ਨਵੀਂ ਦਿੱਲੀ: ਅਫਜ਼ਲ ਅੰਸਾਰੀ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਗੈਂਗਸਟਰ ਮਾਮਲੇ 'ਚ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਦਾ ਰਾਹ ਸਾਫ਼ ਹੋ ਗਿਆ। ਬਸਪਾ ਨੇਤਾ ਅੰਸਾਰੀ ਨੂੰ 29 ਅਪ੍ਰੈਲ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਚਾਰ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਗਾਜ਼ੀਪੁਰ ਤੋਂ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ। ਹੁਣ, ਸੁਪਰੀਮ ਕੋਰਟ ਵੱਲੋਂ ਸਜ਼ਾ 'ਤੇ ਰੋਕ ਲਗਾਉਣ ਤੋਂ ਬਾਅਦ, ਅੰਸਾਰੀ ਸੰਸਦ ਨਿਧੀ ਦਾ ਉਪਯੋਗ ਕਰ ਸਕਣਗੇ, ਹਾਲਾਂਕਿ, ਉਨ੍ਹਾਂ ਨੂੰ ਸਦਨ ਵਿੱਚ ਕੋਈ ਵੋਟਿੰਗ ਅਧਿਕਾਰ ਨਹੀਂ ਹੋਵੇਗਾ।
ਜਸਟਿਸ ਸੂਰਿਆ ਕਾਂਤ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਉੱਜਵਲ ਭੂਯਾਨ ਦੀ ਬੈਂਚ ਨੇ ਅੰਸਾਰੀ ਦੀ ਅਪੀਲ ਨੂੰ ਅੰਸ਼ਕ ਤੌਰ 'ਤੇ ਸਵੀਕਾਰ ਕਰ ਲਿਆ। ਜਸਟਿਸ ਕਾਂਤ ਅਤੇ ਭੂਈਆਂ ਨੇ ਅੰਸਾਰੀ ਦੀ ਪਟੀਸ਼ਨ ਦੇ ਹੱਕ ਵਿੱਚ ਫੈਸਲਾ ਸੁਣਾਇਆ, ਹਾਲਾਂਕਿ ਜਸਟਿਸ ਦੱਤਾ ਨੇ ਕਿਹਾ ਕਿ ਅੰਸਾਰੀ ਦੀ ਅਪੀਲ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਨਹੀਂ ਹੋਣਾ ਚਾਹੀਦਾ। ਸਿਖਰਲੀ ਅਦਾਲਤ ਨੇ ਇਲਾਹਾਬਾਦ ਹਾਈ ਕੋਰਟ ਨੂੰ ਸਜ਼ਾ ਦੇ ਖਿਲਾਫ ਉਸਦੀ ਪਟੀਸ਼ਨ 'ਤੇ ਫੈਸਲਾ ਕਰਨ ਲਈ 30 ਜੂਨ, 2024 ਦੀ ਸਮਾਂ ਸੀਮਾ ਤੈਅ ਕੀਤੀ ਹੈ। ਕੇਸ ਦਾ ਵਿਸਥਾਰਤ ਫੈਸਲਾ ਅੱਜ ਅਪਲੋਡ ਕੀਤਾ ਜਾਵੇਗਾ।
ਅਪਰੈਲ ਵਿੱਚ, ਗਾਜ਼ੀਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਅੰਸਾਰੀ ਅਤੇ ਉਨ੍ਹਾਂ ਦੇ ਭਰਾ ਮੁਖਤਾਰ ਅੰਸਾਰੀ, ਸਾਬਕਾ ਵਿਧਾਇਕ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ਵਿੱਚ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਬਹੁਗਿਣਤੀ ਰਾਏ ਨੇ ਕਿਹਾ ਕਿ ਅੰਸਾਰੀ 2024 ਵਿਚ ਅਗਲੀਆਂ ਲੋਕ ਸਭਾ ਚੋਣਾਂ ਲੜ ਸਕਦੇ ਹਨ ਅਤੇ ਇਸ ਚੋਣ ਦਾ ਨਤੀਜਾ ਹਾਈਕੋਰਟ ਦੇ ਉਸ ਦੀ ਅਪੀਲ 'ਤੇ ਆਉਣ ਵਾਲੇ ਫੈਸਲੇ 'ਤੇ ਨਿਰਭਰ ਕਰੇਗਾ।
- ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ ਅੱਜ ਹਾਈਕੋਰਟ ਵਿੱਚ ਪੇਸ਼ੀ, ADGP ਜੇਲ੍ਹ ਨੇ ਹੋਣਾ ਹੈ ਪੇਸ਼, ਜੇਲ੍ਹ ਅੰਦਰ ਹੁੰਦੀ ਮੋਬਾਇਲ ਵਰਤੋਂ ਸਬੰਧੀ ਦੇਣਾ ਪਵੇਗਾ ਬਿਓਰਾ
- Parliament Winter Session: ਸੈਸ਼ਨ ਦਾ ਅੱਜ 9ਵਾਂ ਦਿਨ, TMC ਸਾਂਸਦ ਡੇਰੇਕ ਓ ਬ੍ਰਾਇਨ ਰਾਜ ਸਭਾ ਤੋਂ ਮੁਅੱਤਲ
- Parliament Security Breach: ਪੁਲਿਸ ਸੂਤਰਾਂ ਦੇ ਹਵਾਲੇ ਤੋਂ ਵੱਡਾ ਖ਼ੁਲਾਸਾ, ਸੰਸਦ ਦੀ ਸੁਰੱਖਿਆ 'ਚ ਸੰਨ੍ਹ ਲਾਉਣ ਦੇ ਮਾਮਲੇ ਦਾ ਮਾਸਟਰਮਾਈਂਡ 'ਕੋਈ ਹੋਰ'
ਸੁਣਵਾਈ ਦੌਰਾਨ ਅਫਜ਼ਲ ਅੰਸਾਰੀ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਮੁਵੱਕਿਲ ਦੀ ਸਜ਼ਾ 'ਤੇ ਰੋਕ ਨਹੀਂ ਲਗਾਈ ਗਈ ਤਾਂ ਗਾਜ਼ੀਪੁਰ ਹਲਕੇ ਦੀ ਲੋਕ ਸਭਾ 'ਚ ਪ੍ਰਤੀਨਿਧਤਾ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ।