ETV Bharat / bharat

ਸਰੋਵਰ ਸ਼ਹਿਰ ਨੈਨੀਤਾਲ 'ਚ ਬਣ ਰਹੇ ਹਨ ਭੁਚਾਲ ਰੋਧੀ ਨੈਚੁਰਲ ਹਾਉਸ

ਹਾਲ ਹੀ ਦੇ ਸਮੇਂ ਵਿੱਚ ਮਨੁੱਖ ਜਾਤੀ ਨੇ ਬ੍ਰਹਮ ਤਬਾਹੀ ਨੂੰ ਝੇਲਿਆ ਹੈ ਉਸ ਵਿੱਚ ਭੁਚਾਲ ਪ੍ਰਮੁੱਖ ਹੈ ਜੋ ਮਿੰਟਾਂ ਵਿੱਚ ਹੀ ਇੰਨੀ ਵੱਡੀ ਤਬਾਹੀ ਲੈ ਕੇ ਆਉਂਦਾ ਹੈ ਕਿ ਇਕ ਹੀ ਪਲ ਵਿੱਚ ਸਭ ਕੁਝ ਖ਼ਤਮ ਹੋ ਜਾਏ। ਇਸ ਲਈ, ਵਿਸ਼ਵ ਵਿੱਚ ਅਜਿਹੇ ਮਕਾਨ ਬਣਾਉਣ ਲਈ ਕਵਾਇਦ ਸ਼ੁਰੂ ਹੋ ਗਈ, ਜੋ ਸੁੰਦਰ ਅਤੇ ਆਕਰਸ਼ਕ ਤਾਂ ਹੋਣ ਨਾਲ ਹੀ ਉਹ ਮਕਾਨ ਵੱਡੇ ਭੁਚਾਲਾਂ ਦਾ ਸਾਹਮਣਾ ਕਰਨ ਦੀ ਯੋਗਤਾ ਵੀ ਰੱਖਦੇ ਹੋਣ। ਅਜਿਹੀ ਹੀ ਇੱਕ ਪਹਿਲ ਸਰੋਵਰ ਸ਼ਹਿਰ ਨੈਨੀਤਾਲ ਵਿੱਚ ਕੀਤੀ ਗਈ ਹੈ।

ਫ਼ੋਟੋ
ਫ਼ੋਟੋ
author img

By

Published : May 11, 2021, 1:17 PM IST

ਉਤਰਾਖੰਡ:ਹਾਲ ਹੀ ਦੇ ਸਮੇਂ ਵਿੱਚ ਮਨੁੱਖ ਜਾਤੀ ਨੇ ਬ੍ਰਹਮ ਤਬਾਹੀ ਨੂੰ ਝੇਲਿਆ ਹੈ ਉਸ ਵਿੱਚ ਭੁਚਾਲ ਪ੍ਰਮੁੱਖ ਹੈ ਜੋ ਮਿੰਟਾਂ ਵਿੱਚ ਹੀ ਇੰਨੀ ਵੱਡੀ ਤਬਾਹੀ ਲੈ ਕੇ ਆਉਂਦਾ ਹੈ ਕਿ ਇਕ ਹੀ ਪਲ ਵਿੱਚ ਸਭ ਕੁਝ ਖ਼ਤਮ ਹੋ ਜਾਏ। ਇਸ ਲਈ, ਵਿਸ਼ਵ ਵਿੱਚ ਅਜਿਹੇ ਮਕਾਨ ਬਣਾਉਣ ਲਈ ਕਵਾਇਦ ਸ਼ੁਰੂ ਹੋ ਗਈ, ਜੋ ਸੁੰਦਰ ਅਤੇ ਆਕਰਸ਼ਕ ਤਾਂ ਹੋਣ ਨਾਲ ਹੀ ਉਹ ਮਕਾਨ ਵੱਡੇ ਭੁਚਾਲਾਂ ਦਾ ਸਾਹਮਣਾ ਕਰਨ ਦੀ ਯੋਗਤਾ ਵੀ ਰੱਖਦੇ ਹੋਣ। ਅਜਿਹੀ ਹੀ ਇੱਕ ਪਹਿਲ ਸਰੋਵਰ ਸ਼ਹਿਰ ਨੈਨੀਤਾਲ ਵਿੱਚ ਕੀਤੀ ਗਈ ਹੈ।

