ETV Bharat / bharat

ਸਿੱਧੂ OUT, ਕੈਪਟਨ 'IN' ਦਿੱਲੀ, ਕਾਂਗਰਸ ਬਣੀ ਬੁਝਾਰਤ

ਪੰਜਾਬ ਕਾਂਗਰਸ ਇਨ੍ਹੀਂ ਦਿਨੀਂ ਵੱਡੀ ਬੁਝਾਰਤ ਬਣ ਕੇ ਰਹਿ ਗਈ ਹੈ। ਵਿਧਾਨ ਸਭਾ ਚੋਣਾਂ ਜਿੱਤਣ ਲਈ, ਜਿਥੇ ਪਾਰਟੀ ਨੇ ਅਸੰਭਵ ਨੂੰ ਵੀ ਸੰਭਵ ਕਰ ਵਿਖਾਇਆ, ਉਥੇ ਪੰਜਾਬ ਇੱਕ ਅਜਿਹਾ ਸੂਬਾ ਬਣ ਗਿਆ ਹੈ, ਜਿਥੋਂ ਦੇ ਨਿੱਤ ਨਵੇਂ ਘਟਨਾਕ੍ਰਮ ਨੇ ਕਾਂਗਰਸ ਹਾਈਕਮਾਂਡ ਨੂੰ ਨਵੀਆਂ ਸੰਭਾਵਨਾਵਾਂ ਤਲਾਸ਼ਣ ਲਈ ਸੋਚੀਂ ਪਾ ਦਿੱਤਾ ਹੈ। ਫਿਲਹਾਲ ਪਾਰਟੀ ਲਈ ਇਹ ਕਾਫੀ ਨਾਜ਼ੁਕ ਸਮਾਂ ਚੱਲ ਰਿਹਾ ਹੈ ਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਕੀ ਭੁਚਾਲ ਆਏਗਾ, ਕੁਝ ਵੀ ਕਿਹਾ ਨਹੀਂ ਜਾ ਸਕਦਾ।

ਕਾਂਗਰਸ ਬਣੀ ਬੁਝਾਰਤ
ਕਾਂਗਰਸ ਬਣੀ ਬੁਝਾਰਤ
author img

By

Published : Sep 28, 2021, 4:40 PM IST

ਚੰਡੀਗੜ੍ਹ: ਉਂਜ ਪਿਛਲੇ 15 ਦਿਨ ਤੋਂ ਸੂਬੇ ਦੀ ਰਾਜਨੀਤੀ ਵਿੱਚ ਅਹਿਮ ਘਟਨਾਕ੍ਰਮ ਚੱਲ ਰਿਹਾ ਹੈ ਪਰ ਮੰਗਲਵਾਰ ਦਾ ਦਿਨ ਸ਼ਾਇਦ ਬਹੁਤ ਹੀ ਅਹਿਮ ਫੇਰਬਦਲ ਵਾਲਾ ਸਾਬਤ ਹੋ ਸਕਦਾ ਹੈ। ਹਾਸ਼ੀਏ ‘ਤੇ ਚੱਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਅਚਾਨਕ ਦਿੱਲੀ ਦੇ ਦੌਰੇ ਕਰਨ ਦੀ ਖਬਰ ਆਉਂਦੀ ਹੈ। ਦੂਜੇ ਪਾਸੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕੁਝ ਵਿਧਾਇਕਾਂ ਦੇ ਵੀ ਦਿੱਲੀ ਜਾਣ ਦੀਆਂ ਚਰਚਾਵਾਂ ਹੁੰਦੀਆਂ ਹਨ। ਇਸੇ ਦੌਰਾਨ ਖਬਰ ਆਉਂਦੀ ਹੈ ਕਿ ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਤੋਂ ਦਿੱਲੀ ਜਾ ਰਹੇ ਹਨ। ਇਹ ਇੱਕ ਇੱਤਫਾਕ ਹੋ ਸਕਦਾ ਸੀ ਕਿ ਕੈਪਟਨ ਦਿੱਲੀ ਜਾਂਦੇ ਹੋਣ, ਵਿਧਾਇਕ ਤੇ ਸੰਸਦ ਮੈਂਬਰ ਵੀ ਦਿੱਲੀ ਪੁੱਜ ਰਹੇ ਹੋਣ ਤੇ ਸੋਨੀਆ ਗਾਂਧੀ (Sonia Gandhi) ਸ਼ਿਮਲਾ ਤੋਂ ਦਿੱਲੀ ਪਰਤ ਰਹੇ ਹੋਣ।

ਨਵਜੋਤ ਸਿੱਧੂ ਨੇ ਦਿੱਤਾ ਅਸਤੀਫਾ

ਇਨ੍ਹਾਂ ਤਿੰਨੇ ਅਹਿਮ ਖਬਰਾਂ ਦੇ ਦੌਰਾਨ ਹੀ ਵੱਡੀ ਖਬਰ ਆ ਜਾਂਦੀ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ (President PPCC)) ਨਵਜੋਤ ਸਿੰਘ ਸਿੱਧੂ (Navjot Sidhu) ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿੱਚ ਚਲੇ ਆ ਰਹੇ ਘਟਨਾਕ੍ਰਮ ਵਿੱਚ ਇਹ ਇੱਕ ਬਹੁਤ ਵੱਡੀ ਖਬਰ ਹੈ ਪਰ ਇਸੇ ਦੌਰਾਨ ਕੈਪਟਨ ਦਾ ਦਿੱਲੀ ਜਾਣਾ ਇਸ ਤੋਂ ਵੀ ਵੱਡੀ ਖਬਰ ਬਣ ਸਕਦੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਇਦ ਇਸ ਦੌਰਾਨ ਗੁਰਜੀਤ ਔਜਲਾ ਤੇ ਕੁਝ ਵਿਧਾਇਕ ਵੀ ਉਨ੍ਹਾਂ ਨਾਲ ਪਾਰਟੀ ਹਾਈਕਮਾਂਡ ਕੋਲ ਜਾਣ। ਗੁਰਜੀਤ ਔਜਲਾ (Gurjit Aujla) , ਉਨ੍ਹਾਂ ਕੁਝ ਵਿਅਕਤੀਆਂ ਵਿੱਚੋਂ ਇੱਕ ਹਨ, ਜਿਹੜੇ ਕੈਪਟਨ ਵੱਲੋਂ ਰਾਜਪਾਲ ਨੂੰ ਅਸਤੀਫਾ ਦੇਣ ਮੌਕੇ ਉਨ੍ਹਾਂ ਦੇ ਨਾਲ ਸੀ।

ਕੈਪਟਨ ਪੁੱਜੇ ਦਿੱਲੀ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਜਾਣ ਪਿੱਛੇ ਹਾਲਾਂਕਿ ਇਹ ਕਿਹਾ ਕਿ ਉਹ ਕਪੂਰਥਲਾ ਹਾਊਸ ਖਾਲੀ ਕਰਨ ਆਏ ਹਨ, ਕਿਉਂਕਿ ਹੁਣ ਉਹ ਮੁੱਖ ਮੰਤਰੀ ਨਹੀਂ ਰਹੇ ਪਰ ਇਸ ਦੇ ਬਾਵਜੂਦ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਪੈਦਾ ਹੋਏ ਹਾਲਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਅਹਿਮ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੱਸਿਆ ਸੀ ਕਿ ਉਹ (ਸਿੱਧੂ) ਸਥਾਈ ਬੰਦਾ ਨਹੀਂ ਹੈ ਤੇ ਸਰਹੱਦੀ ਸੂਬੇ ਲਈ ਫਿੱਟ ਨਹੀਂ ਬੈਠੇਗਾ। ਦੂਜੇ ਪਾਸੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਸਿੱਧੂ ਨਾਲ ਗੱਲਬਾਤ ਕਰਨਗੇ।

