ਜਬਲਪੁਰ - ਕਹਿੰਦੇ ਨੇ ਜਿਥੇ ਆਪਣੇ ਖੂਨ ਦੇ ਰਿਸ਼ਤੇ ਕੰਮ ਆਉਣੇ ਉਥੇ ਕੋਈ ਨਹੀਂ ਆਉਂਦਾ, ਤੇ ਖੂਨ ਦੇ ਰਿਸ਼ਤਿਆਂ ਦਾ ਜਦ ਖੂਨ ਵਹੇ ਤਾਂ ਕੋਈ ਦੇਖ ਨਹੀਂ ਸਹਾਰਦਾ ਅਤੇ ਆਪਣੀ ਜਾਨ ਦੀ ਬਾਜ਼ੀ ਤੱਕ ਲਗਾ ਦਿੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਬਲਪੁਰ ਤੋਂ ਇੱਕ ਨੌਜਵਾਨ ਨੇ ਉਸ ਵੇਲੇ ਬਦਮਾਸ਼ਾਂ ਨਾਲ ਲੋਹਾ ਲਿਆ ਜਦ ਉਸਦੇ ਭਰਾ ਨੂੰ ਕੁਝ ਵਿਦਿਆਰਥੀਆਂ ਵੱਲੋਂ ਆਪਸੀ ਲੜਾਈ ਦੇ ਚਲਦਿਆਂ ਹਮਲਾ ਕੀਤਾ ਗਿਆ ਤਾਂ ਉਸ ਨੇ ਭਰਾ ਦੇ ਬਚਾਅ ਲਈ ਦਖਲਅੰਦਾਜ਼ੀ ਕੀਤੀ, ਪਰ ਇਸ ਵਿਚਾਲੇ ਬਦਮਾਸ਼ੀ 'ਤੇ ਉਤਰੇ ਸਕੂਲੀ ਵਿਦਿਆਰਥੀਆਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਉਸ ਨੇ ਚਾਕੂਆਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਵੀ ਕਰ ਦਿੱਤਾ। ਇਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫਿਲਹਾਲ ਜ਼ਖਮੀ ਨੌਜਵਾਨ ਸਥਾਨਕ ਹਸਪਤਾਲ 'ਚ ਇਲਾਜ ਅਧੀਨ ਹੈ ।
ਵਿਦਿਆਰਥੀਆਂ 'ਚ ਲੜਾਈ ਦੀ ਸੀਸੀਟੀਵੀ : ਜ਼ਿਕਰਯੋਗ ਹੈ ਕਿ ਘਟਨਾ ਦੇ ਤਿੰਨ ਦਿਨ ਬਾਅਦ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ। ਇਸ ਤੋਂ ਬਾਅਦ ਸਥਾਨਕ ਓਮਤੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਘਟਨਾ 6 ਫਰਵਰੀ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ। ਓਮਤੀ ਥਾਣਾ ਖੇਤਰ ਦੇ ਰਸਾਲ ਚੌਕ 'ਤੇ ਸਥਿਤ ਮਹਾਰਿਸ਼ੀ ਸਕੂਲ 'ਚ ਜਦੋਂ 18 ਸਾਲਾ ਨੌਜਵਾਨ ਸੰਦੇਸ਼ ਆਪਣੇ ਭਰਾ ਸ਼੍ਰੀਕਾਂਤ ਨੂੰ ਸਕੂਲ ਛੱਡਣ ਗਿਆ ਸੀ। ਇਸ ਦੇ ਨਾਲ ਹੀ ਵਿਦਿਆਰਥੀਆਂ ਵਿੱਚ ਸਕੂਲ ਦੇ ਬਾਹਰ ਬਹਿਸ ਚੱਲ ਰਹੀ ਸੀ। ਇਸੇ ਲਈ ਸੰਦੇਸ਼ ਨੇ ਵਿਚ ਬਚਾਅ ਕਰਨਾ ਸ਼ੁਰੂ ਕਰ ਦਿੱਤਾ। ਸਕੂਲੀ ਵਰਦੀ 'ਚ ਆਏ ਅੱਧੀ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਲੱਤਾਂ-ਮੁੱਕੇ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੂੰ ਲਹੂ-ਲੁਹਾਨ ਹਾਲਤ 'ਚ ਦੇਖ ਕੇ ਸਾਰੇ ਵਿਦਿਆਰਥੀ ਮੌਕੇ ਤੋਂ ਭੱਜ ਗਏ।
ਇਹ ਵੀ ਪੜ੍ਹੋ :Forced intercourse with child girl : ਵਹਿਸ਼ੀਪੁਣੇ ਦੀਆਂ ਹੱਦਾਂ ਪਾਰ, ਡੇਢ ਸਾਲ ਦੀ ਬੱਚੀ ਨਾਲ ਕੀਤਾ ਜ਼ਬਰ-ਜਨਾਹ
ਮੁਲਜ਼ਮ ਖਿਲਾਫ ਰਵਾਈ ਦੀ ਮੰਗ: ਦੂਜੇ ਪਾਸੇ ਪੀੜਤ ਪਰਿਵਾਰ ਆਪਣੇ ਬੱਚਿਆਂ ਨਾਲ ਹੋਏ ਇਸ ਤਸ਼ੱਦਦ ਲਈ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਉਹਨਾਂ ਕਿਹਾ ਕਿ ਸਕੂਲ ਛੱਡਣ ਆਏ ਮਾਪਿਆਂ ਨੇ ਪੁਲਿਸ ਅਤੇ ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਸੀ । ਜੇਕਰ ਸਥਾਨਕ ਲੋਕ ਉਹਨਾਂ ਨੂੰ ਇਸ ਘਟਨਾ ਤੋਂ ਜਾਣੂ ਨਾ ਕਰਵਾਉਂਦੇ ਤਾਂ ਨੁਕਸਾਨ ਵਾਧੂ ਹੋਣਾ ਸੀ। ਉਹਨਾਂ ਕਿਹਾ ਕਿ ਫਿਲਹਾਲ ਸਾਡੇ ਬਚੇ ਹਸਪਤਾਲ 'ਚ ਇਲਾਜ ਅਧੀਨ ਹੈ। ਨੌਜਵਾਨ 'ਤੇ ਹਮਲਾ ਕਰਨ ਵਾਲੇ ਸਾਰੇ ਹਮਲਾਵਰ ਮਹਾਰਿਸ਼ੀ ਸਕੂਲ ਦੇ ਦੱਸੇ ਜਾ ਰਹੇ ਹਨ। ਸ਼ਿਕਾਇਤ ਲੈ ਕੇ ਐਸਪੀ ਦਫ਼ਤਰ ਪੁੱਜੇ ਜ਼ਖ਼ਮੀ ਨੌਜਵਾਨ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ ਤਾਂ ਜੋ ਦੋਬਾਰਾ ਉਹ ਅਜਿਹਾ ਕਾਂਡ ਕਰਨ ਤੋਂ ਪਹਿਲਾਂ 100 ਵਾਰ ਸੋਚਣ।