ਵੇਖੋ ਵੀਡੀਓ

ਸ਼ਗੁਨ ਸਿੰਘ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਣ ਚੀਜ਼ ਤਾਂ ਇਹ ਹੈ ਕਿ ਇਹ ਸਾਰੇ ਘਰ ਸਿਰਫ਼ ਉਨ੍ਹਾਂ ਚੀਜ਼ਾਂ ਨਾਲ ਬਣਦੇ ਹਨ ਜੋ ਤੁਹਾਡੀ ਧਰਤੀ ਵਿੱਚ ਉਪਲਬਧ ਹਨ। ਦਿੱਲੀ ਤੋਂ ਨੈਨੀਤਾਲ ਦੇ ਦੂਰ-ਦੁਰਾਡੇ ਦੇ ਪਿੰਡ ਮਹਰੌਦਾ ਪਹੁੰਚੀ ਸ਼ਗੁਨ ਨੇ ਸਿਰਫ ਮਿੱਟੀ ਅਤੇ ਲੱਕੜ ਦੀ ਸਹਾਇਤਾ ਨਾਲ ਭੂਚਾਲ ਰੋਧੀ ਘਰ ਬਣਾਏ ਹਨ। ਇਹ ਘਰ ਦੇਖਣ ਵਿੱਚ ਜਿੰਨੇ ਆਕਰਸ਼ਕ ਹਨ ਉਨ੍ਹੇ ਹੀ ਮਜ਼ਬੂਤ ਵੀ।

ਸ਼ਗੁਨ ਸਿੰਘ ਨੇ ਕਿਹਾ ਕਿ ਜੇਕਰ ਤੁਹਾਡਾ ਮੌਸਮ ਅਜਿਹਾ ਹੈ ਕਿ ਬਾਹਰ ਵਧੇਰੇ ਗਰਮੀ ਹੁੰਦੀ ਹੈ, ਤਾਂ ਜਦੋਂ ਤੁਸੀਂ ਮਿੱਟੀ ਦੇ ਅਜਿਹੇ ਘਰ ਬਣਾਉਗੇ ਤਾਂ ਤੁਹਾਡਾ ਘਰ ਅੰਦਰੋਂ ਠੰਡਾ ਰਹੇਗਾ। ਤਾਂ ਤੁਹਾਨੂੰ ਏਸੀ ਦੀ ਲੋੜ ਨਹੀਂ ਪਵੇਗੀ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਸਾਲ 1991 ਵਿੱਚ, ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਆਏ ਭਿਆਨਕ ਭੁਚਾਲ ਨੇ ਬਹੁਤ ਤਬਾਹੀ ਮਚਾ ਦਿੱਤੀ ਸੀ। ਸੀਮੈਂਟ, ਇੱਟ, ਰੇਤ ਦੇ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ। ਪਰ ਇਸ ਭਿਆਨਕ ਭੁਚਾਲ ਵਿੱਚ ਸਿਰਫ ਮਿੱਟੀ ਅਤੇ ਪੱਥਰ ਦੇ ਘਰ ਸੁਰੱਖਿਅਤ ਰਹੇ।

ਸ਼ਗੁਨ ਸਿੰਘ ਨੇ ਕਿਹਾ ਕਿ ਹੁਣ ਤੁਸੀਂ ਇਹ ਸੋਚੋ ਕਿ 100 ਸਾਲ ਨਵੀਂ ਇੱਕ ਸਮੱਗਰੀ ਨੇ ਅਜਿਹੇ ਸਾਡੇ ਸਾਰਿਆਂ ਦੇ ਦਿਮਾਗ ਨੂੰ ਖ਼ਤਮ ਕਰ ਦਿੱਤਾ ਹੈ ਕਿ ਅੱਜ ਦੀ ਤਾਰੀਖ ਵਿੱਚ ਸਾਨੂੰ ਇਹ ਲਗਦਾ ਹੈ ਕਿ ਚੰਗਾ ਜੀ ਸੀਮੇਂਟ ਦੇ ਬਿਨਾਂ ਮਕਾਨ ਕਿਵੇਂ ਬਣੇਗਾ। ਇਹ ਸੋਚਣ ਵਾਲੀ ਗੱਲ ਹੈ। ਸਿਰਫ਼ 100 ਸਾਲ ਪੁਰਾਣੀ ਇੱਕ ਸਮੱਗਰੀ ਨੇ 9 ਹਜ਼ਾਰ ਸਾਲ ਪੁਰਾਣੀ ਤਕਨੀਕ ਨੂੰ ਮਿਟਾ ਕੇ ਰੱਖ ਦਿੱਤਾ ਹੈ ਸਾਡੇ ਦਿਮਾਗ ਚੋਂ।

ਸ਼ਗੁਨ ਨੇ ਇਨ੍ਹਾਂ ਘਰਾਂ ਨੂੰ ‘ਨੈਚਰੁਅਲ ਹਾਉਸ’ ਨਾਂਅ ਦਿੱਤਾ ਹੈ। ਹੁਣ ਉਹ ਨੈਨੀਤਾਲ ਦੇ ਪਿੰਡ ਮਹਰੌਦਾ ਵਿੱਚ ਅਰਥ ਬੈਗ, ਕੋਬ, ਅਡੋਬੀ, ਟਿੰਬਰ ਫਰੇਮ, ਲਿਵਿੰਗ ਰੂਮ ਤਕਨਾਲੋਜੀ ਨਾਲ ਕਈ ਕਿਸਮਾਂ ਦੇ ਘਰ ਬਣਾ ਰਹੀ ਹੈ।

