ETV Bharat / bharat

Himachal Pradesh: ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹੀ ਸਕਾਰਪੀਓ ਕਾਰ, ਭਾਰੀ ਮੀਂਹ ਨੇ ਮਚਾਈ ਤਬਾਹੀ - ਐਸਡੀਐਮ ਹਰੋਲੀ ਵਿਸ਼ਾਲ ਸ਼ਰਮਾ

ਹਿਮਾਚਲ ਦੇ ਊਨਾ ਜ਼ਿਲ੍ਹੇ 'ਚ ਭਾਰੀ ਬਰਸਾਤ ਕਾਰਨ ਹੰਸ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੇ ਨਾਲ ਹੀ ਹਰੋਲੀ ਵਿੱਚ ਖੱਡ ਵਿੱਚ ਹੜ੍ਹ ਆਉਣ ਕਾਰਨ ਸੜਕ ਉਤੇ ਪਾਣੀ ਭਰ ਦਿਆ। ਇਸ ਦੌਰਾਨ ਸੜਕ ਪਾਰ ਕਰ ਰਹੀ ਇੱਕ ਸਕਾਰਪੀਓ ਕਾਰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਡਰਾਈਵਰ ਨੂੰ ਬਚਾਇਆ। ਪੜ੍ਹੋ ਪੂਰੀ ਖਬਰ...

Scorpio car lying like straw in the river, water filled in houses and fields due to heavy rain
ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹੀ ਸਕਾਰਪੀਓ ਕਾਰ, ਭਾਰੀ ਮੀਂਹ ਨੇ ਘਰਾਂ ਤੇ ਖੇਤਾਂ ਵਿੱਚ ਮਚਾਈ ਤਬਾਹੀ
author img

By

Published : Jul 5, 2023, 9:21 PM IST

Updated : Jul 5, 2023, 10:42 PM IST

ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹੀ ਸਕਾਰਪੀਓ ਕਾਰ

ਊਨਾ: ਹਿਮਾਚਲ 'ਚ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਦਰਿਆਵਾਂ ਅਤੇ ਨਾਲਿਆਂ ਦਾ ਪਾਣੀ ਚੜ੍ਹ ਗਿਆ ਹੈ। ਊਨਾ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਘਰ, ਖੇਤ ਅਤੇ ਸੜਕਾਂ ਸਭ ਪਾਣੀ ਵਿੱਚ ਡੁੱਬ ਗਈਆਂ ਹਨ। ਊਨਾ ਵਿੱਚ ਅੱਜ ਸਵੇਰੇ 5 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਨਾਲਿਆਂ, ਖੱਡਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੇ ਨਾਲ ਹੀ ਹਰੋਲੀ 'ਚ ਸੜਕ 'ਤੇ ਤੇਜ਼ ਵਹਾਅ ਵਿੱਚ ਸਕੋਰਪੀਏ ਕਾਰ ਵਹਿ ਗਈ। ਗਨੀਮਤ ਰਹੀ ਕਿ ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਡਰਾਈਵਰ ਨੂੰ ਬਚਾ ਲਿਆ।

ਮੀਂਹ ਕਾਰਨ ਸਬ-ਡਵੀਜ਼ਨ ਹਰੋਲੀ ਦਾ ਸਭ ਤੋਂ ਵਧ ਨੁਕਸਾਨ : ਐਸਡੀਐਮ ਹਰੋਲੀ ਵਿਸ਼ਾਲ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਅੱਗ ਬੁਝਾਊ ਵਿਭਾਗ ਨੂੰ ਘਰਾਂ ਵਿੱਚ ਦਾਖਲ ਹੋਏ ਪਾਣੀ ਨੂੰ ਕੱਢਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਊਨਾ ਵਿੱਚ ਬੁੱਧਵਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਜ਼ਿਲ੍ਹੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸਾਰੀਆਂ ਸਬ ਡਿਵੀਜ਼ਨਾਂ ਵਿੱਚ ਮੀਂਹ ਕਾਰਨ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਮੀਂਹ ਕਾਰਨ ਸਬ-ਡਵੀਜ਼ਨ ਹਰੋਲੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

Scorpio car lying like straw in the river, water filled in houses and fields due to heavy rain
ਭਾਰੀ ਮੀਂਹ ਨੇ ਘਰਾਂ ਤੇ ਖੇਤਾਂ ਵਿੱਚ ਮਚਾਈ ਤਬਾਹੀ

ਬਰਸਾਤ ਕਾਰਨ ਹਰੋਲੀ ਹਸਪਤਾਲ ਨੇੜੇ ਟੋਇਆਂ ਦਾ ਪਾਣੀ ਸੜਕ ’ਤੇ ਆ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਇਕ ਸਕਾਰਪੀਓ ਚਾਲਕ ਨੇ ਕਾਰ ਨੂੰ ਪਾਣੀ ਦੇ ਤੇਜ਼ ਵਹਾਅ 'ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸਕਾਰਪੀਓ ਗੱਡੀ ਕਰੀਬ 200 ਮੀਟਰ ਦੂਰ ਜਾ ਕੇ ਫਸ ਗਈ। ਰਾਹਤ ਵਾਲੀ ਗੱਲ ਹੈ ਕਿ ਲੋਕਾਂ ਨੇ ਰੱਸੀ ਦੀ ਮਦਦ ਨਾਲ ਡਰਾਈਵਰ ਨੂੰ ਬਚਾਇਆ। ਇਸ ਦੇ ਨਾਲ ਹੀ ਕਾਰ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਇਲਾਕਾ ਵਾਸੀਆਂ ਵੱਲੋਂ ਸਰਕਾਰ ਪਾਸੋਂ ਇਹ ਮੰਗ : ਇਲਾਕਾ ਨਿਵਾਸੀ ਅਜੀਤ ਨੇ ਦੱਸਿਆ ਕਿ ਕਾਫੀ ਸਮੇਂ ਬਾਅਦ ਇੰਨਾ ਪਾਣੀ ਖੱਡ 'ਚ ਆਇਆ ਹੈ, ਜਿਸ ਕਾਰਨ ਇਕ ਕਾਰ ਪਾਣੀ 'ਚ ਰੁੜ੍ਹ ਗਈ, ਜਿਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਥਾਂ ’ਤੇ ਪੁਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਪੁਲ ਬਣ ਜਾਵੇ ਤਾਂ ਅਜਿਹਾ ਹਾਦਸਾ ਨਾ ਵਾਪਰੇ। ਪਿੰਡ ਹਰੋਲੀ ਦੇ ਉਪ ਮੁੱਖੀ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੋ ਰਹੀ ਬਰਸਾਤ ਕਾਰਨ ਨਦੀ ਨਾਲੇ ਵਿੱਚ ਪਾਣੀ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਮੀਂਹ ਦਾ ਪਾਣੀ ਕਈ ਘਰਾਂ, ਦੁਕਾਨਾਂ ਅਤੇ ਖੇਤਾਂ ਵਿੱਚ ਵੜ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਬਾਅਦ ਉਨ੍ਹਾਂ ਨੇ ਇੰਨੀ ਭਾਰੀ ਬਰਸਾਤ ਦੇਖੀ ਹੈ। ਹਰੋਲੀ ਖੱਡ ਵਿੱਚ ਪਾਣੀ ਆਉਣ ਕਾਰਨ ਕੁਝ ਘਰਾਂ ਨੂੰ ਨੁਕਸਾਨ ਪੁੱਜਾ ਹੈ।

Last Updated : Jul 5, 2023, 10:42 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.