ਮੁੰਬਈ : ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 980 ਅੰਕ ਡਿੱਗ ਕੇ 55,000 ਅੰਕ ਤੋਂ ਹੇਠਾਂ ਆ ਗਿਆ। BSE ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ 980.45 ਅੰਕ ਡਿੱਗ ਕੇ 54,721.78 'ਤੇ ਬੰਦ ਹੋਇਆ। ਇਸ ਦੌਰਾਨ NSE ਨਿਫਟੀ 300.15 ਅੰਕਾਂ ਦੀ ਗਿਰਾਵਟ ਨਾਲ 16,382.50 'ਤੇ ਬੰਦ ਹੋਇਆ। ਬਜਾਜ ਫਾਈਨਾਂਸ, ਐਚਸੀਐਲ ਟੈਕਨਾਲੋਜੀ, ਬਜਾਜ ਫਿਨਸਰਵ, ਮਾਰੂਤੀ ਸੁਜ਼ੂਕੀ ਇੰਡੀਆ, ਵਿਪਰੋ, ਐਕਸਿਸ ਬੈਂਕ, ਟਾਟਾ ਸਟੀਲ ਅਤੇ ਇਨਫੋਸਿਸ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ। ਅਮਰੀਕੀ ਸਟਾਕ ਐਕਸਚੇਂਜ ਵੀ ਵੀਰਵਾਰ ਨੂੰ ਕਾਰੋਬਾਰ ਵਿਚ ਭਾਰੀ ਗਿਰਾਵਟ ਦੇਖੀ ਗਈ।
ਵੀਰਵਾਰ ਨੂੰ, BSE ਬੈਂਚਮਾਰਕ ਸਿਰਫ 33.20 ਅੰਕ ਜਾਂ 0.06 ਫੀਸਦੀ ਦੇ ਵਾਧੇ ਨਾਲ 55,702.23 'ਤੇ ਬੰਦ ਹੋਇਆ। ਇਸੇ ਤਰ੍ਹਾਂ NSE ਨਿਫਟੀ 5.05 ਅੰਕ ਜਾਂ 0.03 ਫੀਸਦੀ ਦੇ ਵਾਧੇ ਨਾਲ 16,682.65 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.45 ਫੀਸਦੀ ਵਧ ਕੇ 111.40 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ।
ਇਹ ਵੀ ਪੜ੍ਹੋ : ਹਾਈਕੋਰਟ 'ਚ ਮੇਟਾ ਨੇ ਕਿਹਾ- ਨਿੱਜੀ ਪਾਰਟੀਆਂ 'ਤੇ ਪ੍ਰਗਟਾਵੇ ਦੀ ਆਜ਼ਾਦੀ ਲਾਗੂ ਨਹੀਂ ਹੁੰਦੀ