ਦਿੱਲੀ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਲਕੇ ਦਿੱਲੀ ਬੁਲਾਇਆ ਹੈ। ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਦੇ ਦਰਬਾਰ ਹਾਜ਼ਰੀ ਭਰਨ ਲਈ ਦਿੱਲੀ ਪਹੁੰਚ ਗਏ ਹਨ ਜੋ ਭਲਕੇ ਹਾਈਕਮਾਨ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜੋ: ਮੈਂ ਸਿੱਧੂ ਸਾਬ੍ਹ ਦਾ ਸਨਮਾਨ ਕਰਦਾ ਹਾਂ: ਕੇਜਰੀਵਾਲ
ਕੈਪਟਨ ਤੋਂ ਪਹਿਲਾਂ ਹਾਈਕਮਾਨ ਨੂੰ ਮਿਲੇ ਕਈ ਮੰਤਰੀ ਤੇ ਵਿਧਾਇਕ
ਕੈਪਟਨ ਅਮਰਿੰਦਰ ਸਿੰਘ ਦੀ ਹਾਈਕਮਾਨ ਨਾਲ ਮੁਲਾਕਾਤ ਤੋਂ ਪਹਿਲਾਂ ਕਈ ਵਿਧਾਇਕ ਤੇ ਸਾਂਸਦਾਂ ਨੇ ਹਾਈਕਮਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਹਰੀਸ਼ ਰਾਵਤ, ਸਾਂਸਦ ਗੁਰਜੀਤ ਔਜਲਾ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਸਣੇ ਕਈ ਹੋਰ ਵਿਧਾਇਕ ਮੌਜੂਦ ਸਨ। ਇਸ ਮੌਕੇ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨ ’ਤੇ ਬੋਲਦੇ ਕਿਹਾ ਕਿ ਜਦੋਂ ਮਾਮਲਾ ਹਾਈਕਮਾਨ ਵਿੱਚ ਹੋਵੇ ਤਾਂ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦਾ ਬਿਆਨ ਨਹੀਂ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਮੈਂ ਉਹ ਬਿਆਨ ਮੰਗਵਾਇਆ ਹੈ ਤੇ ਉਸ ਦੀ ਜਾਂਚ ਕਰਾਂਗਾ।
ਕੌਣ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ
ਇਸ ਮੌਕੇ ਹਰੀਸ਼ ਰਾਵਤ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਬਾਰੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੌਣ ਜਾਣਦਾ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਦੀ ਮਰਜ਼ੀ ਹੈ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
ਉਥੇ ਹੀ ਇਸ ਮੌਕੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ 2022 ਦੀਆਂ ਚੋਣਾਂ ਸਬੰਧੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 20 ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ।
ਸਿੱਧੂ ਸਿੱਧਾ ਹਾਈਕਮਾਨ ਨਾਲ ਕਰਨ ਗੱਲ
ਉਥੇ ਹੀ ਰਾਜ ਕੁਮਾਰ ਵੇਰਕਾ ਨੇ ਸਿੱਧੂ ਬਾਰੇ ਬੋਲਦੇ ਕਿਹਾ ਕਿ ਸਿੱਧੂ ਮੀਡੀਆ ਦੀ ਬਜਾਏ ਸਿੱਧਾ ਹਾਈਕਮਾਨ ਨਾਲ ਗੱਲ ਕਰਨ। ਉਹਨਾਂ ਨੇ ਕਿਹਾ ਕਿ ਜਦੋਂ ਹਾਈਕਮਾਨ ਸਭ ਦੀ ਗੱਲ ਸੁਣ ਰਹੀ ਹੈ ਤਾਂ ਫੇਰ ਵੱਖਰੀ ਗੱਲ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ।
ਇਸ ਮੌਕੇ ਮੁਲਾਕਾਤ ਤੋਂ ਬਾਅਦ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀਂ 2022 ਦੀਆਂ ਚੋਣਾਂ ਸਬੰਧੀ ਚਰਚਾ ਕਰਨ ਲਈ ਇੱਥੇ ਆਏ ਹਾਂ। ਨਵਜੋਤ ਸਿਂਘ ਸਿੱਧੂ ਬਾਰੇ ਬੋਲਦੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਹੈ ਉਹਨਾਂ ਦਾ ਤੂੰ-ਤੂੰ ਵਾਲਾ ਰਵੱਈਆ ਗਲਤ ਹੈ।
ਇਹ ਵੀ ਪੜੋ: Punjab Congress Conflict: ਸਿੱਧੂ ਸਰਕਾਰ ’ਚ ਰਹਿ ਕਿਉਂ ਨਹੀਂ ਬਦਲ ਸਕੇ ਸਿਸਟਮ: ਬਿੱਟੂ