ETV Bharat / bharat

ਚੀਨੀ ਵਿਗਿਆਨੀਆਂ ਨੇ ਕੋਰੋਨਾ ਦੇ ਨਵੇਂ ਰੂਪ NeoCov ਦੇ ਬਾਰੇ ਦਿੱਤੀ ਚੇਤਾਵਨੀ, ਹੋਵੇਗੀ ਹਰ ਤੀਜੇ ਮਰੀਜ਼ ਦੀ ਮੌਤ - ਦੱਖਣੀ ਅਫਰੀਕਾ ਵਿੱਚ ਖੋਜੇ ਗਏ ਇੱਕ ਨਵੇਂ ਕੋਰੋਨਾ ਵਾਇਰਸ ਨਿਓਕੋਵ

ਵੁਹਾਨ ਯੂਨੀਵਰਸਿਟੀ ਅਤੇ ਚੀਨ ਦੀ ਚਾਈਨੀਜ਼ ਅਕੈਡਮੀ ਆਫ਼ ਸਾਇੰਸਜ਼ ਦੇ ਇੰਸਟੀਚਿਊਟ ਆਫ਼ ਬਾਇਓਫਿਜ਼ਿਕਸ ਦੇ ਖੋਜਕਰਤਾਵਾਂ ਦੇ ਅਧਿਐਨ ਅਨੁਸਾਰ, ਨਿਓਕੋਵ (NeoCov) ਕੋਈ ਨਵਾਂ ਵਾਇਰਸ ਨਹੀਂ ਹੈ ਕਿਉਂਕਿ ਇਹ ਸਾਹ ਲੈਣ ਵਾਲੇ ਸਿੰਡਰੋਮ MERS-CoV ਨਾਲ ਸਬੰਧਤ ਹੈ, ਜਿਸਦਾ ਪ੍ਰਕੋਪ 2012 ਅਤੇ 2015 ਵਿੱਚ ਦੇਖਿਆ ਜਾ ਚੁੱਕਿਆ ਹੈ।

ਕੋਰੋਨਾ ਦੇ ਨਵੇਂ ਰੂਪ NeoCov
ਕੋਰੋਨਾ ਦੇ ਨਵੇਂ ਰੂਪ NeoCov
author img

By

Published : Jan 28, 2022, 2:02 PM IST

ਨਵੀਂ ਦਿੱਲੀ: ਦੁਨੀਆ ਭਰ 'ਚ ਕੋਰੋਨਾ ਵਾਇਰਸ (Coronavirus) ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵੀ ਇਸ ਲਾਗ ਤੋਂ ਅਛੂਤਾ ਨਹੀਂ ਹੈ। ਹਰ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਹਰ ਰੋਜ਼ ਲੱਖਾਂ ਲੋਕ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੌਰਾਨ ਚੀਨ ਦੇ ਵੁਹਾਨ (Wuhan) ਦੇ ਵਿਗਿਆਨੀਆਂ ਨੇ ਦੱਖਣੀ ਅਫਰੀਕਾ ਵਿੱਚ ਖੋਜੇ ਗਏ ਇੱਕ ਨਵੇਂ ਕੋਰੋਨਾ ਵਾਇਰਸ ਨਿਓਕੋਵ (NeoCov) ਬਾਰੇ ਚੇਤਾਵਨੀ ਦਿੱਤੀ ਹੈ।

ਚੀਨੀ ਵਿਗਿਆਨੀ ਦੀ ਚਿਤਾਵਨੀ
ਚੀਨੀ ਵਿਗਿਆਨੀ ਦੀ ਚਿਤਾਵਨੀ

3 ਚੋਂ 1 ਮਰੀਜ਼ ਦੀ ਹੋ ਸਕਦੀ ਹੈ ਮੌਤ

ਨਿਓਕੋਵ ਵਾਇਰਸ ਬਾਰੇ ਚੇਤਾਵਨੀ ਦਿੰਦੇ ਹੋਏ ਵੁਹਾਨ (Wuhan) ਦੇ ਵਿਗਿਆਨੀਆਂ ਨੇ ਕਿਹਾ ਕਿ ਇਹ ਵਾਇਰਸ ਬਹੁਤ ਛੂਤਕਾਰੀ ਹੈ। ਇਸ ਦੇ ਨਾਲ ਹੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹੋਰ ਵੀ ਘਾਤਕ ਹੈ ਅਤੇ ਇਸ ਨਾਲ ਸੰਕਰਮਿਤ 3 ਵਿੱਚੋਂ 1 ਮਰੀਜ਼ ਦੀ ਮੌਤ (Mortality Rate) ਹੋ ਸਕਦੀ ਹੈ।

MERS-CoV ਨਵਾਂ ਜੁੜਿਆ ਹੈ ਨਵਾਂ ਵਾਇਰਸ

ਇਸ ਦੇ ਨਾਲ ਹੀ, ਰੂਸੀ ਸਮਾਚਾਰ ਏਜੰਸੀ ਸਪੂਤਨਿਕ ਦੀ ਰਿਪੋਰਟ ਦੇ ਮੁਤਾਬਿਕ ਨਵਾਂ ਕੋਰੋਨਾ ਵਾਇਰਸ NeoCov ਵੀ MERS-CoV ਵਾਇਰਸ ਨਾਲ ਜੁੜਿਆ ਹੋਇਆ ਹੈ। ਇਸ ਦਾ ਪ੍ਰਕੋਪ ਪਹਿਲੀ ਵਾਰ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਸਾਲ 2012 ਅਤੇ 2015 ਵਿੱਚ ਪਾਇਆ ਗਿਆ ਸੀ।

ਅਜੇ ਮਨੁੱਖਾਂ ਚ ਨਹੀਂ ਫੈਲਦਾ ਵਾਇਰਸ

ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਨਵਾਂ ਕੋਰੋਨਾ ਵਾਇਰਸ ਨਿਓਕੋਵ ਅਜੇ ਤੱਕ ਮਨੁੱਖਾਂ ਵਿੱਚ ਨਹੀਂ ਫੈਲਿਆ ਹੈ ਅਤੇ ਦੱਖਣੀ ਅਫਰੀਕਾ ਵਿੱਚ ਇਹ ਵਾਇਰਸ ਚਮਗਿੱਦੜਾਂ ਵਿੱਚ ਪਾਇਆ ਗਿਆ ਹੈ। ਹੁਣ ਤੱਕ ਇਹ ਵਾਇਰਸ ਸਿਰਫ਼ ਜਾਨਵਰਾਂ ਵਿੱਚ ਹੀ ਦੇਖਿਆ ਗਿਆ ਹੈ।

ਮਨੁੱਖਾਂ ਨੂੰ ਕਰ ਸਕਦਾ ਹੈ ਸੰਕ੍ਰਮਿਤ

BioRxiv ਵੈੱਬਸਾਈਟ 'ਤੇ ਪ੍ਰਕਾਸ਼ਿਤ ਖੋਜ ਦੇ ਮੁਤਾਬਿਕ SARS-CoV-2, NeoCoV ਅਤੇ ਇਸਦੇ ਨਜ਼ਦੀਕੀ ਸਹਿਯੋਗੀ PDF-2180-CoV ਵੀ ਮਨੁੱਖਾਂ ਨੂੰ ਸੰਕਰਮਿਤ ਕਰ ਸਕਦੇ ਹਨ। ਵੁਹਾਨ ਯੂਨੀਵਰਸਿਟੀ ਅਤੇ ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਦੇ ਖੋਜਕਰਤਾਵਾਂ ਦੇ ਅਨੁਸਾਰ, ਮਨੁੱਖੀ ਸੈੱਲਾਂ ਨੂੰ ਸੰਕਰਮਿਤ ਕਰਨ ਲਈ ਇਸ ਨਵੇਂ ਕੋਰੋਨਾ ਵਾਇਰਸ ਲਈ ਸਿਰਫ ਇੱਕ ਪਰਿਵਰਤਨ ਦੀ ਜ਼ਰੂਰਤ ਹੈ।

ਨਵੇਂ ਵਾਇਰਸ ਵਿੱਚ MERS-CoV ਅਤੇ SARS-CoV-2 ਦੀਆਂ ਵਿਸ਼ੇਸ਼ਤਾਵਾਂ

ਖੋਜ ਵਿੱਚ ਕਿਹਾ ਗਿਆ ਹੈ ਕਿ ਨਵੇਂ ਵਾਇਰਸ NeoCoV ਵਿੱਚ ਮੌਜੂਦਾ SARS-CoV-2 ਕੋਰੋਨਾ ਵਾਇਰਸ ਅਤੇ MERS-CoV ਦੇ ਗੁਣ ਹਨ, ਜੋ ਇਸਨੂੰ ਬਹੁਤ ਜ਼ਿਆਦਾ ਛੂਤਕਾਰੀ ਬਣਾਉਂਦੇ ਹਨ। ਖੋਜ ਵਿੱਚ ਕਿਹਾ ਗਿਆ ਹੈ ਕਿ NeoCoV ਵਾਇਰਸ MERS ਵਾਂਗ ਹੀ ਕਈ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ ਅਤੇ ਇਹ ਅੰਕੜਾ ਹਰ 3 ਮਰੀਜ਼ਾਂ ਵਿੱਚੋਂ 1 ਹੋ ਸਕਦਾ ਹੈ।

ਇਹ ਵੀ ਪੜੋ: 275 ਰੁਪਏ ਤੱਕ ਸੀਮਤ ਹੋ ਸਕਦੀ ਹੈ ਕੋਰੋਨਾ ਟੀਕਿਆਂ ਦੀ ਕੀਮਤ, ਜਲਦੀ ਹੀ ਆ ਸਕਦੈ ਬਾਜ਼ਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.