ਸ਼ਗੁਨ ਸਿੰਘ ਨੇ ਕਿਹਾ ਕਿ ਜੇਕਰ ਤੁਹਾਡਾ ਮੌਸਮ ਅਜਿਹਾ ਹੈ ਕਿ ਬਾਹਰ ਬਹੁਤ ਜ਼ਿਆਦਾ ਠੰਡਾ ਹੈ, ਤਾਂ ਇਨ੍ਹਾਂ ਘਰਾਂ ਵਿੱਚ ਤੁਹਾਨੂੰ ਅੰਦਰ ਠੰਡ ਨਹੀਂ ਲਗੇਗੀ। ਤੁਹਾਨੂੰ ਬਹੁਤ ਜ਼ਿਆਦਾ ਹੀਟਰ ਦੀ ਜ਼ਰੂਰਤ ਨਹੀਂ ਹੋਵੇਗੀ। ਇਹੀ ਕਾਰਨ ਹੈ ਕਿ ਦੇਸ਼ ਦੇ ਨਾਲ-ਨਾਲ ਹੁਣ ਵਿਦੇਸ਼ ਤੋਂ ਵੀ ਇਨ੍ਹਾਂ ਘਰਾਂ ਨੂੰ ਬਣਾਉਣ ਦੀ ਮੰਗ ਵਧ ਰਹੀ ਹੈ। ਹੁਣ ਇਨ੍ਹਾਂ ਘਰਾਂ ਨੂੰ ਬਣਾਉਣ ਦੀ ਵਿਧੀ ਸਿਖਣ ਦੇ ਲਈ ਕਰੀਬ 12 ਦੇਸ਼ਾਂ ਦੇ ਲੋਕ ਵੀ ਮਹਿਰੌਦਾ ਪਹੁੰਚਣ ਲੱਗੇ।

ਸ਼ਗੁਨ ਸਿੰਘ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਹਰ ਕੋਨੇ ਤੋਂ ਤੁਸੀ ਜੋ ਵੀ ਦੇਸ਼ ਬੋਲੋ ਚਾਹੇ ਤੁਸੀਂ ਅਮਰੀਕਾ ਕਹੋ, ਤੁਸੀ ਲੰਡਨ ਕਹੋ ਚਾਹੇ ਤੁਸੀਂ ਮਿਡਲ ਇਮਟਰਨ ਕੰਟਰੀਜ ਦੀ ਗੱਲ ਕਰੋਂ। ਚਾਹੇ ਤੁਸੀਂ ਸਾਉਥ ਅਮਰੀਕਾ ਕੰਟਰੀਜ ਦੀ ਗੱਲ ਕਰੋਂ। ਜਿਨ੍ਹਾਂ ਵੀ ਇਹ ਮਹਾਂਦੀਪ ਅਤੇ ਦੇਸ਼ ਹਨ, ਹਰ ਜਗ੍ਹਾ ਤੋਂ ਲੋਕ ਇੱਥੇ ਆ ਰਹੇ ਹਨ। ਪਿਛਲੇ ਚਾਰ-ਪੰਜ ਸਾਲਾਂ ਤੋਂ ਸਿਰਫ ਇਹ ਸਿੱਖਣ ਲਈ। ਇਨ੍ਹਾਂ ਮਕਾਨਾਂ ਨੂੰ ਬਣਾਉਣ ਅਤੇ ਕੁਦਰਤ ਦੇ ਨਾਲ ਕਿਵੇਂ ਸਸਟੇਨਬਲੀ ਅਸੀਂ ਰਹਿ ਸਕਦੇ ਹਾਂ ਇਹ ਸਿਖਣ ਲਈ ਆ ਰਹੇ ਹਨ।

ਇੰਨਾ ਹੀ ਨਹੀਂ, ਹੁਣ ਭਾਰਤ ਦੇ ਕਈ ਮੰਨੇ-ਪ੍ਰਮੰਨੇ ਆਰਕੀਟੈਕਚਰ ਇੰਸਟੀਚਿਉਟ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਵੀ ਸ਼ਗੁਨ ਤੋਂ ਇਸ ਕਲਾ ਨੂੰ ਸਿੱਖਣ ਲਈ ਉਨ੍ਹਾਂ ਕੋਲ ਆ ਰਹੇ ਹਨ।

ਸਿਖਲਾਈ ਲਈ ਵਿਦਿਆਰਥੀ ਸੌਮਿਆ ਨੇ ਕਿਹਾ ਕਿ ਮੈਂ ਆਰਕੀਟੈਕਚਰ ਦੀ ਪੜ੍ਹਾਈ ਕੀਤੀ। ਹੁਣ ਉਥੇ ਸਾਨੂੰ ਸਿੱਖਿਆ ਦਿੰਦੇ ਸੀ ਸਸਟੇਨੇਬਲ ਆਰਕੀਟੈਕਚਰ ਦੀ। ਹੁਣ ਅਸੀਂ ਡਿਜ਼ਾਇਨ ਤਾਂ ਅਸੀਂ ਦੇਖ ਰਹੇ ਹੈ ਸਮੱਗਰੀ ਭੁੱਲ ਗਏ। ਇਹ ਕਿਉਂ ਕਰ ਰਹੇ ਹੈ। ਉਸ ਸਮੇਂ ਤਾਂ ਖੈਰ ਅਸੀਂ ਪੜ੍ਹਾਈ ਕਰ ਰਹੇ ਸੀ। ਸਾਨੂੰ ਇੰਨਾ ਕੁਝ ਨਹੀਂ ਪਤਾ ਸੀ। ਫਿਰ ਜਿਵੇਂ ਹੀ ਮੈਂ ਕਾਲਜ ਤੋਂ ਬਾਹਰ ਨਿਕਲੀ ਤਾਂ ਮੈਨੂੰ ਗਿੱਲੀ ਮਿੱਟੀ ਬਾਰੇ ਪਤਾ ਲੱਗਿਆ। ਫਿਰ ਮੈਂ ਬੋਲਿਆ ਕਿ ਹਾਂ ਕਿ ਇਹ ਮਿੱਟੀ ਦੇ ਘਰ ਅਜਿਹੇ ਵੀ ਬਣ ਸਕਦੇ ਹੈ। ਭਾਵ ਸਸਟੇਨਬਲ ਸੀਮੇਟ ਬਣਾਉਣ ਦਾ ਮਤਲਬ ਨਹੀਂ ਹੈ ਤਾਂ ਸਮਗਰੀ ਨੂੰ ਵੀ ਕੁਝ ਐਕਸਪੈਰੀਮੈਂਟ ਕਰੋਂ ਨਾ ਉਸ ਨੂੰ ਕਿਉਂ ਭੁੱਲ ਰਹੇ ਹੋ ਫਿਰ ਮੈਨੂੰ ਇੱਥੇ ਫਿਰ ਹਾਂ ਫਿਰ ਤਾਂ ਉਸ ਦੇ ਬਾਅਦ ਤੋਂ ਜਿੰਦਗੀ ਬਦਲੀ ਹੈ।

ਮਿਜੋਰਮ ਸਮੇਤ ਜਾਪਾਨ ਵਿੱਚ ਵੀ ਇਸੀ ਤਰ੍ਹਾਂ ਦੇ ਘਰਾਂ ਦੀ ਉਸਾਰੀ ਕੀਤੀ ਜਾਂਦੀ ਹੈ ਕਿਉਂਕਿ ਇਹ ਖੇਤਰ ਭੁਚਾਲਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਲੋਕ ਇਸੇ ਤਰ੍ਹਾਂ ਦੀ ਮਿੱਟੀ ਅਤੇ ਬਾਂਸ ਦੇ ਘਰਾਂ ਦੀ ਉਸਾਰੀ ਕਰਦੇ ਹਨ। ਲਿਹਾਜਾ ਸਾਰੇ ਲੋਕਾਂ ਨੂੰ ਅਜਿਹੇ ਘਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਮਿੱਟੀ ਅਤੇ ਬਾਸ ਨਾਲ ਬਣੇ ਮਕਾਨ ਬਹੁਤ ਹਲਕੇ ਅਤੇ ਮਜ਼ਬੂਤ ​​ਹੁੰਦੇ ਹਨ। ਅੱਜ ਪਹਾੜੀ ਖੇਤਰਾਂ ਦੇ ਮੈਦਾਨੀ ਇਲਾਕਿਆਂ ਵਾਂਗ ਲੋਕ ਇੱਟ, ਸੀਮਿੰਟ ਅਤੇ ਕੰਕਰੀਟ ਦੇ ਮਕਾਨ ਬਣਾ ਰਹੇ ਹਨ ਜਿਸ ਕਾਰਨ ਪਹਾੜਾਂ ਦੀ ਪਛਾਣ ਮਿੱਟੀ ਦੇ ਘਰਾਂ ਨੂੰ ਲੋਕ ਅਪਣਾ ਨਹੀਂ ਰਹੇ ਪਰ ਇਸ ਆਧੁਨਿਕ ਯੁੱਗ ਵਿਚ ਕੁਝ ਨੌਜਵਾਨ ਅਜਿਹੇ ਹਨ ਜੋ ਆਪਣੇ ਸਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਕੰਮ ਸ਼ਗੁਨ ਸਿੰਘ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.