ETV Bharat / bharat

ਗਾਜ਼ੀਪੁਰ ਮੰਡੀ ਤੋਂ ਮਿਲੇ IED ਬੰਬ 'ਚ 11:40 'ਤੇ ਹੋਣਾ ਸੀ ਧਮਾਕਾ - ਲਾਵਾਰਿਸ ਬੈਗ 'ਚੋਂ ਮਿਲੇ IED ਬੰਬ

ਕੱਲ੍ਹ ਦਿੱਲੀ ਦੀ ਗਾਜ਼ੀਪੁਰ ਮੰਡੀ ਵਿੱਚ ਮਿਲੇ ਆਈਈਡੀ ਬੰਬ ਵਿੱਚ ਧਮਾਕੇ ਦਾ ਸਮਾਂ 11.40 ਤੈਅ ਕੀਤਾ ਗਿਆ ਸੀ। ਇਸ ਆਈਈਡੀ ਵਿੱਚ ਤਿੰਨ ਕਿਲੋ ਵਿਸਫੋਟਕ ਰੱਖਿਆ ਗਿਆ ਸੀ। ਸੁਰੱਖਿਆ ਏਜੰਸੀਆਂ ਮਾਮਲੇ ਦੀ ਹੋਰ ਜਾਂਚ ਕਰ ਰਹੀਆਂ ਹਨ।

ਗਾਜ਼ੀਪੁਰ ਮੰਡੀ ਤੋਂ ਮਿਲੇ IED ਬੰਬ
ਗਾਜ਼ੀਪੁਰ ਮੰਡੀ ਤੋਂ ਮਿਲੇ IED ਬੰਬ
author img

By

Published : Jan 15, 2022, 10:51 AM IST

ਨਵੀਂ ਦਿੱਲੀ: ਗਾਜ਼ੀਪੁਰ ਮੰਡੀ ਵਿੱਚ ਮਿਲਿਆ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸਵੇਰੇ 11.40 ਵਜੇ ਫੱਟਣ ਵਾਲਾ ਸੀ। ਇਸ 'ਤੇ ਸੁਰੱਖਿਆ ਏਜੰਸੀਆਂ ਨੂੰ ਜੋ ਟਾਈਮਰ ਮਿਲਿਆ, ਉਸ ਦਾ ਸਮਾਂ 11.40 ਦਾ ਸੀ। ਇਸ ਆਈ.ਈ.ਡੀ ਵਿੱਚ ਤਿੰਨ ਕਿਲੋ ਵਿਸਫੋਟਕ ਰੱਖਿਆ ਗਿਆ ਸੀ, ਜਿਸ ਵਿੱਚ ਆਰਡੀਐਕਸ ਅਤੇ ਅਮੋਨੀਅਮ ਨਾਈਟ੍ਰੇਟ ਦੀ ਵੀ ਵਰਤੋਂ ਕੀਤੀ ਗਈ ਸੀ। ਸਪੈਸ਼ਲ ਸੈੱਲ ਮੁੱਢਲੀ ਜਾਂਚ ਵਿੱਚ ਮੰਨ ਰਿਹਾ ਹੈ ਕਿ ਇਹ ਹਮਲਾ ਕਰਨ ਦੀ ਸਾਜ਼ਿਸ਼ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਗਾਜ਼ੀਪੁਰ ਮੰਡੀ 'ਚ ਸਕੂਟੀ 'ਤੇ ਇਕ ਲਾਵਾਰਿਸ ਬੈਗ ਮਿਲਿਆ ਸੀ। 10.19 ਵਜੇ ਇਸ ਸਬੰਧੀ ਪੁਲਿਸ ਨੂੰ ਫ਼ੋਨ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪੂਰੇ ਬਾਜ਼ਾਰ ਨੂੰ ਖਾਲੀ ਕਰਵਾਇਆ ਅਤੇ ਬੈਗ 'ਚ ਸ਼ੱਕੀ ਵਸਤੂਆਂ ਹੋਣ ਕਾਰਨ ਫਾਇਰ ਬ੍ਰਿਗੇਡ ਵਿਭਾਗ ਅਤੇ NSG ਨੂੰ ਵੀ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਐੱਨਐੱਸਜੀ ਦੀ ਟੀਮ ਨੇ ਕਰੇਨ ਦੀ ਮਦਦ ਨਾਲ 8 ਫੁੱਟ ਡੂੰਘਾ ਟੋਆ ਬਣਾ ਕੇ ਉਸ 'ਚ ਬੰਬ ਨੂੰ ਵਿਸਫੋਟ ਕੀਤਾ। ਇਸ ਪੂਰੇ ਮਾਮਲੇ ਸਬੰਧੀ ਸਪੈਸ਼ਲ ਸੈੱਲ ਵੱਲੋਂ ਐਕਸਪਲੋਸਿਵ ਐਕਟ ਤਹਿਤ ਐਫ਼.ਆਈ.ਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਸਾਜ਼ਿਸ਼ ਪਿੱਛੇ ਕੌਣ ਸੀ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਬੰਬ 'ਤੇ ਧਮਾਕੇ ਦਾ ਸਮਾਂ ਸਵੇਰੇ 11.40 ਵਜੇ ਰੱਖਿਆ ਗਿਆ ਸੀ। ਇਹ ਇਕ ਆਈਈਡੀ ਸੀ ਜਿਸ ਦੀ ਵਰਤੋਂ ਅੱਤਵਾਦੀ ਧਮਾਕਿਆਂ ਲਈ ਕਰਦੇ ਹਨ। ਇਸ ਵਿਚ ਤਿੰਨ ਕਿਲੋ ਵਿਸਫੋਟਕ ਸੀ, ਜਿਸ ਕਾਰਨ ਜੇਕਰ ਧਮਾਕਾ ਹੋ ਜਾਂਦਾ ਤਾਂ ਉਥੇ ਮੌਜੂਦ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।

