ਨਵੀ ਦਿੱਲੀ: ਰਾਜਧਾਨੀ ਵਿਚ ਹੋ ਰਹੀ ਬਾਰਿਸ਼ ਦੇ ਕਾਰਨ ਮੁਸ਼ਕਿਲਾਂ ਦਿਨੋ ਦਿਨ ਵੱਧਦੀਆਂ ਰਹੀਆ, ਇਸ ਦੌਰਾਨ ਦਿੱਲੀ ਦੀਆਂ ਸਰਹੱਦਾਂ ਉਤੇ ਸੰਯੁਕਤ ਕਿਸਾਨ ਮੋਰਚਾ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਸਾਡੇ ਸਬਰ ਦੀ ਪ੍ਰੀਖਿਆ ਨਾ ਲਵੋ, ਗੱਲਬਾਤ ਸ਼ੁਰੂ ਕੀਤੀ ਜਾਵੇ ਅਤੇ ਸਾਡੀਆਂ ਮੰਗਾਂ ਨੂੰ ਮੰਨ ਲਿਆ ਜਾਵੇ।
ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਸਿੰਘੂ, ਟਿੱਕਰੀ ਅਤੇ ਗਾਜੀਪੁਰ ਵਿਚ ਕਰੀਬ ਛੇ ਮਹੀਨੇ ਤੋਂ ਧਰਨਾ ਦੇ ਰਹੇ ਹੈ। ਉਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਖੇਤੀਬਾੜੀ ਕਾਲੇ ਕਾਨੂੰਨ ਵਾਪਸ ਲਏ ਜਾਣ।
ਐਸਕੇਐਮ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਵਿਚ 470 ਤੋਂ ਅਧਿਕ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।ਕਈ ਅੰਦਲੋਨਕਾਰੀਆਂ ਨੇ ਆਪਣੀਆਂ ਨੌਕਰੀਆਂ,ਪੜ੍ਹਾਈ ਅਤੇ ਦੂਜੇ ਕੰਮ ਛੱਡਣ ਪਏ ਹਨ ਅਤੇ ਸਰਕਾਰ ਆਪਣੇ ਨਾਗਰਿਕਾਂ, ਅੰਨਦਾਤਾ ਦੇ ਪ੍ਰਤੀ ਇੰਨ੍ਹੀ ਲਾਪਰਵਾਹ ਹੈ।ਜੇਕਰ ਸਰਕਾਰ ਕਿਸਾਨਾਂ ਦੀ ਚਿੰਤਾ ਕਰਦੀ ਹੈ ਅਤੇ ਤਾਂ ਗੱਲਬਾਤ ਸ਼ੁਰੂ ਕੀਤੀ ਜਾਵੇ ਅਤੇ ਖੇਤੀਬਾੜੀ ਕਾਲੇ ਕਾਨੂੰਨ ਸਰਕਾਰ ਵਾਪਸ ਲੈ ਲਵੇ।ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਹੁਣ ਤੱਕ 11 ਵਾਰ ਵਾਰਤਾਲਾਪ ਹੋ ਚੁੱਕੀ ਹੈ ਪਰ ਇਸ ਦੌਰਾਨ ਦੋਵੇ ਪੱਖ ਅੜੇ ਹੋਏ ਹਨ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਬਹਾਨਾ ਕਰ ਰਹੀ ਹੈ ਅਤੇ ਜਦੋਂ ਕਿਸੇ ਸੂਬੇ ਵਿਚ ਫਸਲ ਦੇ ਉਤਪਾਦਨ ਜਾ ਨਿਰਯਾਤ ਵਿਚ ਵਾਧਾ ਲੈਂਦੀ ਹੈ ਤਾਂ ਇਸੇ ਨਾਗਰਿਕ ਅਤੇ ਦੂਜੇ ਨੁਕਸਾਨਾ ਦੀ ਜਿੰਮੇਵਾਰੀ ਵੀ ਲੈਣੀ ਚਾਹੀਦੀ ਹੈ।ਜੋ ਦਿੱਲੀ ਦੀ ਸੀਮਾ ਉਤੇ ਹੋ ਰਿਹਾ ਹੈ।ਕਿਸਾਨਾਂ ਨੇ ਕਿਹਾ ਹੈ ਕਿ ਬਾਰਿਸ਼ ਦੇ ਕਾਰਨ ਭੋਜਨ ਅਤੇ ਰਹਿਣ ਦੀ ਥਾਂ ਦੀ ਸਥਿਤੀ ਖਰਾਬ ਹੋ ਰਹੀ ਹੈ।ਸੜਕਾ ਦੇ ਕਈ ਹਿੱਸਿਆ ਉਤੇ ਪਾਣੀ ਭਰ ਗਿਆ ਹੈ।