ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਲ 2015 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੀ ਹੋਈ ਸੀ। ਉਸ ਵਕਤ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਫਿਲਮ OMG ਪੰਜਾਬ ਵਿਚ ਰਿਲੀਜ ਨਾ ਕੀਤੇ ਜਾਣ (Ram Rahim film OMG didn't released in Punajb) ’ਤੇ ਪ੍ਰੇਮੀਆਂ ਨੇ ਪ੍ਰਦਰਸ਼ਨ ਕੀਤੇ ਤੇ ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾ ਕੇ ਸਵਾਂਗ ਰਚਾਉਣ ਲਈ ਮਾਫੀ ਮਿਲੀ ਤੇ ਫਿਲਮ ਰਿਲੀਜ਼ ਨਾ ਹੋਣ ਦੇ ਦੌਰ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ। ਸਿਖ ਸੰਗਤ ਨੇ ਵਿਰੋਧ ਕੀਤਾ ਤੇ ਮਹੌਲ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਪੰਜਾਬ ਪੁਲਿਸ ਨੇ ਕਪੂਰਥਲਾ ਤੇ ਬਹਿਬਲ ਕਲਾਂ ਵਿਖੇ ਫਾਇਰਿੰਗ ਕੀਤੀ ਤੇ ਬਹਿਬਲ ਕਲਾਂ ਵਿਖੇ ਦੋ ਸਿੱਖਾਂ ਦੀ ਗੋਲੀਕਾਂਡ ਵਿੱਚ ਮੌਤ ਹੋ ਗਈ।
ਉਮੀਦਵਾਰਾਂ ਨੂੰ ਹੀ ਫੀਲਡ ਵਿੱਚ ਲੋਕਾਂ ਦੇ ਸੁਆਲਾਂ ਦੇ ਜਵਾਬ ਦੇਣੇ ਪੈਣਗੇ। ਇਸ ਵਾਰ ਇਨ੍ਹਾਂ ਚਿਹਰਿਆਂ ’ਤੇ ਦਾਅ ਖੇਡ ਰਿਹੈ ਅਕਾਲੀ ਦਲ (ਬਾਦਲ)। ਅਜੇ ਹੋਰ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਬਾਕੀ ਹੈ।
ਇਹ ਹਨ ਵੱਡੇ ਚਿਹਰੇ
- ਸੁਖਬੀਰ ਸਿੰਘ ਬਾਦਲ (ਜਲਾਲਾਬਾਦ)
- ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ (ਘਨੌਰ)
- ਜਥੇਦਾਰ ਤੋਤਾ ਸਿੰਘ (ਧਰਮਕੋਟ)
- ਜਨਮੇਜਾ ਸਿੰਘ ਸੇਖੋਂ (ਜੀਰਾ)
- ਡਾ. ਦਲਜੀਤ ਸਿੰਘ ਚੀਮਾ (ਰੋਪੜ)
- ਮਹੇਸਇੰਦਰ ਸਿੰਘ ਗਰੇਵਾਲ (ਲੁਧਿਆਣਾ ਪੱਛਮੀ)
- ਸਿਕੰਦਰ ਸਿੰਘ ਮਲੂਕਾ (ਰਾਮਪੁਰਾ ਫੂਲ)
- ਜਗਮੀਤ ਸਿੰਘ ਬਰਾੜ (ਮੌੜ)
- ਸ਼ਰਨਜੀਤ ਸਿੰਘ ਢਿੱਲੋਂ (ਸਾਹਨੇਵਾਲ)
- ਗੁਲਜਾਰ ਸਿੰਘ ਰਾਣੀਕੇ (ਅਟਾਰੀ) (ਐਸ.ਸੀ)
ਇਹ ਹਨ ਹੋਰ ਉਮੀਦਵਾਰ
- ਸੁਰਜੀਤ ਸਿੰਘ ਰੱਖੜਾ, ਸਮਾਣਾ
- ਅਨਿੱਲ ਜੋਸ਼ੀ, ਅੰਮ੍ਰਿਤਸਰ ਉਤਰੀ
- ਵਿਰਸਾ ਸਿੰਘ ਵਲਟੋਹਾ, ਖੇਮਕਰਨ
- ਹਰਮੀਤ ਸਿੰਘ ਸੰਧੂ, ਤਰਨ ਤਾਰਨ
- ਪਰਮਬੰਸ ਸਿੰਘ ਰੋਮਾਣਾ, ਫਰੀਦਕੋਟ
- ਰਾਜ ਕੁਮਾਰ ਗੁਪਤਾ, ਸੁਜਾਨਪੁਰ
- ਗੁਰਬਚਨ ਸਿੰਘ ਬੱਬੇਹਾਲੀ, ਗੁਰਦਾਸਪੁਰ
- ਅਮਰਪਾਲ ਸਿੰਘ ਬੌਨੀ, ਅਜਨਾਲਾ
- ਮਲਕੀਅਤ ਸਿੰਘ ਏ.ਆਰ, ਜੰਡਿਆਲਾ (ਐਸ.ਸੀ)
- ਤਲਬੀਰ ਸਿੰਘ ਗਿੱਲ, ਅੰਮ੍ਰਿਤਸਰ ਦੱਖਣੀ
- ਦਲਬੀਰ ਸਿੰਘ ਵੇਰਵਾ, ਅੰਮ੍ਰਿਤਸਰ ਪੱਛਮੀ (ਐਸ.ਸੀ)
- ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪੱਟੀ
- ਬਲਦੇਵ ਸਿੰਘ ਖਹਿਰਾ, ਫਿਲੌਰ (ਐਸ.ਸੀ)
- ਗੁਰਪ੍ਰਤਾਪ ਸਿੰਘ ਵਡਾਲਾ, ਨਕੋਦਰ
- ਚੰਦਨ ਗਰੇਵਾਲ, ਜਲੰਧਰ ਸੈਂਟਰਲ
- ਜਗਬੀਰ ਸਿੰਘ ਬਰਾੜ, ਜਲੰਧਰ ਕੈਂਟ
- ਪਵਨ ਕੁਮਾਰ ਟੀਨੂੰ, ਆਦਮਪੁਰ (ਐਸ.ਸੀ)
- ਸਰਬਜੋਤ ਸਿੰਘ ਸਾਹਬੀ, ਮੁਕੇਰੀਆਂ
- ਸੋਹਣ ਸਿੰਘ ਠੰਡਲ, ਚੱਬੇਵਾਲ ਰਾਖਵਾਂ
- ਸੁਰਿੰਦਰ ਸਿੰਘ ਠੇਕੇਦਾਰ, ਗੜ੍ਹਸ਼ੰਕਰ
- ਸੁਖਵਿੰਦਰ ਸੁੱਖੀ, ਬੰਗਾ ਰਾਖਵਾਂ
- ਰਣਜੀਤ ਸਿੰਘ ਗਿੱਲ, ਖਰੜ
- ਜਗਦੀਪ ਸਿੰਘ ਚੀਮਾ, ਫਤਿਹਗੜ੍ਹ ਸਾਹਿਬ
- ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਲੋਹ
- ਪਰਮਜੀਤ ਸਿੰਘ ਢਿੱਲੋਂ, ਸਮਰਾਲਾ
- ਰਣਜੀਤ ਸਿੰਘ ਢਿੱਲੋਂ, ਲੁਧਿਆਣਾ ਈਸਟ
- ਹਰੀਸ਼ ਰਾਏ ਢਾਂਡਾ, ਆਤਮ ਨਗਰ
- ਪ੍ਰਿਤਪਾਲ ਸਿੰਘ ਪਾਲੀ, ਲੁਧਿਆਣਾ ਸੈਂਟਰਲ
- ਦਰਸ਼ਨ ਸਿੰਘ, ਸ਼ਿਵਾਲਿਕ ਗਿੱਲ (ਐਸ.ਸੀ)
- ਮਨਪ੍ਰੀਤ ਸਿੰਘ ਇਯਾਲੀ, ਦਾਖਾ
- ਐਸ.ਆਰ ਕਲੇਰ, ਜਗਰਾਉਂ (ਐਸ.ਸੀ),
- ਤੀਰਥ ਸਿੰਘ ਮਾਹਲਾ, ਬਾਘਾ ਪੁਰਾਣਾ
- ਬਰਜਿੰਦਰ ਸਿੰਘ ਬਰਾੜ, ਮੋਗਾ
- ਚਰਨਜੀਤ ਸਿੰਘ ਬਰਾੜ, ਰਾਜਪੁਰਾ
- ਜੋਗਿੰਦਰ ਸਿੰਘ ਜਿੰਦੂ, ਫਿਰੋਜ਼ਪੁਰ ਦਿਹਾਤੀ (ਐਸ.ਸੀ)
- ਵਰਦੇਵ ਸਿੰਘ ਮਾਨ, ਗੁਰੂ ਹਰਸਹਾਏ
- ਹੰਸ ਰਾਜ ਜੋਸਨ, ਫਾਜਲਿਕਾ
- ਹਰਦੀਪ ਸਿੰਘ ਡਿੰਪੀ ਢਿੱਲੋਂ, ਗਿੱਦੜਬਾਹਾ
- ਹਰਪ੍ਰੀਤ ਸਿੰਘ ਕੋਟਭਾਈ, ਮਲੋਟ (ਐਸ.ਸੀ)
- ਕੰਵਰਜੀਤ ਸਿੰਘ ਰੋਜੀ ਬਰਕੰਦੀ, ਮੁਕਤਸਰ
- ਮਨਤਾਰ ਸਿੰਘ ਬਰਾੜ, ਕੋਟਕਪੁਰਾ
- ਸੂਬਾ ਸਿੰਘ ਬਾਦਲ, ਜੈਤੋ (ਐਸ.ਸੀ)
- ਦਰਸ਼ਨ ਸਿੰਘ ਕੋਟਫੱਤਾ, ਭੁਚੋ ਮੰਡੀ (ਐਸ.ਸੀ)
- ਸਰੂਪ ਚੰਦ ਸਿੰਗਲਾ, ਬਠਿੰਡਾ ਸ਼ਹਿਰੀ
- ਪਰਕਾਸ਼ ਸਿੰਘ ਭੱਟੀ, ਬਠਿੰਡਾ ਦਿਹਾਤੀ (ਐਸ.ਸੀ),
- ਜੀਤ ਮਹਿੰਦਰ ਸਿੰਘ ਸਿੱਧੂ, ਤਲਵੰਡੀ ਸਾਬੋ
- ਪੇਮ ਕੁਮਾਰ, ਮਾਨਸਾ
- ਗੁਲਜਾਰ ਸਿੰਘ ਗੁਲਜਾਰੀ, ਦਿੜਬਾ (ਐਸ.ਸੀ)
- ਸਤਨਾਮ ਸਿੰਘ ਰਾਹੀ, ਭਦੌੜ (ਐਸ.ਸੀ)
- ਕੁਲਵੰਤ ਸਿੰਘ ਕੰਤਾ, ਬਰਨਾਲਾ
- ਇਕਬਾਲ ਸਿੰਘ ਝੂੰਦਾ, ਅਮਰਗੜ੍ਹ
- ਕਬੀਰ ਦਾਸ, ਨਾਭਾ (ਐਸ.ਸੀ)
- ਐਨ.ਕੇ.ਸ਼ਰਮਾ, ਡੇਰਾਬਸੀ
- ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਨੌਰ
- ਵਨਿੰਦਰ ਕੌਰ ਲੂੰਬਾ, ਹਲਕਾ ਸ਼ਤਰਾਣਾ (ਐਸ.ਸੀ)
ਅਕਾਲੀ ਉਮੀਦਵਾਰਾਂ ਲਈ ਮੁਸੀਬਤ ਬਣਿਆ ਸੀ ਬੇਅਦਬੀ ਮੁੱਦਾ
ਕਾਂਗਰਸ ਨੇ ਇਸ ਨੂੰ 2017 ਵਿੱਚ ਵੱਡਾ ਚੋਣ ਮੁੱਦਾ ਬਣਾਇਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣਗੇ। ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ ਉਮੀਦਵਾਰਾਂ ਨੂੰ ਬੇਅਦਬੀ ਮੁੱਦੇ ’ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਕਈ ਥਾਵਾਂ ’ਤੇ ਅਕਾਲੀ ਉਮੀਦਵਾਰਾਂ ਨਾਲ ਕੁੱਟਮਾਰ ਵੀ ਹੋਈ। ਬਾਦਲਾਂ ’ਤੇ ਦੋਸ਼ ਲੱਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਮ ਰਹੀਮ ਨੂੰ ਮਾਫੀ ਦਿਵਾਈ ਤੇ ਬਹਿਬਲ ਕਲਾਂ ਵਿਖੇ ਸਿੱਖ ਸੰਗਤ ’ਤੇ ਗੋਲੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤੱਤਕਾਲੀ ਡੀਜੀਪੀ ਸੁਮੇਧ ਸੈਣੀ ਨਾਲ ਗੱਲਬਾਤ ਕਰਨ ਉਪਰੰਤ ਹੀ ਚੱਲੀ।
2022 ਵਿੱਚ ਬੇਅਦਬੀ ਤੋਂ ਅਲਗ ਹੋਰ ਮੁੱਦੇ ਹੋਣਗੇ ਭਾਰੂ
ਬੇਅਦਬੀ ਤੇ ਗੋਲੀਕਾਂਡ ਦਾ ਮੁੱਦਾ 2017 ਵਿੱਚ ਵੀ ਭਾਰੀ ਰਿਹਾ ਤੇ 2022 ਦੀਆਂ ਚੋਣਾਂ ਵਿੱਚ ਵੀ ਮੁੱਦਾ ਬਣਨ ਦੇ ਆਸਾਰ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ 88 ਉਮੀਦਵਾਰ ਉਤਾਰ ਚੁੱਕਾ ਹੈ। ਬੇਅਦਬੀ ਮੁੱਦਾ ਅਜੇ ਤੱਕ ਉੰਨਾ ਪ੍ਰਭਾਵਤ ਹੁੰਦਾ ਨਹੀਂ ਦਿਸ ਰਿਹਾ, ਜਿੰਨਾ 2017 ਵਿੱਚ ਸੀ ਕਿਉਂਕਿ ਬੇਅਦਬੀ ਮੁੱਦੇ ਤੋਂ ਬਾਅਦ ਕਿਸਾਨੀ ਮੁੱਦਾ ਭਾਰੂ ਰਿਹਾ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਇਸ ਦੇ ਹੋਰ ਆਗੂਆਂ ਨੂੰ ਇਸ ਮੁੱਦੇ ’ਤੇ ਘੇਰਿਆ ਜਾਂਦਾ ਰਿਹਾ ਹੈ। ਇਸ ਦੇ ਬਾਵਜੂਦ ਅਕਾਲੀ ਦਲ ਚੋਣ ਮੈਦਾਨ ਵਿੱਚ ਨਿਤਰਿਆ ਹੋਇਆ ਹੈ ਤੇ ਆਪਣਾ ਚੋਣ ਪ੍ਰਚਾਰ ਪੂਰੇ ਜੋਰਾਂ ਸ਼ੋਰਾਂ ਨਾਲ ਕਰ ਰਿਹਾ ਹੈ।
ਸਿੱਟ ਨੂੰ ਨਹੀਂ ਮਿਲਿਆ ਸੀ ਬਾਦਲਾਂ ਵਿਰੁੱਧ ਸਬੂਤ
ਅਕਾਲੀ ਦਲ ਚੋਣਾਂ ਵਿੱਚ ਬੇਅਦਬੀ ਦੇ ਮੁੱਦੇ ਦਾ ਕਿਸ ਤਰ੍ਹਾਂ ਸਾਹਮਣਾ ਕਰੇਗਾ,ਇਹ ਆਪਣੇ ਆਪ ਵਿੱਚ ਵੱਡਾ ਸੁਆਲ ਹੈ। ਅਜੇ ਤੱਕ ਦੇ ਘਟਨਾਕ੍ਰਮ ਵਿੱਚ ਸਾਹਮਣੇ ਆ ਚੁੱਕਾ ਹੈ ਕਿ ਅਕਾਲੀ ਦਲ ਨੇ ਬੇਅਦਬੀ ਕੇਸ ਦੀ ਜਾਂਚ ਲਈ ਸਿੱਟ ਬਣਾਈ ਸੀ ਤੇ ਬਾਅਦ ਵਿੱਚ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾ ਦਿੱਤਾ ਸੀ। ਇਸ ਵਿੱਚ ਕਿਤੇ ਵੀ ਇਹ ਗੱਲ ਸਾਬਤ ਨਹੀਂ ਹੋਈ ਕਿ ਬੇਅਦਬੀ ਵਿੱਚ ਕਿਸੇ ਤਰ੍ਹਾਂ ਨਾਲ ਅਕਾਲੀ ਦਲ ਦਾ ਕੋਈ ਪ੍ਰਭਾਵ ਜਾਂ ਹੱਥ ਸੀ। ਇਸ ਤੋਂ ਵੀ ਅੱਗੇ ਦੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਸਿੱਟ ਵੀ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਬਹਿਬਲ ਕਲਾਂ ਵਿਖੇ ਗੋਲੀ ਚਲਾਉਣ ਦਾ ਹੁਕਮ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਸੀ ਤੇ ਹਾਈਕੋਰਟ ਨੇ ਵੀ ਇਸ ਬਾਰੇ ਟਿੱਪਣੀ ਕੀਤੀ ਸੀ ਕਿ ਮੁੱਖ ਮੰਤਰੀ ਆਪਣੇ ਅਮਲੇ ਕੋਲੋਂ ਹਾਲਾਤ ਦੀ ਜਾਣਕਾਰੀ ਲੈ ਸਕਦਾ ਹੈ ਪਰ ਟੈਲੀਫੋਨ ’ਤੇ ਗੱਲ ਕਰਨ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ।
ਬਿਨਾ ਸਬੂਤ ਕਾਰਵਾਈ ਨਹੀਂ ਕਰ ਸਕੇ ਕੈਪਟਨ
ਬੇਅਦਬੀ ਮੁੱਦੇ ’ਤੇ ਬਾਦਲਾਂ ਖਿਲਾਫ ਕਾਰਵਾਈ ਕਰਨ ਹਿੱਤ ਕੈਪਟਨ ਅਮਰਿੰਦਰ ਸਿੰਘ ਦੀ ਬਣਾਈ ਸਿੱਟ ਨੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਦੋ ਵਾਰ ਪੁੱਛਗਿੱਛ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਮੰਨੀ ਸੀ ਕਿ ਬਿਨਾ ਸਬੂਤ ਤੋਂ ਕਾਰਵਾਈ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਸਿੱਧੇ ਤੌਰ ’ਤੇ ਬੇਅਦਬੀ ਕੇਸ ਵਿੱਚ ਬਾਦਲਾਂ ’ਤੇ ਮੁਲਜਮ ਹੋਣ ਦਾ ਦੋਸ਼ ਲਗਾਉਂਦੇ ਆ ਰਹੇ ਹਨ। ਪਿਛਲੇ ਦਿਨੀਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਹੋਰ ਕਮੇਟੀ ਬਣਾ ਦਿੱਤੀ ਹੈ ਤੇ ਇਸ ਦੀ ਰਿਪੋਰਟ ਉਪਰੰਤ ਖੁਲਾਸਾ ਹੋਵੇਗਾ ਕਿ ਬਾਦਲਾਂ ਦਾ ਬੇਅਦਬੀ ਕੇਸ ਵਿੱਚ ਕੋਈ ਰੋਲ ਸੀ ਜਾਂ ਨਹੀਂ।
ਕਾਂਗਰਸ ’ਤੇ ਸੁਖਬੀਰ ਨੂੰ ਫਸਾਉਣ ਦੀ ਸਾਜਸ਼ ਦਾ ਹੈ ਦੋਸ਼
ਇਸ ਕਮੇਟੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਧਿਰ ਕਾਂਗਰਸ ’ਤੇ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਨੇ ਸਿੱਟ ਵਿੱਚ ਸ਼ਾਮਲ ਰਹੇ ਦੋ ਸੇਵਾਮੁਕਤ ਅਫਸਰਾਂ ਨੂੰ ਸ਼ਾਮਲ ਕਰਕੇ ਰਾਜਭਵਨ ਦੇ ਗੈਸਟ ਹਾਊਸ ਵਿਖੇ ਗੁਪਤ ਮੀਟਿੰਗ ਕੀਤੀ ਤੇ ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਨੂੰ ਬੇਅਦਬੀ ਕੇਸ ਵਿੱਚ ਫਸਾਉਣ ਦੀ ਸਾਜਸ਼ ਰਚੀ ਜਾ ਰਹੀ ਹੈ। ਅਜਿਹੇ ਵਿੱਚ ਜੇਕਰ ਹੁਣ ਬਣਾਈ ਕਮੇਟੀ ਕਿਸੇ ਤਰ੍ਹਾਂ ਨਾਲ ਬਾਦਲਾਂ ’ਤੇ ਕਾਰਵਾਈ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਕਾਨੂੰਨ ਦੇ ਸਹਾਰੇ ਨਾਲ ਬਾਦਲ ਅਦਾਲਤ ਤੋਂ ਤੁਰੰਤ ਬਚ ਜਾਂਦੇ ਹਨ ਤਾਂ ਇਸ ਦਾ ਸਿੱਧਾ ਫਾਇਦਾ ਅਕਾਲੀ ਦਲ ਨੂੰ ਜਾਏਗਾ ਤੇ ਇਹ ਮੁੱਦਾ ਕਾਂਗਰਸ ਲਈ ਪੁੱਠਾ ਵੀ ਪੈ ਸਕਦਾ ਹੈ।
ਕਾਂਗਰਸੀਆਂ ਦੀ ਵੀ ਹੈ ਪ੍ਰੇਮੀਆਂ ਨਾਲ ਸਾਂਝ
ਬੇਅਦਬੀ ਮੁੱਦੇ ’ਤੇ ਅਕਾਲੀ ਦਲ ਨੂੰ ਘੇਰਨਾ ਇੰਨਾ ਅਸਾਨ ਵੀ ਨਹੀਂ ਹੋਵੇਗਾ। ਡੇਰਾ ਸਿਰਸਾ ਪ੍ਰੇਮੀਆਂ ਦੇ ਵੋਟ ਬੈਂਕ ’ਤੇ ਸਾਰਿਆਂ ਦੀ ਨਜ਼ਰ ਰਹਿੰਦੀ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ’ਤੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਰਾਮ ਰਹੀਮ ਨੂੰ ਮਾਫੀ ਦਿਵਾਉਣ ਦਾ ਦੋਸ਼ ਲੱਗਿਆ ਹੋਇਆ ਹੈ ਤਾਂ ਕਾਂਗਰਸ ਵੀ ਇਸ ਪੱਖੋਂ ਘੱਟ ਨਹੀਂ ਹੈ। ਆਮ ਲੋਕਾਂ ਵਿੱਚ ਰਾਜਸੀ ਆਗੂ ਹੀ ਬੇਅਦਬੀ ਨੂੰ ਮੁੱਦਾ ਬਣਾਉਂਦੇ ਹਨ ਪਰ ਪਿਛਲੇ ਦਿਨੀਂ ਬਠਿੰਡਾ ਜਿਲ੍ਹੇ ਦੀਆਂ ਦੋ ਵਿਧਾਨ ਸਭਾ ਸੀਟਾਂ ’ਤੇ ਕਾਂਗਰਸੀਆਂ ਨੇ ਡੇਰਾ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਹੈ ਤੇ ਅਜਿਹੇ ਵਿੱਚ ਅਕਾਲੀਆਂ ਵਿਰੁੱਧ ਬੇਅਦਬੀ ਨੂੰ ਮੁੱਦਾ ਬਣਾ ਕੇ ਕਾਂਗਰਸ ਡੇਰਾ ਪ੍ਰੇਮੀਆਂ ਨੂੰ ਨਰਾਜ਼ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ:Air pollution Delhi: SC ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਦਿੱਤਾ 24 ਘੰਟੇ ਦਾ ਸਮਾਂ