ਜਿਸ ਤਰੀਕੇ ਨਾਲ ਇਹ ਆਈਈਡੀ ਬਣਾਈ ਗਈ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਇਹ ਅੱਤਵਾਦੀ ਸਾਜ਼ਿਸ਼ ਹੈ। ਸਪੈਸ਼ਲ ਸੈੱਲ ਦਾ ਮੰਨਣਾ ਹੈ ਕਿ ਕਿਸੇ ਅੱਤਵਾਦੀ ਸੰਗਠਨ ਨੇ ਇਹ ਬੈਗ ਸਲੀਪਰ ਸੈੱਲ ਰਾਹੀਂ ਫੁੱਲ ਬਾਜ਼ਾਰ 'ਚ ਰੱਖਿਆ ਸੀ। ਉਸ ਦੀ ਪਛਾਣ ਕਰਨ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਕਨੀਕੀ ਨਿਗਰਾਨੀ ਰਾਹੀਂ ਵੀ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲੀਸ ਸੂਤਰਾਂ ਦਾ ਮੰਨਣਾ ਹੈ ਕਿ ਮੁਲਜ਼ਮਾਂ ਨੇ ਇਹ ਬੈਗ ਸਵੇਰੇ ਕਰੀਬ 10.10 ਵਜੇ ਸਕੂਟੀ ’ਤੇ ਰੱਖਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਜਲਦੀ ਮੰਡੀ ਪਹੁੰਚ ਗਿਆ ਹੋਵੇਗਾ, ਜਿਸ ਕਾਰਨ ਪੁਲੀਸ ਨੂੰ ਬਚਾਅ ਲਈ ਹੋਰ ਸਮਾਂ ਮਿਲਿਆ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਇਹ ਧਮਾਕਾ ਉਸ ਸਮੇਂ ਕਰਨਾ ਚਾਹੁੰਦਾ ਸੀ ਜਦੋਂ ਉੱਥੇ ਲੋਕਾਂ ਦੀ ਭਾਰੀ ਭੀੜ ਸੀ। ਇਸ ਕਾਰਨ 11.40 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। ਪੁਲਿਸ ਟੀਮ ਇਨ੍ਹਾਂ ਸਾਰੇ ਪੁਆਇੰਟਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:- ਲਾਵਾਰਿਸ ਬੈਗ 'ਚੋਂ ਮਿਲਿਆ IED, ਬੰਬ ਨਿਰੋਧਕ ਦਸਤੇ ਨੇ ਕੀਤਾ ਅਕਿਰਿਆਸ਼ੀਲ

ETV Bharat Logo

Copyright © 2025 Ushodaya Enterprises Pvt. Ltd., All Rights Reserved.