ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਅਯੁੱਧਿਆ ਜਾਣ ਵਾਲੀ ਪਹਿਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਯੋਜਨਾ ਤਹਿਤ ਦਿੱਲੀ ਸਰਕਾਰ 60 ਸਾਲ ਤੋਂ ਵੱਧ ਉਮਰ ਦੇ ਸਾਰੇ ਧਰਮਾਂ ਦੇ ਯਾਤਰੀਆਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਵਾ ਰਹੀ ਹੈ। ਟਰੇਨ ਤੋਂ ਰਵਾਨਾ ਹੁੰਦੇ ਸਮੇਂ ਕੇਜਰੀਵਾਲ ਨੇ ਯਾਤਰੀਆਂ ਨਾਲ ਕੁਝ ਤਸਵੀਰਾਂ ਵੀ ਖਿਚਵਾਈਆਂ ਸਨ। ਜਿਸ ਨੂੰ ਕੇਜਰੀਵਾਲ ਨੇ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਕਰਦੇ ਹੋਏ ਲਿਖਿਆ।
“ਕੁਝ ਦਿਨ ਪਹਿਲਾਂ ਜਦੋਂ ਮੈਂ ਅਯੁੱਧਿਆ ਜੀ ਵਿੱਚ ਸ਼੍ਰੀ ਰਾਮਲਲਾ ਜੀ ਦੇ ਦਰਸ਼ਨ ਕੀਤੇ ਸਨ ਤਾਂ ਮੇਰੇ ਮਨ ਵਿੱਚ ਇੱਕ ਖਿਆਲ ਆਇਆ, ਦਿੱਲੀ ਦੇ ਸਾਰੇ ਬਜ਼ੁਰਗਾਂ ਨੂੰ ਵੀ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਾਵਾਂ, ਅੱਜ ਦਿੱਲੀ ਤੋਂ ਅਯੁੱਧਿਆ ਲਈ ਤੀਰਥ ਯਾਤਰਾ ਦੀ ਪਹਿਲੀ ਰੇਲਗੱਡੀ ਸ਼ੁਰੂ ਹੋਈ ਹੈ। ਭਾਵੁਕ ਪਲ ਸਨ, ਸਾਰਿਆਂ ਦੀ ਯਾਤਰਾ ਵਧੀਆਂ ਹੋਵੇ। ਜੈ ਸ਼੍ਰੀ ਰਾਮ"
ਦੱਸ ਦਈਏ ਕਿ ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਗਏ ਸੀ ਅਤੇ ਉਥੋਂ ਆ ਕੇ ਐਲਾਨ ਕੀਤਾ ਸੀ ਕਿ ਦਿੱਲੀ ਦੇ ਬਜ਼ੁਰਗਾਂ ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਮੁਫਤ (senior citizens pilgrimage free) ਕਰਵਾਏ ਜਾਣਗੇ। ਨਾਲ ਹੀ ਰਹਿਣਾ ਖਾਣਾ ਸਭ ਕੁਝ ਫ੍ਰੀ ਹੋਵੇਗਾ। ਜਿਸ ਲਈ ਮੁੱਖ ਮੰਤਰੀ ਮੁਫ਼ਤ ਤੀਰਥ ਯਾਤਰਾ ਸਕੀਮ ਦੀ ਵੈੱਬਸਾਈਟ 'ਤੇ ਰਜਿਸਟਰ ਕਰਕੇ ਇਸ ਯਾਤਰਾ 'ਤੇ ਜਾ ਸਕਦੇ ਹਨ।
ਇਸ ਯਾਤਰਾ 'ਤੇ ਜਾਣ ਵਾਲੇ ਬਜ਼ੁਰਗ ਬਹੁਤ ਖੁਸ਼ ਸੀ। ਉਹ ਕੇਜਰੀਵਾਲ ਨੂੰ ਵਧਾਈ ਦੇ ਰਹੇ ਸੀ। ਇਸ ਦੇ ਨਾਲ ਹੀ ਇਹ ਗੱਲ ਵੀ ਖਾਸ ਰਹੀ ਕਿ ਸਟੇਸ਼ਨ ਜਾਂ ਟਰੇਨ 'ਚ ਕਿਸੇ ਵੀ ਮੀਡੀਆ ਨੂੰ ਕਵਰੇਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜੋ: Assembly Elections 2022: PM ਮੋਦੀ ਦਾ ਉੱਤਰਾਖੰਡ ਦੌਰਾ, ਸੂਬੇ ਨੂੰ ਦੇਣਗੇ ਇਹ ਵੱਡਾ ਤੋਹਫਾ