ਜੰਮੂ: ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਸ਼ਨੋ ਦੇਵੀ ਮੰਦਰ ਵਿੱਚ ਭਗਦੜ (Vaishno Devi stampede) ਸ਼ਰਧਾਲੂਆਂ ਦੇ ਦੋ ਧੜਿਆਂ ਵਿੱਚ ਲੜਾਈ ਕਾਰਨ ਹੋਈ ਸੀ। ਬੋਰਡ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਦੇ ਮੱਦੇਨਜ਼ਰ, 50,000 ਦੀ ਸਮਰੱਥਾ ਦੇ ਮੁਕਾਬਲੇ ਸਿਰਫ 35,000 ਸ਼ਰਧਾਲੂਆਂ ਨੂੰ 31 ਦਸੰਬਰ ਤੋਂ 1 ਜਨਵਰੀ ਦਰਮਿਆਨ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਨਵੇਂ ਸਾਲ ਦੇ ਦਿਨ ਮੱਚੀ ਭਗਦੜ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ।
ਬੋਰਡ ਨੇ ਕਿਹਾ ਕਿ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ, ਜੋ ਬੋਰਡ ਦੇ ਚੇਅਰਮੈਨ ਵੀ ਹਨ, ਨੂੰ ਸਵੇਰੇ 3 ਵਜੇ ਭਗਦੜ ਦੀ ਸੂਚਨਾ ਦਿੱਤੀ ਗਈ ਸੀ ਅਤੇ ਉਹ ਉਦੋਂ ਤੋਂ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।
ਬੋਰਡ ਨੇ ਇਸ ਦੁਖਦਾਈ ਘਟਨਾ 'ਤੇ ਇੱਕ ਬਿਆਨ 'ਚ ਕਿਹਾ ਕਿ, 'ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਮ ਯਾਤਰਾ ਦੀ ਸਮਰੱਥਾ ਨੂੰ 50,000 ਪ੍ਰਤੀ ਦਿਨ ਤੱਕ ਸੀਮਤ ਕਰ ਦਿੱਤਾ ਹੈ। ਕੋਵਿਡ 19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, 31 ਦਸੰਬਰ 2021 ਅਤੇ 1 ਜਨਵਰੀ 2022 ਨੂੰ ਯਾਤਰਾ ਲਈ 35,000 ਸ਼ਰਧਾਲੂਆਂ ਨੂੰ ਆਗਿਆ ਦਿੱਤੀ ਗਈ ਸੀ।
ਬਿਆਨ 'ਚ ਕਿਹਾ ਗਿਆ ਹੈ ਕਿ 1 ਜਨਵਰੀ ਨੂੰ ਦੁਪਹਿਰ 2.15 ਵਜੇ ਦੇ ਕਰੀਬ ਮਾਤਾ ਵੈਸ਼ਨੋ ਦੇਵੀ ਭਵਨ ਦੇ ਗੇਟ ਨੰਬਰ ਤਿੰਨ ਨੇੜੇ ਭਗਦੜ ਮੱਚੀ। ਇਸ ਮੰਦਭਾਗੀ ਘਟਨਾ ਕਾਰਨ ਸ਼ਰਧਾਲੂਆਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਕਾਰਨ ਭਗਦੜ ਮੱਚ ਗਈ। ਇਸ ਘਟਨਾ ਵਿੱਚ ਕੁੱਲ 12 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ।
ਬੋਰਡ ਦਾ ਕਹਿਣਾ ਹੈ ਕਿ ਬੋਰਡ ਦੇ ਨਾਲ-ਨਾਲ ਰਿਆਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਖ਼ਮੀ ਸ਼ਰਧਾਲੂਆਂ ਨੂੰ ਵਿਸ਼ੇਸ਼ ਇਲਾਜ ਲਈ ਮੈਡੀਕਲ ਯੂਨਿਟ ਦੀ ਇਮਾਰਤ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਸ੍ਰੀ ਮਾਤਾ ਵੈਸ਼ਨੋ ਦੇਵੀ ਨਰਾਇਣ ਸੁਪਰਸਪੈਸ਼ਲਿਟੀ ਹਸਪਤਾਲ ਵਿਚ ਭੇਜ ਦਿੱਤਾ।
ਇਹ ਵੀ ਪੜ੍ਹੋ: ਵੈਸ਼ਨੋ ਦੇਵੀ ਭਵਨ ’ਚ ਇੱਕ ਦੂਜੇ ਨੂੰ ਕੁਚਲਦਿਆਂ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ !