ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਅਤੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ (Miss Universe Harnaz Kaur Sandhu) ਨਾਲ ਮੁਲਾਕਾਤ ਕੀਤੀ ਹੈ, ਜਿਹਨਾਂ ਦੀਆਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਾਂਗਰਸ ਆਗੂ ਥਰੂਰ ਅਤੇ ਮਿਸ ਯੂਨੀਵਰਸ ਹਰਨਾਜ਼ ਕੌਰ ਦੀ ਇਸ ਤਸਵੀਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਕਮੈਂਟ ਵੀ ਕਰ ਰਹੇ ਹਨ।
ਇਹ ਵੀ ਪੜੋ: Miss Universe 2021 ਦਾ ਖਿਤਾਬ ਜਿੱਤ ਭਾਰਤ ਪਰਤੀ ਹਰਨਾਜ਼, ਮੁੰਬਈ ’ਚ ਗ੍ਰੈਂਡ ਵੈਲਕਮ
ਸ਼ਸ਼ੀ ਥਰੂਰ ਨੇ ਆਪਣੇ ਟਵਿੱਟਰ 'ਤੇ ਹਰਨਾਜ਼ ਕੌਰ ਨਾਲ ਤਸਵੀਰ ਸਾਂਝੀ ਕੀਤੀ ਹੈ। ਕਾਂਗਰਸ ਆਗੂ ਹਰਨਾਜ਼ ਕੌਰ ਨਾਲ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਭਾਰਤ ਪਰਤਣ ’ਤੇ ਵਧਾਈ ਦਿੱਤੀ।
ਸ਼ਸ਼ੀ ਥਰੂਰ ਨੇ ਟਵੀਟ ਕੀਤਾ, 'ਮਿਸ ਯੂਨੀਵਰਸ ਹਰਨਾਜ਼ ਕੌਰ (Miss Universe Harnaz Kaur Sandhu) ਨੂੰ ਵਧਾਈ ਦਿੰਦੇ ਹੋਏ ਖੁਸ਼ੀ ਹੋਈ। ਉਹ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਭਾਰਤ ਆਈ ਹੈ ਅਤੇ ਬੇਸ਼ੱਕ ਭਾਰਤ ਉਸ ਦਾ ਸੁਆਗਤ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ। ਜਦੋਂ ਉਹ ਸਾਹਮਣੇ ਮਿਲਦੀ ਹੈ ਤਾਂ ਉਹ ਓਨੀ ਹੀ ਆਕਰਸ਼ਕ ਹੁੰਦੀ ਹੈ ਜਿੰਨੀ ਉਹ ਸਟੇਜ 'ਤੇ ਦਿਖਾਈ ਦਿੰਦੀ ਹੈ।
ਲੋਕਾਂ ਨੇ ਥਰੂਰ ਨੂੰ ਕੀਤਾ ਟਰੋਲ
ਸ਼ਸ਼ੀ ਥਰੂਰ ਦੀ ਇਸ ਪੋਸਟ 'ਤੇ ਕਈ ਲੋਕਾਂ ਨੇ ਥਰੂਰ ਨੂੰ ਘੇਰਿਆ। ਇੱਕ ਯੂਜ਼ਰ ਨੇ ਲਿਖਿਆ ਕਿ ਸਰ ਕਿਰਪਾ ਕਰਕੇ ਗਰੁੱਪ ਕੈਪਟਨ ਵਰੁਣ ਸਿੰਘ ਲਈ ਇੱਕ ਮੈਸੇਜ ਕਰੋ। ਇਕ ਹੋਰ ਯੂਜ਼ਰ ਨੇ ਟਵੀਟ ਕੀਤਾ ਕਿ ਸ਼ਸ਼ੀ ਥਰੂਰ ਨੇ ਗਣਿਤ ਵਿਗਿਆਨੀ ਨੀਨਾ ਗੁਪਤਾ ਨੂੰ ਵਧਾਈ ਦਿੱਤੀ? ਜਿਨ੍ਹਾਂ ਨੇ ਰਾਮਾਨੁਜਨ ਪੁਰਸਕਾਰ ਜਿੱਤਿਆ। ਟਵੀਟ 'ਤੇ ਇਕ ਯੂਜ਼ਰ ਨੇ ਕਮੈਂਟ ਕੀਤਾ, ਹਰਨਾਜ਼ ਵਿਦੇਸ਼ ਤੋਂ ਆਈ ਹੈ, ਕੀ ਤੁਸੀਂ ਸੋਸ਼ਲ ਡਿਸਟੈਂਸਿੰਗ ਬਰਕਰਾਰ ਨਹੀਂ ਰੱਖ ਸਕਦੇ।
ਕਈ ਯੂਜ਼ਰਸ ਨੇ ਕੀਤੀ ਤਾਰੀਫ
ਕੁਝ ਯੂਜ਼ਰਸ ਨੇ ਦੋਹਾਂ ਦੀ ਤਸਵੀਰ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਹਰਨਾਜ਼ ਕੌਰ ਦਾ ਭਾਰਤ 'ਚ ਹੋਰ ਵੀ ਜ਼ੋਰਦਾਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਨੇ ਭਾਰਤ ਦਾ ਨਾਂ ਵਿਸ਼ਵ ਮੰਚ 'ਤੇ ਲਿਆਂਦਾ ਹੈ। ਤੁਹਾਨੂੰ ਦੱਸ ਦੇਈਏ ਕਿ 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਦੇ ਇਲੀਅਟ 'ਚ ਆਯੋਜਿਤ ਕੀਤਾ ਗਿਆ ਸੀ, ਜਿਸ 'ਚ 21 ਸਾਲ ਬਾਅਦ ਭਾਰਤ ਨੇ ਇਹ ਖਿਤਾਬ ਜਿੱਤ ਕੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ।
ਇੱਕ ਯੂਜ਼ਰ ਨੇ ਟਵੀਟ ਕੀਤਾ...
Harnaaz Kaur ...MISS UNIVERSE , Shashi Tharoor ... DON'T MISS UNIVERSE.
ਇਕ ਵਿਅਕਤੀ ਨੇ ਟਵੀਟ ਕੀਤਾ, ਮੈਂ ਗਰੀਬਾਂ ਨਾਲ ਤੁਹਾਡੀ (ਸ਼ਸ਼ੀ ਥਰੂਰ) ਤਸਵੀਰ ਕਦੇ ਨਹੀਂ ਦੇਖੀ। ਮੈਂ ਤੁਹਾਨੂੰ ਕਦੇ ਵੀ ਨੌਜਵਾਨਾਂ ਨੂੰ ਪ੍ਰੇਰਣਾਦਾਇਕ ਭਾਸ਼ਣ ਦਿੰਦੇ ਨਹੀਂ ਦੇਖਿਆ।
ਇਹ ਵੀ ਪੜੋ: Miss Universe 2021: ਹਰਨਾਜ ਸੰਧੂ ਦਾ ਕਦੇ ਬਣਦਾ ਸੀ ਮਜ਼ਾਕ, ਦੇਸ਼ ਦੀ ਇਸ ਧੀ ’ਤੇ ਸਾਰਿਆਂ ਨੂੰ ਮਾਣ
ਤੁਹਾਨੂੰ ਦੱਸ ਦੇਈਏ ਕਿ ਹਰਨਾਜ਼ ਦੇ ਮਿਸ ਯੂਨੀਵਰਸ ਦਾ 70ਵਾਂ ਐਡੀਸ਼ਨ ਜਿੱਤਣ ਦੇ ਨਾਲ ਹੀ ਭਾਰਤ ਨੇ ਹੁਣ ਬਿਗ ਫੋਰ ਇੰਟਰਨੈਸ਼ਨਲ ਬਿਊਟੀ ਪ੍ਰਤੀਯੋਗਿਤਾ ਵਿੱਚ 10 ਖਿਤਾਬ ਜਿੱਤ ਲਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ 13 ਦਸੰਬਰ ਨੂੰ ਇਜ਼ਰਾਈਲ 'ਚ ਆਯੋਜਿਤ 70ਵੇਂ ਮਿਸ ਯੂਨੀਵਰਸ ਮੁਕਾਬਲੇ 'ਚ ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ (Miss Universe 2021 winner) ਜਿੱਤਿਆ ਹੈ। ਇਸ ਦੇ ਨਾਲ ਹੀ ਪ੍ਰਤੀਯੋਗਿਤਾ 'ਚ ਪਹਿਲੀ ਰਨਰਅੱਪ ਪੈਰਾਗੁਏ ਦੀ ਨਾਦੀਆ ਫਰੇਰਾ ਅਤੇ ਤੀਜੇ ਸਥਾਨ 'ਤੇ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਰਹੀ। ਫਿਲਮ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਇਸ ਵਾਰ ਜੱਜਿੰਗ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ।