮਿੰਟ ਤੱਕ ਨੇੜੇ ਦੀਆਂ ਸਾਰੀਆਂ ਸੜਕਾਂ 'ਤੇ ਆਵਾਜਾਈ ਠੱਪ ਰਹੀ। ਧਮਾਕੇ ਤੋਂ ਬਾਅਦ ਅਸਮਾਨ ਧੂੜ ਨਾਲ ਢੱਕ ਗਿਆ। ਧਮਾਕੇ ਤੋਂ ਬਾਅਦ ਮਲਬੇ ਅਤੇ ਧੂੜ ਨੂੰ ਐਮਰਾਲਡ ਕੋਰਟ ਅਤੇ ਏਟੀਐਸ ਵਿਲੇਜ ਪਰਿਸਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਇੱਕ 30 ਮੀਟਰ ਉੱਚੀ ਲੋਹੇ ਦੀ ਚਾਦਰ ਲਗਾਈ ਗਈ ਸੀ। ਧਮਾਕੇ ਤੋਂ ਬਾਅਦ ਵਿਸ਼ੇਸ਼ ਡਸਟ ਮਸ਼ੀਨਾਂ ਨਾਲ ਇਲਾਕੇ 'ਚ ਪ੍ਰਦੂਸ਼ਣ ਪੱਧਰ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ: ਢਹਿ ਢੇਰੀ ਹੋਇਆ ਟਵਿਨ ਟਾਵਰ, ਮਿੱਟੀ ਵਿਚ ਮਿਲੀ 40 ਮੰਜ਼ਿਲਾ ਇਮਾਰਤ

etv play button

Last Updated : Aug 28, 2022, 4:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.