ETV Bharat / bharat

ਰੁਲਦੂ ਸਿੰਘ ਮਾਨਸਾ 'ਸਯੁੰਕਤ ਕਿਸਾਨ ਮੋਰਚੇ' 'ਚੋਂ ਮੁਅੱਤਲ

ਸਯੁੰਕਤ ਕਿਸਾਨ ਮੋਰਚੇ ਨੇ ਪੰਜਾਬ ਕਿਸਾਨ ਯੂਨੀਆਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ SKM ਵਿੱਚੋਂ 15 ਦਿਨ ਲਈ ਮੁਅੱਤਲ ਕਰ ਦਿੱਤਾ।

ਰੁਲਦੂ ਮਾਨਸਾ ਸਯੁੰਕਤ ਕਿਸਾਨ ਮੋਰਚੇ ਚੋ ਬਰਖ਼ਾਸਤ

author img

By

Published : Jul 25, 2021, 8:43 PM IST

ਚੰਡੀਗੜ੍ਹ:ਸਯੁੰਕਤ ਕਿਸਾਨ ਮੋਰਚੇ ਨੇ ਪੰਜਾਬ ਕਿਸਾਨ ਯੂਨੀਆਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ SKM ਵਿੱਚੋਂ 15 ਦਿਨ ਲਈ ਮੁਅੱਤਲ ਕਰ ਦਿੱਤਾ। ਜ਼ਿਕਰਯੋਗ ਹੈ ਬੀਤੇ ਦਿਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੱਲੋਂ ਇੱਕ ਵੀਡੀਓ ਵਿੱਚ ਭੱਦੀ ਸ਼ਬਦਾਵਲੀ ਵਰਤੇ ਬਿਨਾਂ ਨਾਮ ਲਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਵੀਡਿਓ ਦੇ ਵਿੱਚ ਉਸ ਨੇ ਕਿਹਾ ਕਿ ਉੱਥੇ ਬੈਠਾ ਭਾਸ਼ਨ ਦਿੰਦਾ ਰਿਹਾ ਤੇ ਸਾਡੀ ਕੌਮ ਦੇ 25 ਹਜ਼ਾਰ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਵਾ ਦਿੱਤੇ। ਵੀਡੀਓ ਵਿਚ ਰੁਲਦੂ ਸਿੰਘ ਮਾਨਸਾ ਨੇ ''ਖਾਲਿਸਤਾਨ ਪੱਖੀ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਬੁਲਾਰੇ ਗੁਰਪੰਤ ਸਿੰਘ ਪਨੂੰ ਅਤੇ ਇਕ ਨਿੱਜੀ ਟੀਵੀ ਚੈਨਲ ਵਾਲਿਆਂ ਨੂੰ ਵੀ ਨਿਸ਼ਾਨੇ ਤੇ ਲਿਆ ਸੀ''

ਰੁਲਦੂ ਸਿੰਘ ਦੇ ਇਸ ਵਿਵਾਦਿਤ ਬਿਆਨ ਉੱਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਕਾਰਵਾਈ ਕਰਦਿਆਂ ਰੁਲਦੂ ਸਿੰਘ ਮਾਨਸਾ ਨੂੰ 15 ਦਿਨ ਲਈ ਮੁਅੱਤਲ ਕਰਨ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ :-ਰੁਲਦੂ ਮਾਨਸਾ ਦੀ ਭਿੰਡਰਾਂਵਾਲਿਆਂ ਬਾਰੇ ਵੀਡੀਓ ਨੇ ਪਾਇਆ ਨਵਾਂ ਭੜਥੂ, ਸਿੱਖਾਂ 'ਚ ਰੋਹ

ETV Bharat Logo

Copyright © 2024 Ushodaya Enterprises Pvt. Ltd., All Rights Reserved.