ਸਿੱਧੂ ਨੇ ਕਿਹਾ, ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ

ਇਧਰ ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਨੂੰ ਅਸਤੀਫਾ ਭੇਜਿਆ, ਉਸ ਵਿੱਚ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ ਤੇ ਇਸੇ ਲਈ ਉਹ ਪਾ ਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਪਰ ਪਾਰਟੀ ਲਈ ਕੰਮ ਕਰਦੇ ਰਹਿਣਗੇ।

ਫੁੱਟਿਆ ਜਵਾਲਾਮੁਖੀ

ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਚੁੱਪ ਸੀ। ਉਂਜ ਸੂਤਰ ਦੱਸਦੇ ਹਨ ਕਿ ਜਿਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ, ਉਸ ਵੇਲੇ ਸਿੱਧੂ ਨੇ ਨਰਾਜਗੀ ਜਤਾਈ ਸੀ ਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਚੰਨੀ ਦੇ ਸੀਐਮ ਬਣਨ ਨਾਲ ਸਿੱਧੂ ਸ਼ਾਇਦ ਖੁਸ਼ ਸੀ ਪਰ ਚੰਨੀ ਦੇ ਨਾਲ-ਨਾਲ ਰਹਿਣ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ, ਜਿਸ ਉਪਰੰਤ ਹਾਈਕਮਾਂਡ ਕੋਲ ਜਾਣ ਵੇਲੇ ਚੰਨੀ ਨਾਲ ਸਿੱਧੂ ਨਹੀਂ ਦਿਸੇ।

ਕੈਬਨਿਟ ਤੇ ਮਹਿਕਮਿਆਂ ਦੀ ਵੰਡ ‘ਤੇ ਹੈ ਨਰਾਜਗੀ

ਇਸ ਉਪਰੰਤ ਕੈਬਨਿਟ ਮੰਤਰੀਆਂ ਦੀ ਚੋਣ ਵਿੱਚ ਵੀ ਸਿੱਧੂ ਵੱਲੋਂ ਨਾਰਾਜਗੀ ਪ੍ਰਗਟਾਈ ਦੱਸੀ ਜਾਂਦੀ ਹੈ ਤੇ ਹੁਣ ਮਹਿਕਮਿਆਂ ਦੀ ਵੰਡ ਹੋਣ ਦੇ ਲਗੇ ਹੱਥ ਹੀ ਸਿੱਧੂ ਵੱਲੋਂ ਸਿੱਧੇ ਤੌਰ ‘ਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਸਪਸ਼ਟ ਜਾਪ ਰਿਹਾ ਹੈ ਕਿ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਹੈ ਤੇ ਜਵਾਲਾਮੁਖੀ ਬਣ ਚੁੱਕਾ ਹੈ, ਜਿਹੜਾ ਕਦੇ ਵੀ ਫੁੱਟ ਸਕਦਾ ਹੈ। ਸੂਤਰ ਦੱਸਦੇ ਹਨ ਕਿ ਸਿੱਧੂ ਕੁਝ ਮੰਤਰੀਆਂ ਨੂੰ ਕੈਬਨਿਟ ਵਿੱਚ ਨਹੀਂ ਲੈਣਾ ਚਾਹੁੰਦੇ ਸੀ ਤੇ ਹੁਣ ਮਹਿਕਮਿਆਂ ਦੀ ਵੰਡ ਵਿੱਚ ਵੀ ਉਨ੍ਹਾਂ ਨੇ ਨਰਾਜਗੀ ਜਤਾਈ ਸੀ।

ਇਹ ਵੀ ਪੜ੍ਹੋ:ਕੈਪਟਨ ਦਿੱਲੀ ਰਵਾਨਾ, ਦੱਸਿਆ ਨਿੱਜੀ ਦੌਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.